ETV Bharat / bharat

ਜੰਮੂ ਕਸ਼ਮੀਰ : ਬੜਗਾਮ ਦੇ ਮਾਗਮ ਇਲਾਕੇ 'ਚ ਸ਼ੱਕੀ ਟਿਫ਼ਨ ਬਰਾਮਦ

author img

By

Published : Aug 2, 2021, 1:02 PM IST

ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਬਡਗਾਮ ਜ਼ਿਲ੍ਹੇ ਦੇ ਮਾਗਮ ਇਲਾਕੇ 'ਚ ਅੱਜ ਇੱਕ ਸ਼ੱਕੀ ਟਿਫਿਨ ਬਰਾਮਦ ਹੋਇਆ ਹੈ।

ਸ਼ੱਕੀ ਟਿਫਿਨ ਬਰਾਮਦ
ਸ਼ੱਕੀ ਟਿਫਿਨ ਬਰਾਮਦ

ਬਡਗਾਮ : ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਦੇ ਮਾਗਮ ਇਲਾਕੇ ਵਿੱਚ ਇੱਕ ਸ਼ੱਕੀ ਟਿਫ਼ਨ ਬਰਾਮਦ ਹੋਣ ਦੀ ਸੂਚਨਾ ਹੈ। ਟਿਫਿਨ ਨੂੰ ਚੈਕ ਕਰਨ ਲਈ ਬੰਬ ਡਿਸਪੋਜ਼ਲ ਦਸਤੇ ਨੂੰ ਸੱਦਿਆ ਗਿਆ ਹੈ। ਇਹ ਜਾਣਕਾਰੀ ਜੰਮੂ-ਕਸ਼ਮੀਰ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ।

ਪਿਛਲੇ ਮਹੀਨੇ 16 ਜੁਲਾਈ ਨੂੰ ਜੰਮੂ-ਰਾਜੌਰੀ-ਪੁੰਛ ਨੈਸ਼ਨਲ ਹਾਈਵੇ 'ਤੇ ਪੁੰਛ ਦੇ ਭੀਮਬਰ ਗਲੀ ਇਲਾਕੇ 'ਚ ਇੱਕ ਸ਼ੱਕੀ ਬੈਗ ਮਿਲਿਆ ਸੀ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਜੰਮੂ -ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਬਾਰੀ ਬ੍ਰਾਹਮਣਾਂ ਖੇਤਰ ਵਿੱਚ ਚਾਰ ਥਾਵਾਂ ਤੋਂ ਸ਼ੱਕੀ ਡਰੋਨ ਸਬੰਧੀ ਸੂਚਨਾ ਮਿਲੀ ਸੀ।

ਸਾਂਬਾ ਦੇ ਐਸਐਸਪੀ ਰਾਜੇਸ਼ ਸ਼ਰਮਾ ਨੇ ਕਿਹਾ, "31 ਜੁਲਾਈ ਸ਼ਾਮ ਨੂੰ ਸਾਂਬਾ ਦੇ ਘੱਗਵਾਲ ਅਤੇ ਚੱਚਵਾਲ ਖੇਤਰਾਂ ਵਿੱਚ ਸਥਾਨਕ ਲੋਕਾਂ ਨੇ ਦੋ ਸ਼ੱਕੀ ਡਰੋਨ ਦੇਖੇ ਸਨ। ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਇਹ ਡਰੋਨ ਬਾਅਦ ਵਿੱਚ ਪਾਕਿਸਤਾਨ ਵੱਲ ਭੱਜ ਗਏ।"

ਇਹ ਵੀ ਪੜ੍ਹੋ : ਜੰਮੂ ਕਸ਼ਮੀਰ: ਸਾਂਬਾ ਜ਼ਿਲ੍ਹੇ ’ਚ ਮੰਡਰਾਉਂਦੇ ਹੋਏ ਦਿਖੇ ਚਾਰ ਡਰੋਨ

ETV Bharat Logo

Copyright © 2024 Ushodaya Enterprises Pvt. Ltd., All Rights Reserved.