ਸ਼੍ਰੀਨਗਰ (ਜੰਮੂ-ਕਸ਼ਮੀਰ) : ਸ਼੍ਰੀਨਗਰ ਦੀ ਇਕ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਸਤੀਸ਼ ਟਿਕੂ ਕਤਲ ਕੇਸ ਦੀ ਸੁਣਵਾਈ 7 ਜੂਨ ਤੱਕ ਮੁਲਤਵੀ ਕਰ (Satish Tiku murder case hearing adjourned till June 7) ਦਿੱਤੀ ਹੈ। ਦੋਸ਼ ਹੈ ਕਿ ਟਿਕੂ ਦੀ ਹੱਤਿਆ ਸਾਬਕਾ ਅੱਤਵਾਦੀ ਬਿੱਟਾ ਕਰਾਟੇ ਨੇ ਕੀਤੀ ਸੀ। ਅਦਾਲਤ ਨੇ ਕਿਹਾ ਕਿ ਕਿਉਂਕਿ ਪਟੀਸ਼ਨਰ ਅਤੇ ਉਸ ਦਾ ਵਕੀਲ ਅਦਾਲਤ ਤੋਂ ਗੈਰ-ਹਾਜ਼ਰ ਸਨ, ਇਸ ਲਈ ਮਾਮਲੇ ਦੀ ਸੁਣਵਾਈ 7 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਵੀ ਪੜੋ: CM ਮਾਨ ਦੀ ਜਥੇਦਾਰ ਨੂੰ ਨਸੀਹਤ, ਕਿਹਾ- "ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ.. "
ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (JKLF) ਦੇ ਸਾਬਕਾ ਅੱਤਵਾਦੀ ਫਾਰੂਕ ਅਹਿਮਦ ਡਾਰ ਉਰਫ ਬਿੱਟਾ ਕਰਾਟੇ 'ਤੇ ਕਸ਼ਮੀਰੀ ਪੰਡਿਤ ਸਤੀਸ਼ ਟਿਕੂ ਦੀ ਹੱਤਿਆ ਦਾ ਦੋਸ਼ ਹੈ। ਟਿਕੂ ਦੇ ਕਤਲ ਤੋਂ ਕਰੀਬ 31 ਸਾਲ ਬਾਅਦ ਪਰਿਵਾਰ ਨੇ 30 ਮਾਰਚ ਨੂੰ ਸ਼੍ਰੀਨਗਰ ਦੀ ਸੈਸ਼ਨ ਕੋਰਟ 'ਚ ਕਰਾਟੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 10 ਮਈ ਦੀ ਤਰੀਕ ਤੈਅ ਕੀਤੀ ਸੀ। ਹਾਲਾਂਕਿ, ਟਿਕੂ ਵੱਲੋਂ ਪੇਸ਼ ਹੋਏ ਵਕੀਲ ਉਤਸਵ ਬੈਂਸ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਤੋਂ ਗੈਰ-ਹਾਜ਼ਰ ਰਹੇ। ਜਿਸ ਤੋਂ ਬਾਅਦ ਅੱਜ ਇਸ ਮਾਮਲੇ ਦੀ ਸੁਣਵਾਈ ਹੋਣੀ ਸੀ ਪਰ ਪਟੀਸ਼ਨਕਰਤਾ ਦਾ ਵਕੀਲ ਫਿਰ ਗੈਰਹਾਜ਼ਰ ਰਿਹਾ।
ਹਾਈਕੋਰਟ ਦੀ ਤਿਆਰੀ: ਸੂਤਰਾਂ ਅਨੁਸਾਰ ਪਟੀਸ਼ਨਕਰਤਾ ਸੁਰੱਖਿਆ ਕਾਰਨਾਂ ਕਰਕੇ ਹਾਈਕੋਰਟ ਜਾਣ ਦੀ ਯੋਜਨਾ ਬਣਾ ਰਹੇ ਹਨ। ਇਸ ਦੌਰਾਨ ਅਦਾਲਤ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਪਟੀਸ਼ਨਰ ਮਾਮਲੇ ਦੀ ਜਲਦੀ ਸੁਣਵਾਈ ਵਿੱਚ ਦਿਲਚਸਪੀ ਨਹੀਂ ਰੱਖਦੇ ਅਤੇ ਉਹ ਸਿਰਫ਼ ਸਮਾਂ ਬਰਬਾਦ ਕਰ ਰਹੇ ਹਨ।
1990 ਵਿੱਚ ਇੱਕ ਟੀਵੀ ਇੰਟਰਵਿਊ ਦੌਰਾਨ, ਕਰਾਟੇ ਨੇ ਇੱਕ ਦਰਜਨ ਤੋਂ ਵੱਧ ਕਸ਼ਮੀਰੀ ਪੰਡਤਾਂ ਦੇ ਕਤਲ ਦੀ ਗੱਲ ਕੀਤੀ ਸੀ। ਹਾਲਾਂਕਿ ਅਦਾਲਤ 'ਚ ਪੇਸ਼ੀ ਦੌਰਾਨ ਉਸ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਬਿਆਨ ਜੇਲ 'ਚ ਦਬਾਅ ਅਤੇ ਜ਼ਬਰਦਸਤੀ ਦੇ ਤਹਿਤ ਦਿੱਤਾ ਗਿਆ ਹੈ ਅਤੇ ਉਸ ਨੇ ਕਿਸੇ ਦਾ ਕਤਲ ਨਹੀਂ ਕੀਤਾ ਹੈ।
ਕਰਾਟੇ 1990 ਤੋਂ 2006 ਤੱਕ ਵੱਖ-ਵੱਖ ਦੋਸ਼ਾਂ ਵਿੱਚ ਜੇਲ੍ਹ ਵਿੱਚ ਰਹੇ ਅਤੇ 2006 ਵਿੱਚ ਕੁਝ ਮਹੀਨਿਆਂ ਲਈ ਜ਼ਮਾਨਤ 'ਤੇ ਰਿਹਾਅ ਹੋ ਗਏ। ਉਸ ਨੂੰ 2019 ਵਿੱਚ ਫਿਰ ਤੋਂ ਟੈਰਰ ਫੰਡਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਹੈ।
ਇਹ ਵੀ ਪੜੋ: ਜਥੇਦਾਰ ਦੇ ਹਥਿਆਰਾਂ ਵਾਲੇ ਬਿਆਨ ’ਤੇ ਖੜੇ ਹੋਏ ਸਵਾਲ, ਮੰਗਿਆ ਸਪੱਸ਼ਟੀਕਰਨ !