ਬੈਂਗਲੁਰੂ: ਦੋ ਸਾਲਾਂ ਤੋਂ ਅਧਰੰਗ ਨਾਲ ਪੀੜਤ ਆਪਣੀ ਮੰਜੇ 'ਤੇ ਪਈ ਪਤਨੀ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦੇ ਜੁਰਮ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ (Man kills paralysed wife in Bengaluru) ਗਿਆ ਹੈ। ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸ਼ੰਕਰੱਪਾ (60) ਵਜੋਂ ਹੋਈ ਹੈ। ਜੋ ਕਿ ਬੇਂਗਲੁਰੂ ਦੇ ਬਾਹਰਵਾਰ ਤੁਰਾਹੱਲੀ ਦਾ ਰਹਿਣ ਵਾਲਾ ਸੀ।
ਪੁਲਿਸ ਅਨੁਸਾਰ ਸ਼ਿਵੰਮਾ (50) ਪਿਛਲੇ ਦੋ ਸਾਲਾਂ ਤੋਂ ਅਧਰੰਗ ਦਾ ਸ਼ਿਕਾਰ ਸੀ। ਉਹ ਆਪਣੀਆਂ ਦੋਵੇਂ ਲੱਤਾਂ ਹਿਲਾ ਨਹੀਂ ਸਕਦੀ ਸੀ। ਉਸਨੂੰ ਚੌਵੀ ਘੰਟੇ ਦੇਖਭਾਲ ਦੀ ਲੋੜ ਸੀ। ਮੁਲਜ਼ਮ ਸ਼ੰਕਰੱਪਾ ਇੱਕ ਸਾਲ ਤੋਂ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਚੌਕੀਦਾਰ ਵਜੋਂ ਕੰਮ ਕਰ ਰਿਹਾ ਸੀ। ਉੱਥੇ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦਾ ਸੀ। ਪੁਲਿਸ ਨੇ ਦੱਸਿਆ ਕਿ ਸ਼ੰਕਰੱਪਾ ਆਪਣੀ ਪਤਨੀ ਦੀ ਦੁਰਦਸ਼ਾ ਤੋਂ ਨਿਰਾਸ਼ ਸੀ। ਉਹ ਉਸ ਦੀ ਦੇਖ-ਭਾਲ ਕਰਦਿਆਂ ਥੱਕ ਗਿਆ ਸੀ।
ਐਤਵਾਰ ਦੁਪਹਿਰ ਨੂੰ ਮੁਲਜ਼ਮ ਨੇ ਉਸਦੀ ਪਤਨੀ ਨੂੰ ਚੁੱਕ ਕੇ ਪਾਣੀ ਨਾਲ ਭਰੇ 9 ਫੁੱਟ ਡੂੰਘੇ ਗਟਰ ਵਿੱਚ ਸੁੱਟ ਦਿੱਤਾ ਅਤੇ ਉਸਦੀ ਹੱਤਿਆ ਕਰ ਦਿੱਤੀ। ਬਾਹਰ ਗਏ ਜੋੜੇ ਦਾ 11 ਸਾਲਾ ਪੁੱਤਰ ਜਦੋਂ ਘਰ ਵਾਪਸ ਆਇਆ ਤਾਂ ਉਸ ਨੇ ਮਾਂ ਦੀ ਲਾਸ਼ ਦੇਖੀ।
ਉਹ ਨੇੜਲੇ ਗੈਰਾਜ ਵਿੱਚ ਗਿਆ ਅਤੇ ਉਨ੍ਹਾਂ ਦੀ ਮਦਦ ਮੰਗੀ। ਬਾਅਦ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਤਰਾਂ ਨੇ ਦੱਸਿਆ ਕਿ ਤਲਘੱਟਪੁਰਾ ਪੁਲਸ ਨੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੇ ਅਪਰਾਧ ਕਬੂਲ ਕਰ ਲਿਆ।
ਇਹ ਵੀ ਪੜ੍ਹੋ:- ਲਖੀਮਪੁਰ ਹਿੰਸਾ ਮਾਮਲਾ: ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ