ETV Bharat / bharat

ਕਿਸਾਨ ਮਹਾਪੰਚਾਇਤ: ਕਰਨਾਲ 'ਚ ਕਿਸਾਨਾਂ ਦਾ ਹੱਲਾ ਬੋਲ, ਸਰਕਾਰ ਨੂੰ ਪਾਈ ਬਿਪਤਾ - ਯੋਗੇਂਦਰ ਯਾਦਵ

ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ। ਮਹਾਪੰਚਾਇਤ ’ਚ ਪਹੁੰਚਣ ਲਈ ਸਵੇਰੇ ਦਸ ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਕਰੀਬ ਸਵਾ ਘੰਟੇ ਬਾਅਦ 11.15 ਵਜੇ ਮਹਾਪੰਚਾਇਤ ਸ਼ੁਰੂ ਹੋਈ।

ਕਰਨਾਲ 'ਚ ਕਿਸਾਨਾਂ ਦਾ ਹੱਲਾ ਬੋਲ
ਕਰਨਾਲ 'ਚ ਕਿਸਾਨਾਂ ਦਾ ਹੱਲਾ ਬੋਲ
author img

By

Published : Sep 7, 2021, 7:51 PM IST

ਕਰਨਾਲ: ਦੇਸ਼ ਦਾ ਅੰਨਦਾਤਾ 9 ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਆਂ ਬਰੂਹਾਂ 'ਤੇ ਡੇਰੇ ਲਾਈ ਬੈਠਾ ਹੈ ਪਰ ਮਸਲੇ ਦਾ ਹੱਲ ਨਹੀਂ ਨਿੱਕਲ ਰਿਹਾ ਬੀਤੇ ਦਿਨੀਂ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ। ਮਹਾਪੰਚਾਇਤ ’ਚ ਪਹੁੰਚਣ ਲਈ ਸਵੇਰੇ ਦਸ ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਕਰੀਬ ਸਵਾ ਘੰਟੇ ਬਾਅਦ 11.15 ਵਜੇ ਮਹਾਪੰਚਾਇਤ ਸ਼ੁਰੂ ਹੋਈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੀ ਪਹੁੰਚੇ। ਮਹਾਪੰਚਾਇਤ ’ਚ ਗੁਰਨਾਮ ਸਿੰਘ ਚੜੂਨੀ ਤੋਂ ਇਲਾਵਾ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਵੀ ਪਹੁੰਚੇ ।

ਕਿਸਾਨਾਂ ਵੱਲੋਂ ਕਰਨਾਲ ਮਹਾਪੰਚਾਇਤ ਦੇ ਸੱਦੇ ਨੂੰ ਭਰਵਾਂ ਹੁੁੰਗਾਰਾ ਮਿਲਿਆ ਹੈ। ਦਿਨ ਚੜ੍ਹਦੇ ਹੀ ਵੱਡੀ ਗਿਣਤੀ ਕਿਸਾਨਾਂ ਨੇ ਕਰਨਾਲ ਵੱਲ ਨੂੰ ਚਾਲੇ ਪਾ ਲਏ। ਹਜ਼ਾਰਾਂ ਦੀ ਗਿਣਤੀ ਚ ਕਿਸਾਨ ਕਰਨਾਲ ਦੀ ਆਨਾਜ ਮੰਡੀ ਵਿਚ ਇਕੱਠੇ ਹੋ ਗਏ।

ਕਿਸਾਨਾਂ ਦੀ ਵਧਦੀ ਗਿਣਤੀ ਨੂੰ ਵੇਖ ਪ੍ਰਸ਼ਾਸਨ ਵੀ ਨਰਮ ਪੈ ਗਿਆ ਹੈ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਲੋਕਾਂ ਦਾ ਇਕੱਠ ਵੇਖ ਪ੍ਰਸ਼ਾਸਨ ਨੇ ਆਨਾਜ ਮੰਡੀ ਤੇ ਸ਼ਹਿਰ ਨੇੜੇ ਲਾਈਆਂ ਰੋਕਾਂ ਹਟਾ ਦਿੱਤੀਆਂ ਹਨ ਹਾਲਾਂਕਿ ਮਿੰਨੀ ਸਕੱਤਰੇਤ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ। ਕਿਸਾਨਾਂ ਦਾ ਜੋਸ਼ ਵੇਖ ਪ੍ਰਸ਼ਾਸਨ ਨੇ ਮੁੜ ਗੱਲਬਾਤ ਦਾ ਸੱਦਾ ਦਿੱਤਾ ਸੀ।

ਜਿਸਨੂੰ ਲੈ ਕੇ ਕਿਸਾਨਾਂ ਨੇ ਇਕ ਕਮੇਟੀ ਬਣਾਈ ਜਿਸਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ਼ਬਾਤ ਕੀਤੀ। ਉਧਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਕਿਸਾਨਾਂ ਦੀ ਵੱਡੀ ਗਿਣਤੀ ਵੇਖ ਸਰਕਾਰ ਘਾਬਰ ਗਈ ਹੈ ਤੇ ਉਸ ਨੇ ਰਾਤ ਸਮੇਂ ਕੀਤੀਆਂ ਰੋਕਾਂ ਹਟਾ ਲਈਆਂ ਹਨ।

ਕਰਨਾਲ 'ਚ ਕਿਸਾਨਾਂ ਦਾ ਹੱਲਾ ਬੋਲ

ਕਰਨਾਲ ਪ੍ਰਸ਼ਾਸਨ ਦੁਆਰਾ ਮੀਟਿੰਗ ਦੀ ਪੇਸ਼ਕਸ਼ ’ਤੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਰਾਕੇਸ਼ ਟਿਕੈਤ, ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਡਾ. ਦਰਸ਼ਨਪਾਲ, ਰਾਮ ਪਾਲ ਚਹਿਲ, ਅਜੈ ਰਾਣਾ, ਸੁਖਵਿੰਦਰ ਸਿੰਘ, ਵਿਕਾਸ ਸਿਸਰ, ਯੋਗੇਂਦਰ ਯਾਦਵ, ਕਾਮਰੇਡ ਇੰਦਰਜੀਤ ਸਿੰਘ, ਸੁਰੇਸ਼ ਗੋਤ ਨੂੰ ਕਮੇਟੀ ’ਚ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿਸਾਨਾਂ ਦੀ ਪ੍ਰਸਾਸ਼ਨ ਨਾਲ 3 ਗੇੜ ਦੀ ਮੀਟਿੰਗ ਹੋਈ ਪਰ ਕੋਈ ਸਿੱਟਾ ਨਹੀਂ ਨਿੱਕਲਿਆ ਕਿਸਾਨਾਂ ਨੇ ਉਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ ਨੇ 28 ਅਗਸਤ ਨੂੰ ਕਿਸਾਨਾਂ ਖ਼ਿਲਾਫ਼ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਲਾਠੀਚਾਰਜ ਕਾਰਨ ਮਾਰੇ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਤੇ ਹੋਰ ਜ਼ਖ਼ਮੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਸੁਰੱਖਿਆ ਬੰਦੋਬਸਤ ਮਜ਼ਬੂਤ ਕੀਤੇ ਗਏ ਹਨ। ਅਧਿਕਾਰੀਆਂ ਮੁਤਾਬਕ ਕਰਨਾਲ ਵਿੱਚ ਹਰਿਆਣਾ ਪੁਲਿਸ ਦੇ ਨਾਲ-ਨਾਲ ਕੇਂਦਰੀ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ।

ਕਿਸਾਨਾਂ ਨੇ ਕਰਨਾਲ ਪ੍ਰਸ਼ਾਸਨ ਦੇ ਨਾਲ 3 ਗੇੜ ਦੀ ਮੀਟਿੰਗ ਹੋਈ ਪਰ ਬੇਸਿੱਟਾ ਹੀ ਰਹੀ ਜਿਸਤੋਂ ਬਾਅਦ ਕਿਸਾਨਾਂ ਨੇ ਅਨਾਜ ਮੰਡੀ ਤੋਂ ਮਿਨੀ ਸਕੱਤਰੇਤ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਨਾਲ ਦੀ ਨਾਲ ਕਿਸਾਨ ਆਪਣੇ ਟ੍ਰਰੈਕਰਾਂ ਸਮੇਤ ਸਕੱਤਰੇਤ ਨੂੰ ਕੂਚ ਕਰਨ ਲੱਗ ਪਏ, ਪ੍ਰਸ਼ਾਸਨ ਵੀ ਪੂਰੀ ਤਰਾਂ ਤਿਆਰ ਸੀ ਤੇ ਕਿਸਾਨ ਵੀ ਤਹੱਇਆ ਕਰਕੇ ਹੀ ਕਰਨਾਲ ਪਹੁੰਚੇ ਸੀ ਕਰਨਾਲ ਚ ਮਾਹੌਲ ਇੰਝ ਲੱਗ ਰਿਹਾ ਸੀ ਜਿਵੇਂ 26 ਜਨਵਰੀ ਨੂੰ ਕਿਸਾਨਾਂ ਵੱਲੋਂ ਟ੍ਰਰੈਕਟਰ ਪਰੈਡ ਕੀਤੀ ਗਈ ਸੀ।ਹਜ਼ਾਰਾਂ ਦੀ ਗਿਣਤੀ ਚ ਕਿਸਾਨ ਪੈਦਲ ਹੀ ਮਿੰਨੀ ਸਕੱਤਰੇਤ ਵੱਲ ਕੂਚ ਕਰ ਰਹੇ ਸੀ

ਕਰਨਾਲ 'ਚ ਕਿਸਾਨਾਂ ਦਾ ਹੱਲਾ ਬੋਲ

ਇਸਦੇ ਨਾਲ ਹੀ ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਹੁਣ ਟਕਰਾਅ ਚਾਹੁੰਦੀ ਹੈ। ਸਾਡੀਆਂ ਕੋਈ ਵੀ ਮੰਗਾਂ ਸੁਣਨ ਲਈ ਤਿਆਰ ਨਹੀਂ। ਇਸ ਦੇ ਨਾਲ ਹੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨਣਯੋਗ ਨਹੀਂ ਹਨ। ਗੱਲਬਾਤ ਅਸਫਲ ਹੋਣ ਤੋਂ ਬਾਅਦ ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਮਾਰਚ ਕੀਤਾ। ਕਿਸਾਨ ਆਗੂ ਰਾਕੇਸ਼ ਟਿਕੈਤ ਮਿੰਨੀ ਸਕੱਤਰੇਤ ਨੇੜੇ ਧਰਨੇ ’ਤੇ ਬੈਠੇ ਹਨ।

ਕਿਸਾਨ ਲੀਡਰ ਯੋਗੇਂਦਰ ਯਾਦਵ ਨੇ ਟਵੀਟ ਕਰ ਕਿਹਾ ਕਿਸਾਨਾਂ ਦੇ ਭਾਰੀ ਦਬਾਅ ਅਤੇ ਪ੍ਰਦਰਸ਼ਨ ਕਾਰਨ ਪੁਲਿਸ ਨੇ ਸਾਰੇ ਸਾਥੀਆਂ ਨੂੰ ਬੱਸਾਂ ਤੋਂ ਉਤਾਰ ਦਿੱਤਾ ਹੈ। ਸਾਰੇ ਨੇਤਾ ਪੈਦਲ ਚੱਲ ਰਹੇ ਹਨ। ਨਾਲ ਹੀ ਕਿਹਾ ਕਰਨਾਲ ਪ੍ਰਸ਼ਾਸਨ ਨਾਲ ਕਿਸਾਨਾਂ ਨਾਲ ਗੱਲਬਾਤ ਅਸਫਲ ਰਹੀ। ਪੁਲਿਸ ਨੇ ਮੇਰੇ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਨੇਤਾਵਾਂ, ਰਾਕੇਸ਼ ਟਿਕੈਤ ਨੂੰ ਨਮਸਤੇ ਚੌਕ ਤੋਂ ਹਿਰਾਸਤ ਵਿੱਚ ਲਿਆ ਹੈ।

ਕਰਨਾਲ 'ਚ ਕਿਸਾਨਾਂ ਦਾ ਹੱਲਾ ਬੋਲ

ਕਿਸਾਨਾਂ ਨੂੰ ਰੋਕਣ ਲਈ ਪ੍ਰਸਾਸ਼ਨ ਨੇ ਬੈਰੀਕੇਡਿੰਗ ਕੀਤੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਜਾਵੇ ਪਰ ਕਿਸਾਨ ਹੋਲੀ-ਹੋਲੀ ਅੱਗੇ ਵੱਲ ਵੱਧਦੇ ਗਏ ਤੇ ਮਿੰਨੀ ਸਕੱਤਰੇਤ 'ਤੇ ਪਹੁੰਚ ਗਏ। ਮਿੰਨੀ ਸਕੱਤਰੇਤ ਪਹੁੰਚਦੇ ਹੀ ਪ੍ਰਸਾਸ਼ਨ ਨੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜੋ: Karnal kisan mahapanchayat: ਕਿਸਾਨ ਮਹਾਂਪੰਚਾਇਤ 'ਤੇ ਹਰਿਆਣਾ ਦੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ !

ETV Bharat Logo

Copyright © 2024 Ushodaya Enterprises Pvt. Ltd., All Rights Reserved.