ਪੁਣੇ: ਮਹਾਰਾਸ਼ਟਰ ਦੇ ਮਸ਼ਹੂਰ ਹਿਲ ਸਟੇਸ਼ਨ ਆਖੇ ਜਾਣ ਵਾਲੇ ਮਹਾਬਲੇਸ਼ਵਰ ਚ ਇਸ ਸਾਲ ਪਏ ਮੀਂਹ ਦਾ ਰਿਕਾਡਰ ਕਾਫੀ ਜਿਆਦਾ ਦਰਜ ਕੀਤਾ ਗਿਆ ਹੈ। ਇੱਥੇ ਪਿਛਲੇ 9 ਸਾਲਾਂ ਤੋਂ 2,829 ਮਿਮੀ ਮੀਂਹ ਪੈ ਚੁੱਕਿਆ ਹੈ। ਇਸ ਸਾਲ 22 ਅਤੇ 23 ਜੁਲਾਈ ਨੂੰ ਸਭ ਤੋਂ ਜਿਆਦਾ 480 ਅਤੇ 574 ਮਿਮੀ ਬਾਰਿਸ਼ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਦੇ ਮੁਤਾਬਿਕ ਮਹਾਬਲੇਸ਼ਵਰ ਚ ਜੁਲਾਈ ਚ 2064.4 ਮਿਮੀ ਮੀਂਹ ਪਿਆ ਹੈ। ਹਾਲਾਂਕਿ ਇਸ ਸਾਲ 19 ਜੁਲਾਈ ਤੋਂ ਹੁਣ ਤੱਕ 2829 ਮਿਮੀ ਮੀਂਹ ਰਿਕਾਰਡ ਕੀਤਾ ਗਿਆ ਹੈ। 22 ਅਤੇ 23 ਜਲਾਈ ਨੂੰ ਕ੍ਰਮਵਾਰ 480 ਅਤੇ 574 ਮਿਮੀ ਮੀਂਹ ਪਿਆ ਹੈ।
ਮਹਾਬਲੇਸ਼ਵਰ ਵਿੱਚ ਬਾਰਿਸ਼ ਦਾ ਰਿਕਾਰਡ
19 ਜੁਲਾਈ- 97.8
20 ਜੁਲਾਈ - 109.8
21 ਜੁਲਾਈ - 164.0
22 ਜੁਲਾਈ - 480.0
23 ਜੁਲਾਈ - 594.4
24 ਜੁਲਾਈ - 321.0
25 ਜੁਲਾਈ - 186.7
ਦੱਸ ਦਈਏ ਕਿ ਬੰਗਾਲ ਦੀ ਖਾੜੀ ਚ ਬਣੇ ਦਾਬ ਪੇਟੀ ਨੇ ਪਛੂਆ ਹਵਾਵਾਂ ਨੇ ਵਧਾ ਦਿੱਤਾ। ਪੱਛਮ ਤਟ ਤੇ ਬਣੇ ਘੱਟ ਦਬਾਅ ਦੇ ਖੇਤਰ ਦੇ ਕਾਰਨ ਭਾਪ ਲੈ ਕੇ ਚੱਲਣ ਕਾਰਨ ਬੱਦਲ ਮਹਾਬਲੇਸ਼ਵਰ ਖੇਤਰ ਦੀ ਪਹਾੜੀਆਂ ਦੇ ਨਾਲ ਟਕਰਾ ਰਹੇ ਸੀ ਅਤੇ ਬੱਦਲ ਦੇ ਇੱਕ ਥਾਂ ਇੱਕਠਾ ਹੋਣ ਕਾਰਨ ਇੱਥੇ ਰਿਕਾਰਡ ਵਾਲੀ ਮੀਂਹ ਪਿਆ ਹੈ। ਮਹਾਬਲੇਸ਼ਵਰ ਤੋਂ ਬਾਅਧ ਰਾਏਗੜ ਅਤੇ ਰਤਨਾਗਿਰੀ ਜਿਲ੍ਹਿਆ ਚ ਵੀ ਪਿਛਲੇ 9 ਦਿਨਾਂ ਚ ਸਭ ਤੋਂ ਜਿਆਦਾ ਮੀਂਹ ਪਿਆ ਹੈ।