ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਕੋਰੋਨਾ ਨਾਲ ਨਜਿੱਠਣ ਲਈ ਗੁਰਦੁਆਰਾ ਰਕਾਬਗੰਜ ਵਿਖੇ ਬਣਾਇਆ ਗਿਆ 400 ਬੈਡਾਂ ਵਾਲਾ ਕੋਵਿਡ ਹਸਪਤਾਲ ਲੋਕਾਂ ਨੂੰ ਵੱਡੀ ਸਹੂਲਤ ਦੇ ਰਿਹਾ ਹੈ, ਹਰੇਕ ਬੈਡ ਦੇ ਨੇੜੇ ਇੱਕ ਆਕਸੀਜਨ ਕਨਸੰਨਟ੍ਰੇਟਰ ਦਾ ਪ੍ਰਬੰਧ ਕੀਤਾ ਗਿਆ। ਪਰ ਹੁਣ ਇਸ ਕੋਵਿਡ ਹਸਪਤਾਲ ਨੂੰ ਲੈ ਕੇ ਵੱਡਾ ਵਿਵਾਦ ਵੀ ਖੜਾ ਹੋ ਗਿਆ ਹੈ। ਖਾਸ ਕਰ ਸਿੱਖ ਸੰਗਤਾਂ 'ਚ ਇਸ ਪ੍ਰਤੀ ਰੋਸ ਨਜ਼ਰ ਆਇਆ ਹੈ, ਰੋਸ ਦੀ ਵਜ੍ਹਾ ਬਣੇ ਹਨ, ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ।
ਵਿਵਾਦ ਦੀ ਕੀ ਹੈ ਵਜ੍ਹਾ ?
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕੋਰੋਨਾ ਨਾਲ ਨਜਿੱਠਣ ਲਈ ਗੁਰਦੁਆਰਾ ਰਕਾਬਗੰਜ ਵਿਖੇ ਬਣਾਏ ਕੋਵਿਡ ਹਸਪਤਾਲ ਲਈ ਦੋ ਕਰੋੜ ਰੁਪਏ ਦਾਨ ਦਿੱਤਾ ਸੀ। ਜਿਸ ਤੋਂ ਬਾਅਦ ਹੀ ਇਹ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ। ਖਾਸ ਕਰ ਸਿੱਖ ਸੰਗਤਾਂ 'ਚ ਇਸ ਪ੍ਰਤੀ ਰੋਸ ਨਜ਼ਰ ਆਇਆ ਹੈ। ਸਿੱਖ ਭਾਈਚਾਰੇ ਵੱਲੋਂ ਇਸ ਦੇ ਵਿਰੋਧ ਦਾ ਕਾਰਨ ਇਹ ਦੱਸਿਆ ਜਾਂ ਰਿਹਾ ਹੈ, ਕਿ ਦਿੱਲੀ ਦੰਗਿਆਂ ਵੇਲੇ ਅਮਿਤਾਭ ਨੇ ਖ਼ੂਨ ਦੇ ਬਦਲੇ ਖੂਨ ਦਾ ਬਿਆਨ ਦਿੱਤਾ, ਤੇ ਦੰਗਿਆਂ ਨੂੰ ਭੜਕਾਇਆ। ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਵੀ ਪਹੁੰਚ ਗਿਆ ਹੈ।
ਇਸ ਮੁੱਦੇ ਨੂੰ ਲੈ ਕੇ ਹੁਣ ਬੀਜੇਪੀ ਲੀਡਰ ਵੀ ਦਿੱਲੀ ਕਮੇਟੀ ਦੇ ਖਿਲਾਫ ਹੋ ਗਏ ਹਨ। ਭਾਜਪਾ ਦੇ ਸੀਨੀਅਰ ਲੀਡਰ ਆਰਪੀ ਸਿੰਘ ਨੇ ਇੱਕ ਲੱਖ ਰੁਪਏ ਦਾ ਚੈੱਕ ਭੇਜਿਆ ਤੇ ਨਾਲ ਹੀ ਬਾਕੀ ਸਿੱਖ ਸੰਗਤ ਨੂੰ ਵੀ ਪੈਸੇ ਭੇਜਣ ਦੀ ਅਪੀਲ ਕੀਤੀ। ਆਰਪੀ ਸਿੰਘ ਨੇ ਕਿਹਾ, ਕਿ ਜੇ ਗੁਰੂਦੁਆਰਾ ਕਮੇਟੀ ਨੂੰ ਪੈਸੇ ਦੀ ਜਰੂਰਤ ਸੀ, ਤਾਂ ਉਹ ਸਿੱਖ ਸੰਗਤਾਂ ਨੂੰ ਕਹਿੰਦੇ, ਉਨ੍ਹਾਂ ਨੇ ਅਮਿਤਾਭ ਤੋਂ ਦਾਨ ਕਿਉਂ ਲਿਆ?
ਦਿੱਲੀ ਚ ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨ ਮਨਜਿੰਦਰ ਸਿਰਸਾ ਦੀ ਮਨਸ਼ਾ ਉਤੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ। ਦਿੱਲੀ ਦੇ ਨਾਲ ਨਾਲ ਇਸ ਮੁੱਦੇ ਨੂੰ ਲੈ ਕੇ ਪੰਜਾਬ ਚ ਕਾਫੀ ਰੋਸ਼ ਪਾਇਆ ਜਾਂ ਰਿਹਾ ਹੈ। ਲਗਾਤਾਰ ਸਿੱਖ ਪੀੜਤਾਂ ਦੇ ਪਰਿਵਰਾਂ ਵੱਲੋਂ ਰੋਸ਼ ਮੁਜਾਹਰੇ ਕੀਤੇ ਜਾਂ ਰਹੇ ਹਨ। 84 ਦੰਗਾ ਪੀੜਤਾਂ ਨੇ ਅਮਿਤਾਬ ਬੱਚਨ ਵੱਲੋਂ ਕੀਤੀ ਮਦਦ ਨੂੰ ਸਿੱਖਾਂ ਦੇ ਜ਼ਖਮਾਂ ਉੱਤੇ ਨਮਕ ਛਿੜਕ ਦੇ ਬਾਰਬਰ ਦੱਸਿਆ ਹੈ।
ਉਧਰ ਹੁਣ ਅਮਿਤਾਬ ਬੱਚਨ ਵੱਲੋ ਦਿੱਤੇ 2 ਕਰੋੜ ਰੁਪਏ ਦੇ ਦਾਨ ਉਤੇ ਹੁਣ ਡੀ.ਐੱਸ.ਜੀ.ਐੱਮ.ਸੀ ਵੱਲੋਂ ਸਫਾਈ ਦਿੱਤੀ ਗਈ ਹੈ ।ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਆਪਣੇ ਫੇਸਬੁੱਕ ਪੇਜ ਉਤੇ ਲਾਈਵ ਹੋ ਕੇ 2 ਕਰੋੜ ਰੁਪਏ ਦੇ ਲੈਣ ਦੇਣ ਸਬੰਧੀ ਸਾਰੀ ਡਿਟੇਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਿਰਸਾ ਨੇ ਅਮਿਤਾਬ ਬੱਚਨ ਨਾਲ ਹੋਈ ਗੱਲਬਾਤ ਸਬੰਧੀ ਕੀਤੇ ਟਵਿੱਟ ਬਾਰੇ ਵੀ ਸੰਗਤ ਤੋਂ ਮੁਆਫੀ ਮੰਗੀ । ਸਿਰਸਾ ਦਾ ਕਹਿਣਾ ਹੈ ਕਿ ਉਨਾਂ ਦਾ ਮਕਸਦ ਕਿਸੇ ਦਾ ਦਿਲ ਦੁਖਾਣ ਨਾਹੀ ਸੀ.. ਜੇਕਰ ਅਜਿਹਾ ਹੋਇਆ ਹੈ ਤਾਂ ਉਹ ਖਿਮਾ ਦਾ ਜਾਚਿਕ ਹੈ ।
ਦਿੱਲੀ ਸਰਕਾਰ ਦੀ ਮਦਦ ਨਾਲ ਕੀਤੇ ਗਏ ਖ਼ਾਸ ਪ੍ਰਬੰਧ
ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ਕਿ ਇਥੇ ਸਾਰੇ ਪ੍ਰਬੰਧ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਸ ਕੋਵਿਡ ਕੇਅਰ ਸੈਂਟਰ ਨੂੰ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਨਾਲ ਜੋੜਿਆ ਗਿਆ ਹੈ। ਜੇਕਰ ਕਿਸੇ ਮਰੀਜ਼ ਦੀ ਸਿਹਤ ਜਿਆਦਾ ਵਿਗੜ ਜਾਂਦੀ ਹੈ, ਤਾਂ ਉਸ ਨੂੰ ਜਨਨਾਇਕ ਜੈਪ੍ਰਕਾਸ਼ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਜਾਵੇਗਾ। ਇਥੇ ਡਾਕਟਰਾਂ ਤੋਂ ਲੈ ਕੇ ਨਰਸ ਤੱਕ, ਦਿੱਲੀ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਹਨ। ਦਿੱਲੀ ਸਰਕਾਰ ਨੇ ਸਥਾਨਕ ਡੀਐਮ ਨੂੰ ਇਸ ਕੋਵਿਡ ਕੇਅਰ ਸੈਂਟਰ ਦਾ ਨੋਡਲ ਅਧਿਕਾਰੀ ਐਲਾਨਿਆ ਹੈ।
ਇਹ ਕੋਵਿਡ ਕੇਅਰ ਸੈਂਟਰ 10 ਦਿਨਾਂ ਦੇ ਅੰਦਰ ਤਿਆਰ ਕੀਤਾ ਗਿਆ ਹੈ। ਇਹ ਕੋਵਿਡ ਕੇਅਰ ਸੈਂਟਰ ਬੀਤੇ ਸੋਮਵਾਰ ਤੋਂ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ। ਇਹ ਕੋਵਿਡ ਕੇਅਰ ਸੈਂਟਰ ਮਰੀਜ਼ਾਂ ਲਈ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ ਮਰੀਜ਼ ਨੂੰ ਲਿਆਉਣ ਤੇ ਲਿਜਾਣ ਲਈ ਮੁਫਤ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰਾਂ ਤੇ ਨਰਸਾਂ ਦੇ ਠਹਿਰਨ ਤੋਂ ਲੈ ਕੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਅਤੇ ਇਸ ਲਈ ਕਈ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
ਅਮਿਤਾਭ ਬੱਚਨ ਨੇ ਕੀਤੀ ਮਦਦ
ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਮਸ਼ਹੂਰ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ, ਕਿ ਅਮਿਤਾਭ ਬੱਚਨ ਨੇ ਇਸ ਕੋਵਿਡ ਕੇਅਰ ਸੈਂਟਰ ਦੀ ਉਸਾਰੀ ਲਈ ਦੋ ਕਰੋੜ ਰੁਪਏ ਦਿੱਤੇ ਹਨ। ਇਸ ਦੇ ਨਾਲ ਹੀ, ਅਮਿਤਾਭ ਬੱਚਨ ਵੱਲੋਂ ਇਸ ਕੋਵਿਡ ਕੇਅਰ ਸੈਂਟਰ ਵਿੱਚ ਆਕਸੀਜਨ ਕੰਨਸਨਟ੍ਰੇਟਰ ਵੀ ਭੇਜੇ ਗਏ ਹਨ। ਇਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਿਤਾਭ ਬੱਚਨ ਨੂੰ ਧੰਨਵਾਦ ਕਰਦੀ ਹੈ।