ਹੈਦਰਾਬਾਦ: ਓਡੀਸ਼ਾ ਵਿੱਚ ਦੇਵ ਇਸ਼ਨਾਨ ਪੂਰਣਿਮਾ ਤੋਂ ਬਾਅਦ ਭਗਵਾਨ ਜਗਨਨਾਥ, ਬਾਲਭ੍ਰਦ ਤੇ ਸੁਭ੍ਰਦਾ ਬਿਮਾਰ ਪੈ ਜਾਂਦੇ ਹਨ। ਪੁਰੀ ਸ਼੍ਰੀਮੰਦਰ ਦੇ ਅਣਸਰ ਗ੍ਰਹਿ 'ਚ ਤਿੰਨਾਂ ਦਾ ਇਲਾਜ ਚਲਦਾ ਹੈ ਤੇ 15 ਦਿਨਾਂ ਤੱਕ ਭਗਤਾਂ ਨੂੰ ਅਲਾਰਨਾਥ ਦੇ ਰੂਪ ਵਿੱਚ ਦਰਸ਼ਨ ਦਿੰਦੇ ਹਨ।
ਪੁਰੀ ਤੋਂ ਕਰੀਬ 22 ਕਿਲੋਮੀਟਰ ਦੂਰ ਬ੍ਰਹਮਗਿਰੀ ਵਿੱਚ ਭਗਵਾਨ ਅਲਾਰਨਾਥ ਦਾ ਮੰਦਰ ਹੈ। ਅਲਾਰਨਾਥ ਨੂੰ ਸ੍ਰੀਜਗਨਨਾਥ ਦਾ ਅਵਤਾਰ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਸਤਯੁਗ ਦੇ ਦੌਰਾਨ, ਭਗਵਾਨ ਬ੍ਰਹਮਾ ਭਗਵਾਨ ਵਿਸ਼ਣੂ ਦੀ ਪੂਜਾ ਕਰਦੇ ਸੀ। ਉਨ੍ਹਾਂ ਤੋਂ ਖੁਸ਼ ਹੋ ਭਗਵਾਨ ਨੇ ਉਨ੍ਹਾਂ ਇੱਕ ਕਾਲੇ ਪੱਥਰ ਤੋਂ ਭਗਵਾਨ ਵਿਸ਼ਣੂ ਦੀ ਚਾਰ ਭੂਜਾਵਾਂ ਵਾਲੀ ਮੂਰਤੀ ਬਣਾਉਣ ਲਈ ਕਿਹਾ, ਜਿਸ ਦੇ ਹੱਥਾਂ ਵਿੱਚ ਸ਼ੰਖ, ਚੱਕਰ , ਗਦਾ ਤੇ ਕਮਲ ਹੋਵੇ। ਅਲਾਰਨਾਥ ਮੰਦਰ ਵਿੱਚ ਭਗਵਾਨ ਵਿਸ਼ਣੂ ਦੀ ਭਗਵਾਨ ਅਲਾਰਨਾਥ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ। ਭਗਵਾਨ ਵਿਸ਼ਣੂ ਦੇ ਵਾਹਨ ਗਰੂਣ ਤੇ ਭਗਵਾਨ ਕ੍ਰਿਸ਼ਨ ਦੀਆਂ ਰਾਣੀਆਂ ਰੂਕਮਣੀ ਤੇ ਸੱਤਿਆਭਾਮਾ ਦੀ ਮੂਰਤੀਆਂ ਵੀ ਮੰਦਰ ਵਿੱਚ ਵੇਖਿਆ ਜਾ ਸਕਦੀਆਂ ਹਨ।