ETV Bharat / bharat

ਜਾਣੋ ਕਿਉਂ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ

ਦੁਸਹਿਰੇ ਦਾ ਤਿਉਹਾਰ (Dussehra October 15-10-2021 ) ਹਿੰਦੂ ਧਰਮ ਦਾ ਪ੍ਰਮੁੱਖ ਤਿਉਹਾਰ ਹੈ। ਇਸ ਨੂੰ ਵਿਜੈ ਦਸ਼ਮੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਮੁਤਾਬਕ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਨੇ ਇਸੇ ਦਿਨ ਅਹੰਕਾਰੀ ਰਾਵਣ ਦਾ ਨਾਸ਼ ਕੀਤਾ ਸੀ।

ਜਾਣੋ ਕਿਉਂ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ
ਜਾਣੋ ਕਿਉਂ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ
author img

By

Published : Oct 15, 2021, 6:00 AM IST

Updated : Oct 15, 2021, 5:21 PM IST

ਹੈਦਰਾਬਾਦ: ਦੁਸਹਿਰੇ ਦਾ ਤਿਉਹਾਰ (Dussehra 2021 ) ਹਿੰਦੂ ਧਰਮ ਦਾ ਪ੍ਰਮੁੱਖ ਤਿਉਹਾਰ ਹੈ। ਇਸ ਨੂੰ ਵਿਜੈ ਦਸ਼ਮੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਮੁਤਾਬਕ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਨੇ ਇਸੇ ਦਿਨ ਅਹੰਕਾਰੀ ਰਾਵਣ ਦਾ ਨਾਸ਼ ਕੀਤਾ ਸੀ।

ਵਿਜੈਦਸ਼ਮੀ ਦਾ ਮੱਹਤਵ ( Significance of Vijaydashmi )

ਭਗਵਾਨ ਸ੍ਰੀ ਰਾਮ ਨੇ ਸੀਤਾ ਨੂੰ ਰਾਵਣ ਦੇ ਚੰਗੁਲ ਤੋਂ ਬਚਾਉਣ ਲਈ ਲੰਕਾ ਦਾ ਦਹਨ ਕੀਤਾ ਸੀ। ਰਾਵਣ ਦੀ ਰਾਕਸ਼ਸੀ ਸੈਨਾ (Ravan's demonic army) ਤੇ ਰਾਮ ਜੀ ਦੀ ਵਾਨਰ ਸੈਨਾ 'ਚ ਇੱਕ ਭਿਆਨਕ ਯੁੱਧ ਹੋਇਆ ਸੀ। ਜਿਸ 'ਚ ਰਾਵਣ, ਮੇਘਨਾਥ, ਕੁੰਭਕਰਨ ਸਾਰੇ ਰਾਕਸ਼ਸ ਮਾਰੇ ਗਏ ਸਨ। ਬਦੀ 'ਤੇ ਨੇਕੀ ਦੀ ਹੋਈ ਜਿੱਤ ਦੀ ਖੁਸ਼ੀ 'ਚ ਹਰ ਸਾਲ ਦੁਸਹਿਰਾ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸੇ ਦਿਨ ਹੀ ਮਾਂ ਦੁਰਗਾ ਨੇ ਮਹਿਸ਼ਾਸੁਰ ਦਾ ਅੰਤ ਕਰ ਦੇਵਤਿਆਂ ਤੇ ਮਨੁੱਖਾਂ ਨੂੰ ਉਸ ਦੇ ਅਤਿਆਚਾਰ ਤੋਂ ਮੁਕਤੀ ਦਿੱਤੀ ਸੀ।

ਦੁਸਹਿਰੇ 'ਤੇ ਹੁੰਦੀ ਹੈ ਖ਼ਾਸ ਪੂਜਾ (SPECAIL PUJA ON Dussehra)

ਦੁਸ਼ਮਣਾਂ ਉੱਤੇ ਜਿੱਤ ਦੀ ਕਾਮਨਾ ਕਰਨ ਲਈ, ਇਸ ਦਿਨ ਹਥਿਆਰਾਂ ਦੀ ਪੂਜਾ ਕਰਨ ਦਾ ਨਿਯਮ ਹੈ। ਅਤੀਤ ਦੇ ਸਮੇਂ ਵਾਂਗ ਅੱਜ ਵੀ ਹਥਿਆਰਾਂ, ਮਸ਼ੀਨਾਂ, ਫੈਕਟਰੀਆਂ ਆਦਿ ਦੀ ਪੂਜਾ ਕਰਨ ਦੀ ਪਰੰਪਰਾ ਜਾਰੀ ਹੈ ਅਤੇ ਦੇਸ਼ ਦੀਆਂ ਦੀ ਸਾਰੀਆਂ ਰਿਆਸਤਾਂ ਅਤੇ ਸਰਕਾਰੀ ਸ਼ਸਤਰਾਂ ਵਿੱਚ, ਹਥਿਆਰਾਂ ਦੀ ਪੂਜਾ ਅਜੇ ਵੀ ਬਹੁਤ ਧੂਮਧਾਮ ਨਾਲ ਕੀਤੀ ਜਾਂਦੀ ਹੈ। ਇਸ ਦਿਨ, ਹਥਿਆਰਾਂ ਦੀ ਪੂਜਾ ਦੇ ਨਾਲ, ਅਪਰਾਜਿਤਾ, ਸ਼ਮੀ ਦੇ ਰੁੱਖ ਦੀ ਪੂਜਾ ਵੀ ਮਹੱਤਵਪੂਰਨ ਹੈ।

ਦੁਸਹਿਰੇ ਦੇ ਰੀਤੀ ਰਿਵਾਜ਼ ਅਤੇ ਮਾਨਤਾਵਾਂ (SIGNIFICANCE OF Dussehra)

ਦੁਸਹਿਰੇ ਦੇ ਦਿਨ ਸ਼ਾਮ ਦੇ ਸਮੇਂ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ (Idols of conspiracy) ਸਾੜੇ ਜਾਂਦੇ ਹਨ। 10 ਦਿਨਾਂ ਤੱਕ ਚੱਲਣ ਵਾਲੀ ਰਾਮਲੀਲਾ ਦਾ ਸਮਾਪਨ ਵੀ ਰਾਵਣ ਦਹਿਨ ਦੇ ਨਾਲ ਹੀ ਹੁੰਦਾ ਹੈ। ਹਰ ਸਾਲ ਦੁਸਹਿਰੇ ਦੇ ਦਿਨ ਰਾਵਣ ਦੇ ਪੁਤਲੇ ਦਾ ਦਹਿਨ ਇਸ ਲਈ ਕੀਤਾ ਜਾਂਦਾ ਹੈ ਕਿ ਵਿਅਕਤੀ ਆਪਣੀਆਂ ਬੁਰਾਈਆਂ ਨੂੰ ਨਸ਼ਟ ਕਰ ਦਵੇ ਅਤੇ ਆਪਣੇ ਅੰਦਰ ਚੰਗੀਆਂ ਆਦਤਾਂ ਤੇ ਵਿਵਹਾਰ ਵਿਕਸਤ ਕਰ ਸਕੇ। ਇਸ ਦੇ ਨਾਲ ਹੀ ਉਸ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਮੇਸ਼ਾ ਸੱਚ ਦੀ ਤੇ ਚੰਗਿਆਈ ਦੀ ਜਿੱਤ ਹੁੰਦੀ ਹੈ। ਜੋ ਲੋਕ ਨਰਾਤਿਆਂ ਦੇ ਦੌਰਾਨ ਮਾਂ ਦੁਰਗਾ ਦੀਆਂ ਮੂਰਤੀਆਂ ਸਥਾਪਤ ਕਰਦੇ ਹਨ ਉਨ੍ਹਾਂ ਨੂੰ ਦੁਸਹਿਰੇ ਦੇ ਦਿਨ ਵਿਸਰਜਿਤ ਕਰਦੇ ਹਨ।

ਦੁਸਹਿਰੇ ਵਾਲੇ ਦਿਨ ਨੀਲਕੰਠ ਪੰਛੀ ਨੂੰ ਵੇਖਣਾ ਬੇਹਦ ਸ਼ੁੱਭ ਮੰਨਿਆ ਜਾਂਦਾ ਹੈ। ਦੁਸਹਿਰੇ 'ਤੇ ਇਸ ਦੀ ਦਿੱਖ ਚੰਗੇ ਸਮੇਂ ਦੀ ਸ਼ੁਰੂਆਤ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਨੀਲਕੰਠ ਪੰਛੀ ਨੂੰ ਭਗਵਾਨ ਸ਼ਿਵ (Lord Shiva) ਦਾ ਰੂਪ ਮੰਨਿਆ ਜਾਂਦਾ ਹੈ। ਦੁਸਹਿਰੇ ਦੇ ਦਿਨ ਖਾਣ-ਪੀਣ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਸ ਦਿਨ, ਭਗਵਾਨ ਸ਼੍ਰੀ ਰਾਮ ਦੇ ਭਗਤ ਭਗਵਾਨ ਹਨੂੰਮਾਨ ਨੂੰ ਪਾਨ ਭੇਟ ਕਰਕੇ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।

ਲੁਧਿਆਣਾ ‘ਚ ਬਣਾਇਆ ਪੰਜਾਬ ਦਾ ਸਭ ਤੋਂ ਵੱਡਾ ਰਾਵਣ (The biggest Ravana of Punjab)

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 6 ਪਰਿਵਾਰ ਇਸੇ ਕੰਮ ਵਿਚ ਲੱਗੇ ਹੋਏ ਸਨ ਅਤੇ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਰਾਵਣ ਦੇ ਪੁਤਲੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਇਸ ਵਾਰ ਪੰਜਾਬ ਦਾ ਸਭ ਤੋਂ ਵੱਡਾ 100 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਰੀਗਰ ਬੜੀ ਮਿਹਨਤ ਨਾਲ ਲੱਗਭਗ ਇੱਕ ਮਹੀਨਾ ਪਹਿਲਾਂ ਇਸ ਦੀ ਤਿਆਰੀ ‘ਚ ਜੁੱਟ ਜਾਂਦੇ ਹਨ ਅਤੇ ਫਿਰ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ (Idol of Ravan) ਪੂਰੀ ਤਰ੍ਹਾਂ ਤਿਆਰ ਕਰਕੇ ਉਸ ਨੂੰ ਦਹਿਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਬੜੀ ਮਿਹਨਤ ਨਾਲ ਇਸ ਨੂੰ ਤਿਆਰ ਕਰਦੇ ਹਨ ਅਤੇ ਪਿਛਲੀ ਵਾਰ ਇੱਕ ਕਾਰੀਗਰ ਜਦੋਂ ਰਾਵਣ ਦਾ ਪੁਤਲਾ ਫੂਕਿਆ ਗਿਆ ਤਾਂ ਰੋ ਵੀ ਪਿਆ ਕਿਉਂਕਿ ਉਸ ‘ਤੇ ਕਾਫ਼ੀ ਮਿਹਨਤ ਹੋਈ ਸੀ।

ਰਾਮ ਨੇ ਰਾਵਣ ਨੂੰ ਮਾਰਕੇ ਬੁਰਾਈ ਤੇ ਇਛਾਈ ਦੀ ਜਿੱਤ ਦਾ ਸੰਦੇਸ਼ ਦਿੱਤਾ ਸੀ। ਪਰ ਰਾਵਣ ਦੇ ਜੀਵਨ ਨੂੰ ਦੇਖਦੇ ਹਾਂ ਤਾਂ ਕਈ ਅਜਿਹੇ ਸਬਕ ਸਿੱਖਣ ਨੂੰ ਮਿਲਦੇ ਹਨ, ਜੋ ਜੀਵਨ ਨੂੰ ਸਫ਼ਲ ਬਣਾਉਂਦੇ ਹਨ।

1. ਆਪਣੇ ਸਾਥੀ, ਰਾਜ, ਭਰਾ ਨਾਲ ਦੁਸ਼ਮਣੀ ਮੁੱਲ ਨਾ ਲਵੋਂ, ਕਦੇਂ ਵੀ ਨੁਕਸਾਨ ਪਹੁੰਚਾ ਸਕਦੇ ਹਨ।

2. ਖੁਦ ਨੂੰ ਹਮੇਸਾ ਜਿੱਤ ਦਾ ਸਿਕੰਦਰ ਨਾ ਮੰਨ ਕੇ ਗਲਤੀ ਨਾ ਕਰੋਂ, ਚਾਹੇ ਹਰ ਵਾਰੀ ਜਿੱਤ ਹੋਵੇ,

3. ਹਮੇਸ਼ਾ ਉਸ ਮੰਤਰੀ ਤੇ ਦੋਸਤ 'ਤੇ ਭਰੋਸਾ ਕਰੋਂ, ਜੋ ਤੁਹਾਡੀਆਂ ਗਲਤੀਆਂ ਦੱਸਦਾ ਹੈ।

4. ਆਪਣੇ ਦੁਸ਼ਮਣ ਨੂੰ ਕਦੇ ਵੀ ਛੋਟਾ ਨਹੀ ਸਮਝਣਾ ਚਾਹੀਦਾ।

5. ਆਪਣੇ ਅੰਦਰ ਇਹ ਹੰਕਾਰ ਕਦੀ ਵੀ ਨਹੀ ਪਾਲਣਾ ਚਾਹੀਦਾ, ਕਿ ਤੁਸੀ ਕਿਸਮਤ ਨੂੰ ਹਰਾ ਸਕਦਾ ਹੋ, ਮੁੱਕਦਰਾਂ ਵਿੱਚ ਜੋ ਵੀ ਲਿਖੀਆਂ ਹੈ, ਭੋਗਣਾ ਪੈਣਾ ਹੈ।

6. ਜੋ ਰਾਜਾ ਜਿੱਤਣਾ ਚਾਹੁੰਦਾ ਹੈ, ਉਹ ਲਾਲਚ ਤੋਂ ਦੂਰ ਰਹੇ,ਨਹੀ ਜਿੱਤ ਸੰਭਵ ਨਹੀ ਹੋ ਸਕਦੀ

7.ਇੱਕ ਰਾਜਾ ਨੂੰ ਬਿਨ੍ਹਾਂ ਟਾਲ ਮਟੋਲ ਤੋਂ ਸਭ ਦੀ ਭਲਾਈ ਕਰਨੀ ਚਾਹੀਦੀ ਹੈ।

8.ਪ੍ਰਮਾਤਮਾ ਨੂੰ ਪਿਆਰ ਜਾਂ ਨਫ਼ਰਤ ਕਰੋਂ, ਪਰ ਜੋ ਵੀ ਕਰੋ ਦਿਲ ਤੋਂ ਕਰੋਂ

9. ਆਪਣੇ ਨੇੜਲਿਆ ਦੀ ਸਲਾਹ ਨੂੰ ਨਜ਼ਰ ਅੰਦਾਜ਼ ਨਾ ਕਰੋਂ, ਰਾਵਣ ਨੂੰ ਬਹੁਤ ਵਾਰ ਉਸ ਦੀ ਪਤਨੀ ਤੇ ਨਾਨੇ ਨੇ ਸਹੀ ਮਾਰਗ 'ਤੇ ਚੱਲਣ ਦੀ ਸਲਾਹ ਦਿੱਤੀ ਸੀ, ਪਰ ਰਾਵਣ ਨੇ ਕਿਸ ਦੀ ਵੀ ਨਹੀ ਸੁਣੀ ਸੀ।

ਇਹ ਵੀ ਪੜ੍ਹੋ:- ਪੰਜਾਬ ਦਾ ਸਭ ਤੋਂ ਵੱਡਾ ਰਾਵਣ ਤਿਆਰ, ਕੱਲ੍ਹ ਕੀਤਾ ਜਾਵੇਗਾ ਦਹਿਨ

Last Updated : Oct 15, 2021, 5:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.