ETV Bharat / bharat

Karnataka News: ਮਾਂ ਦੀ ਮੌਤ ਤੋਂ ਅਣਜਾਣ 11 ਸਾਲ ਦੇ ਬੱਚੇ ਨੇ ਦੋ ਦਿਨ ਬਿਤਾਏ ਲਾਸ਼ ਕੋਲ, ਰਾਤ ​​ਨੂੰ ਸੁੱਤੇ ਪਏ ਹੋਈ ਸੀ ਮੌਤ - Karnataka Latest News

ਕਰਨਾਟਕ ਦੇ ਬੈਂਗਲੁਰੂ ਤੋਂ ਇੱਕ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 11 ਸਾਲ ਦੇ ਲੜਕੇ ਨੇ ਆਪਣੀ ਮਾਂ ਦੀ ਲਾਸ਼ ਕੋਲ ਦੋ ਦਿਨ ਬਿਤਾਏ, ਕਿਉਂਕਿ ਉਸਨੂੰ ਪਤਾ ਨਹੀਂ ਸੀ ਕਿ ਉਸਦੀ ਮਾਂ ਦੀ ਮੌਤ ਹੋ ਗਈ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Karnataka News
Karnataka News
author img

By

Published : Mar 2, 2023, 9:13 PM IST

Updated : Mar 3, 2023, 6:41 AM IST

ਕਰਨਾਟਕਾ/ਬੈਂਗਲੁਰੂ: ਕਿਹਾ ਜਾਂਦਾ ਹੈ ਕਿ ਬੱਚੇ ਲਈ ਉਸ ਦੀ ਪੂਰੀ ਦੁਨੀਆ ਉਸ ਦੀ ਮਾਂ ਹੁੰਦੀ ਹੈ। ਜਦੋਂ ਉਹ ਆਪਣੀ ਮਾਂ ਦੇ ਪੇਟ ਵਿੱਚ ਹੁੰਦਾ ਹੈ, ਤਾਂ ਉਹ ਸਾਰੀ ਦੁਨੀਆਂ ਨੂੰ ਆਪਣੀ ਮਾਂ ਰਾਹੀਂ ਹੀ ਮਹਿਸੂਸ ਕਰਦਾ ਹੈ ਅਤੇ ਸੰਸਾਰ ਵਿੱਚ ਆਉਣ ਤੋਂ ਬਾਅਦ ਉਸਨੂੰ ਆਪਣੀ ਮਾਂ ਤੋਂ ਹੀ ਸਭ ਕੁਝ ਸਿੱਖਣ ਨੂੰ ਮਿਲਦਾ ਹੈ। ਇੱਕ ਬੱਚੇ ਲਈ ਤਾਂ ਉਸਦੀ ਮਾਂ ਹੀ ਸਭ ਕੁਝ ਹੁੰਦੀ ਹੈ, ਪਰ ਕੀ ਹੁੰਦਾ ਹੈ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਇਸ ਬੇਰਹਿਮ ਦੁਨੀਆਂ ਵਿੱਚ ਸਦਾ ਲਈ ਇਕੱਲਾ ਛੱਡ ਕੇ ਚਲੀ ਜਾਂਦੀ ਹੈ।

ਅਜਿਹਾ ਹੀ ਇੱਕ ਮਾਮਲਾ ਕਰਨਾਟਕ ਦੇ ਬੈਂਗਲੁਰੂ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ 11 ਸਾਲ ਦੇ ਬੱਚੇ ਦੀ ਮਾਂ ਦੀ ਮੌਤ ਹੋ ਗਈ। ਉਸ ਬੱਚੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੀ ਮਾਂ ਉਸ ਨੂੰ ਛੱਡ ਕੇ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ ਹੈ। ਜਾਣਕਾਰੀ ਮੁਤਾਬਕ ਬੈਂਗਲੁਰੂ 'ਚ ਰਹਿਣ ਵਾਲੀ ਅੰਨਾਮਾ ਨਾਂ ਦੀ 40 ਸਾਲਾ ਔਰਤ ਦੀ ਸੌਂਦੇ ਸਮੇਂ ਮੌਤ ਹੋ ਗਈ। ਪਰ ਇਸ ਗੱਲ ਤੋਂ ਅਣਜਾਣ ਉਸਦਾ ਬੇਟਾ, ਜਿਸ ਨੂੰ ਇਹ ਨਹੀਂ ਪਤਾ ਸੀ ਕਿ ਉਸਦੀ ਮਾਂ ਮਰ ਗਈ ਹੈ, ਉਸਦੇ ਨਾਲ ਚਿੰਬੜਿਆ ਰਿਹਾ ਅਤੇ ਮਰੀ ਹੋਈ ਮਾਂ ਨਾਲ ਖੇਡਜਾ ਰਿਹਾ।

ਪੁਲਿਸ ਨੇ ਬੁੱਧਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਂ ਦੀ ਮੌਤ ਤੋਂ ਬਾਅਦ ਵੀ ਬੱਚਾ ਰੋਜ਼ਾਨਾ ਦੀ ਤਰ੍ਹਾਂ 2 ਦਿਨ ਤੱਕ ਉਸ ਦੀ ਲਾਸ਼ ਕੋਲ ਖੇਡਦਾ ਰਿਹਾ। ਪੁਲਿਸ ਨੇ ਦੱਸਿਆ ਕਿ ਔਰਤ ਅੰਨਾਮਾ ਬੇਂਗਲੁਰੂ ਦੇ ਗੰਗਾਨਗਰ ਵਿੱਚ ਰਹਿੰਦੀ ਸੀ ਅਤੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੀ ਸੀ। ਉਸ ਦੀ 25 ਫਰਵਰੀ ਨੂੰ ਘਰ ਵਿਚ ਮੌਤ ਹੋ ਗਈ ਸੀ। ਬੱਚੇ ਨੂੰ ਮਾਂ ਦੀ ਮੌਤ ਬਾਰੇ ਪਤਾ ਨਹੀਂ ਸੀ। ਇਸ ਕਾਰਨ ਉਸ ਨੇ ਦੋ ਦਿਨ ਲਾਸ਼ ਕੋਲ ਹੀ ਬਿਤਾਏ। 2 ਦਿਨ ਬਾਅਦ ਜਦੋਂ ਬੱਚੇ ਨੂੰ ਭੁੱਖ ਲੱਗੀ ਉਹ ਗੁਆਂਢੀਆਂ ਦੇ ਘਰ ਗਿਆ ਅਤੇ ਦੱਸਿਆ ਕਿ ਉਸ ਦੀ ਮਾਂ ਨੇ ਖਾਣਾ ਨਹੀਂ ਬਣਾਇਆ ਹੈ, ਮੈਨੂੰ ਬਹੁਤ ਭੁੱਖ ਲੱਗ ਰਹੀ ਹੈ।

ਬੱਚੇ ਦੀ ਇਹ ਗੱਲ ਸੁਣਨ ਤੋਂ ਬਾਅਦ ਗੁਆਂਢੀਆਂ ਨੇ ਬੱਚੇ ਨੂੰ ਖਾਣਾ ਖਵਾਇਆ ਅਤੇ ਉਹ ਫਿਰ ਆਪਣੇ ਘਰ ਜਾ ਕੇ ਖੇਡਣ ਲੱਗਾ ਅਤੇ ਬਾਅਦ ਵਿੱਚ ਉਹ ਆਪਣੀ ਮਾਂ ਦੀ ਲਾਸ਼ ਨਾਲ ਚਿਪਕ ਕੇ ਸੌਂ ਗਿਆ। ਪਰ 28 ਫਰਵਰੀ ਨੂੰ ਜਦੋਂ ਲਾਸ਼ ਸੜਨ ਲੱਗੀ ਅਤੇ ਇਸ ਦੀ ਬਦਬੂ ਘਰ ਵਿੱਚ ਫੈਲਣ ਲੱਗੀ। ਬੱਚੇ ਨੇ ਇਸ ਦੀ ਸੂਚਨਾ ਗੁਆਂਢੀਆਂ ਨੂੰ ਦਿੱਤੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਔਰਤ ਦੀ ਮੌਤ ਹੋ ਚੁੱਕੀ ਹੈ। ਸਥਾਨਕ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਆਰ.ਟੀ.ਨਗਰ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਫਿਰ ਵਾਰਿਸਾਂ ਨੂੰ ਸੌਂਪ ਦਿੱਤਾ।

ਇਹ ਵੀ ਪੜ੍ਹੋ: Hathras Case: ਹਾਥਰਸ ਕਾਂਡ 'ਚ ਸੰਦੀਪ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ, 3 ਦੋਸ਼ੀ ਬਰੀ

Last Updated : Mar 3, 2023, 6:41 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.