ਭੋਪਾਲ। ਭੋਪਾਲ ਦੀ ਗੌਰਾਂਸ਼ੀ ਸ਼ਰਮਾ ਨੇ ਬ੍ਰਾਜ਼ੀਲ ਡੈਫ ਓਲੰਪਿਕ 'ਚ ਬੈਡਮਿੰਟਨ 'ਚ ਸੋਨ ਤਮਗਾ ਜਿੱਤ ਕੇ ਸੂਬੇ ਸਮੇਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਭੋਪਾਲ ਪਰਤਣ 'ਤੇ ਗੌਰਾਂਸ਼ੀ ਦਾ ਹਵਾਈ ਅੱਡੇ 'ਤੇ ਫੁੱਲਾਂ ਅਤੇ ਹਾਰਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਦੇ ਟੀ.ਟੀ.ਨਗਰ ਸਟੇਡੀਅਮ ਵਿੱਚ ਖਿਡਾਰੀ ਗੌਰਾਂਸ਼ੀ ਦਾ ਸਨਮਾਨ ਵੀ ਕੀਤਾ ਗਿਆ।
ਇਸ ਦੌਰਾਨ ਇਸ ਸਪੈਸ਼ਲ ਖਿਡਾਰੀ (Deaf and Dumb) ਨੇ ਵਿਕਟਰੀ ਸਾਈਨ ਰਾਹੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਖੇਡ ਮੰਤਰੀ ਯਸ਼ੋਧਰਾ ਰਾਜੇ ਸਿੰਧੀਆ ਨੇ ਗੌਰਾਂਸ਼ੀ ਨੂੰ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ।
ਇਹ ਵੀ ਪੜੋ:- Thomas Cup 2022 : ਭਾਰਤ ਨੇ 14 ਵਾਰ ਚੈਂਪੀਅਨ ਰਹੀ ਇੰਡੋਨੇਸ਼ੀਆ ਨੂੰ ਹਰਾਇਆ, ਪਹਿਲੀ ਵਾਰ ਕੱਪ 'ਤੇ ਕੀਤਾ ਕਬਜ਼ਾ
ਸੀਐਮ ਨੇ ਟਵੀਟ ਕਰਕੇ ਲਿਖਿਆ ਕਿ ਟੀਟੀ ਨਗਰ ਸਟੇਡੀਅਮ ਤੋਂ ਸ਼ੁਰੂ ਹੋਈ ਗੌਰਾਂਸ਼ੀ ਦੀ ਪ੍ਰਤਿਭਾ ਅੰਤਰਰਾਸ਼ਟਰੀ ਪੱਧਰ 'ਤੇ ਵਧੀ ਹੈ। (Gauranshi Sharma won gold medal) (Gauranshi Sharma won gold medal of badminton) (Deaf Olympics in Brazil)