ETV Bharat / bharat

ਕਸ਼ਮੀਰ 'ਚ ਲਸ਼ਕਰ ਦੇ 3 ਅੱਤਵਾਦੀ ਗ੍ਰਿਫ਼ਤਾਰ - ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ

ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਸੁਰੱਖਿਆ ਬਲਾਂ ਦੇ ਨਾਲ ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐਲਈਟੀ) (Lashkar-e-Taiba) ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

3 LeT militants arrested in Kashmir
3 LeT militants arrested in Kashmir
author img

By

Published : Apr 12, 2022, 1:10 PM IST

ਸ਼੍ਰੀਨਗਰ: ਜੰਮੂ-ਕਸ਼ਮੀਰ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਸੋਪੋਰ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) (Lashkar-e-Taiba) ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਦੀ ਹਰਕਤ ਦੀ ਖਾਸ ਸੂਚਨਾ ਦੇ ਆਧਾਰ 'ਤੇ ਸੁਨਵਾਨੀ ਪੁਲ, ਵਡੁਰਾ ਬਾਲਾ ਨੇੜੇ ਪੁਲਿਸ, ਫੌਜ ਦੀ 22 ਆਰ.ਆਰ ਅਤੇ ਸੀ.ਆਰ.ਪੀ.ਐੱਫ. ਵੱਲੋਂ ਵਿਸ਼ੇਸ਼ ਚੌਕੀ ਲਗਾਈ ਗਈ ਸੀ।

ਪੁਲਿਸ ਨੇ ਦੱਸਿਆ, "ਜਾਂਚ ਦੌਰਾਨ ਸੰਯੁਕਤ ਟੀਮ ਨੇ ਵਡੁਰਾ ਬਾਲਾ ਤੋਂ ਸੁਨਵਾਨੀ ਪੁਲ ਵੱਲ ਆ ਰਹੇ ਤਿੰਨ ਵਿਅਕਤੀਆਂ ਨੂੰ ਰੋਕਿਆ, ਜਿਨ੍ਹਾਂ ਨੇ ਸਾਂਝੀ ਨਾਕਾ ਟੀਮ ਨੂੰ ਦੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਬੜੀ ਚਲਾਕੀ ਨਾਲ ਕਾਬੂ ਕਰ ਲਿਆ ਗਿਆ।" ਇਨ੍ਹਾਂ ਦੀ ਪਛਾਣ ਤੁਫੈਲ ਮਜੀਦ ਮੀਰ ਵਾਸੀ ਬਰਠਕਲਾਂ, ਓਵੈਸ ਅਹਿਮਦ ਮੀਰ ਵਾਸੀ ਬਰਠਕਲਾਂ ਅਤੇ ਸ਼ਬੀਰ ਅਹਿਮਦ ਵੇਜ ਵਾਸੀ ਵਾਰਪੋਰਾ ਵਜੋਂ ਹੋਈ ਹੈ।

ਉਨ੍ਹਾਂ ਕੋਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਅਪਰਾਧਕ ਸਮੱਗਰੀ ਸਮੇਤ ਤਿੰਨ ਪਿਸਤੌਲ, ਤਿੰਨ ਪਿਸਤੌਲ ਦੇ ਮੈਗਜ਼ੀਨ, 22 ਪਿਸਤੌਲ ਦੇ ਰਾਉਂਡ, ਇੱਕ ਗ੍ਰਨੇਡ ਅਤੇ 79,800 ਰੁਪਏ ਦੀ ਨਕਦੀ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਕਿਹਾ, "ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਹਾਈਬ੍ਰਿਡ ਅੱਤਵਾਦੀ ਹਨ ਅਤੇ ਸੁਰੱਖਿਆ ਬਲਾਂ ਦੇ ਨਾਲ-ਨਾਲ ਆਮ ਨਾਗਰਿਕਾਂ 'ਤੇ ਹਮਲੇ ਕਰਨ ਦੇ ਮੌਕਿਆਂ ਦੀ ਤਲਾਸ਼ ਵਿੱਚ ਸਨ।" ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

(with Agency inputs)

ਇਹ ਵੀ ਪੜ੍ਹੋ: ਰੇਲ ਨੇ ਯਾਤਰੀਆਂ ਨੂੰ ਦਰੜਿਆ, 5 ਮੌਤਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.