ਕੋਂਡਾਗਾਓਂ: ਕੋਂਡਾਗਾਓਂ ਜ਼ਿਲ੍ਹੇ ਦੇ ਉਰੰਦਬੇੜਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਬਰਗਈ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਸ਼ਰਮ ਦੀ ਹੱਦ ਪਾਰ ਕਰਦੇ ਹੋਏ ਪ੍ਰੇਮ ਸਬੰਧਾਂ 'ਚ ਨੌਜਵਾਨ ਅਤੇ ਔਰਤ ਦੀ ਸ਼ਰੇਆਮ ਲਾਹ-ਪਾਹ ਕਰਕੇ ਪੂਰੇ ਪਿੰਡ 'ਚ ਘੁੰਮਾਇਆ। ਹੁਣ ਇਸ ਦੀ ਵੀਡੀਓ ਅਤੇ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਕੀ ਹੈ ਪੂਰਾ ਮਾਮਲਾ : ਬਡਗਾਇਨ 'ਚ ਪਤਨੀ ਨੇ ਆਪਣੇ ਪਤੀ ਨੂੰ ਪ੍ਰੇਮਿਕਾ ਨਾਲ ਕਮਰੇ 'ਚ ਇਤਰਾਜ਼ਯੋਗ ਹਾਲਤਾਂ 'ਚ ਫੜ੍ਹ ਲਿਆ। ਇਸ 'ਤੇ ਪਤਨੀ ਨੇ ਰੌਲਾ ਪਾਉਣਾਂ ਸ਼ੁਰੂ ਕਰ ਦਿੱਤਾ। ਪਤੀ ਦੀ ਇਸ ਹਰਕਤ ਤੋਂ ਪਤਨੀ ਇੰਨੀ ਨਾਰਾਜ਼ ਹੋਈ ਕਿ ਉਸ ਨੇ ਪੂਰੇ ਪਿੰਡ ਨੂੰ ਇਕੱਠਾ ਕਰ ਕੇ ਆਪਣੀ ਹੱਡਬੀਤੀ ਦੱਸੀ। ਉਦੋਂ ਤੱਕ ਔਰਤ ਦਾ ਪਤੀ ਆਪਣੀ ਪ੍ਰੇਮਿਕਾ ਨਾਲ ਕਮਰੇ ਵਿੱਚ ਬੰਦ ਸੀ।
ਪਿੰਡ ਵਾਲਿਆਂ ਨੇ ਦਿੱਤੀ ਸਜ਼ਾ: ਪਤਨੀ ਦੀਆਂ ਗੱਲਾਂ ਸੁਣ ਕੇ ਪਿੰਡ ਵਾਲੇ ਵੀ ਗੁੱਸੇ 'ਚ ਆ ਗਏ। ਸਾਰਿਆਂ ਨੇ ਪ੍ਰੇਮੀ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਕਮਰੇ ਵਿੱਚ ਬੰਦ ਕਰ ਲਿਆ। ਇਸ ਤੋਂ ਬਾਅਦ ਪਤਨੀ ਦੇ ਕਹਿਣ 'ਤੇ ਦੋਵਾਂ ਨੂੰ ਸਜ਼ਾ ਦਿੱਤੀ ਗਈ। ਪਿੰਡ ਵਾਸੀਆਂ ਨੇ ਸਜ਼ਾ ਵਜੋਂ ਪਹਿਲਾਂ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਦੀ ਕੁੱਟਮਾਰ ਕੀਤੀ, ਫਿਰ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ। ਇਸ ਤੋਂ ਬਾਅਦ ਦੋਵੇਂ ਨੰਗੇ ਹੋ ਕੇ ਪੂਰੇ ਪਿੰਡ 'ਚ ਘੁੰਮਾਂਦੇ ਰਹੇ।
ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ: ਕੋਂਡਗਾਓਂ ਦੇ ਐਸਪੀ ਦਿਵਯਾਂਗ ਪਟੇਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਇਕ ਵਿਸ਼ੇਸ਼ ਟੀਮ ਦਾ ਗਠਨ ਕਰਕੇ ਤੁਰੰਤ ਘਟਨਾ ਸਥਾਨ 'ਤੇ ਭੇਜ ਦਿੱਤਾ ਹੈ। ਪੁਲਿਸ ਨੇ ਪੀੜਤ ਨੌਜਵਾਨ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਪੀੜਤ ਨੌਜਵਾਨ ਦੀ ਪਤਨੀ ਸਮੇਤ ਕੁੱਲ 4 ਲੋਕਾਂ 'ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮ ਗ੍ਰਿਫ਼ਤਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ: 11 ਸਾਲਾਂ ਬੱਚੀ ਨੇ ਨਾਨਾ ਨਾਨੀ ’ਤੇ ਕੁੱਟਮਾਰ ਕਰਨ ਦੇ ਲਾਏ ਇਲਜ਼ਾਮ, ਦੇਖੋ ਵੀਡੀਓ