ETV Bharat / bharat

ਇਜ਼ਰਾਈਲ ਦਾ ਤੇਲ ਅਵੀਵ ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ

author img

By

Published : Dec 2, 2021, 6:05 PM IST

ਵਿਸ਼ਵ ਸਰਵੇ ਅਨੁਸਾਰ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ (Worldwide Cost of Living Survey) ਵਿੱਚ ਪੈਰਿਸ ਦਾ ਨਾਮ ਨਹੀ ਰਿਹਾ। ਤੇਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਇਸ ਦੀ ਰੈਂਕਿੰਗ ਫਿਸਲ ਗਈ ਹੈ। ਹੁਣ ਇਜ਼ਰਾਈਲ ਦੇ ਸ਼ਹਿਰ ਤੇਲ ਅਵੀਵ ਵਿੱਚ ਰਹਿਣਾ ਸਭ ਤੋਂ ਮਹਿੰਗਾ ਹੋ ਗਿਆ ਹੈ।

ਇਜ਼ਰਾਈਲ ਦਾ ਤੇਲ ਅਵੀਵ ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ
ਇਜ਼ਰਾਈਲ ਦਾ ਤੇਲ ਅਵੀਵ ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ

ਹੈਦਰਾਬਾਦ: ਦੁਨੀਆ 'ਚ ਵੱਧਦੀ ਮਹਿੰਗਾਈ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ, ਲੋਕਡਾਊਨ ਖ਼ਤਮ ਹੋਣ ਤੋਂ ਬਾਅਦ ਪੂਰੀ ਦੁਨੀਆ 'ਚ ਸਪਲਾਈ ਚੇਨ ਦੀ ਸਮੱਸਿਆ ਪੈਦਾ ਹੋ ਗਈ ਹੈ। ਇਕਨਾਮਿਸਟ ਇੰਟੈਲੀਜੈਂਸ ਯੂਨਿਟ ਨੇ ਦੁਨੀਆ ਦੇ 173 ਦੇਸ਼ਾਂ 'ਚ ਸਰਵੇਖਣ ਕੀਤਾ। ਇਸ ਦੌਰਾਨ 173 ਸ਼ਹਿਰਾਂ ਵਿੱਚ 200 ਤੋਂ ਵੱਧ ਉਤਪਾਦਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਦੀ ਤੁਲਨਾ ਕੀਤੀ ਗਈ।

ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਕਾਰਨ ਲੋਕਾਂ ਦੇ ਰਹਿਣ-ਸਹਿਣ ਦੇ ਖਰਚੇ ਵੱਧੇ ਹਨ। ਯੂਰਪ ਅਤੇ ਏਸ਼ੀਆ ਦੇ ਦੇਸ਼ਾਂ 'ਚ ਪੈਟਰੋਲ ਪਿਛਲੇ ਸਾਲ ਦੇ ਮੁਕਾਬਲੇ 21 ਫੀਸਦੀ ਮਹਿੰਗਾ ਹੋ ਗਿਆ ਹੈ। ਇਸ ਦਾ ਅਸਰ ਸਾਰੇ ਛੋਟੇ-ਵੱਡੇ ਸ਼ਹਿਰਾਂ 'ਚ ਰਹਿਣ ਵਾਲੇ ਲੋਕਾਂ 'ਤੇ ਪਿਆ ਹੈ। ਸਰਵੇਖਣ ਤੋਂ ਬਾਅਦ ਦ ਇਕਨਾਮਿਸਟ ਨੇ ਅਜਿਹੇ ਸ਼ਹਿਰਾਂ ਦੀ ਰੈਂਕਿੰਗ ਕੀਤੀ ਹੈ ਜਿੱਥੇ ਰਹਿਣਾ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਹੈ।

ਵਰਲਡਵਾਈਡ ਕਾਸਟ ਆਫ਼ ਲਿਵਿੰਗ ਸਰਵੇ ਦੇ ਮੁਤਾਬਕ ਪੈਰਿਸ ਹੁਣ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਨਹੀਂ ਰਿਹਾ। ਇਜ਼ਰਾਇਲੀ ਸ਼ਹਿਰ ਤੇਲ ਅਵੀਵ ਨੂੰ ਇਸ ਸਮੇਂ ਸਭ ਤੋਂ ਮਹਿੰਗਾ ਸ਼ਹਿਰ ਦੱਸਿਆ ਗਿਆ ਹੈ। ਤੇਲ ਅਵੀਵ ਇਜ਼ਰਾਈਲੀ ਮੁਦਰਾ ਸ਼ੇਕੇਲ ਦੀ ਮਜ਼ਬੂਤੀ, ਕਰਿਆਨੇ ਅਤੇ ਆਵਾਜਾਈ ਦੀਆਂ ਵੱਧਦੀਆਂ ਕੀਮਤਾਂ ਦੇ ਕਾਰਨ ਰੈਂਕਿੰਗ ਦੇ ਸਿਖਰ 'ਤੇ ਚੜ੍ਹ ਗਿਆ। ਇਸ ਤੋਂ ਪਹਿਲਾਂ ਉਹ ਚੌਥੇ ਸਥਾਨ 'ਤੇ ਸੀ। ਦੂਜੇ ਸਥਾਨ 'ਤੇ ਪੈਰਿਸ ਅਤੇ ਸਿੰਗਾਪੁਰ ਹਨ। ਇਨ੍ਹਾਂ ਦੋਵਾਂ ਸ਼ਹਿਰਾਂ ਦੇ ਵਸਨੀਕ ਵੀ ਤੇਲ ਦੀਆਂ ਕੀਮਤਾਂ ਵੱਧਣ ਕਾਰਨ ਪਹਿਲਾਂ ਨਾਲੋਂ ਵੱਧ ਮਹਿੰਗਾਈ ਦੀ ਮਾਰ ਝੱਲ ਰਹੇ ਹਨ।

ਸਰਵੇ 'ਚ ਸਵਿਟਜ਼ਰਲੈਂਡ ਦਾ ਜ਼ਿਊਰਿਖ ਚੌਥਾ ਅਤੇ ਹਾਂਗਕਾਂਗ 5 ਵੇਂ ਸਥਾਨ 'ਤੇ ਹੈ। ਮਹਿੰਗੇ ਸ਼ਹਿਰਾਂ ਦੀ ਰੈਂਕਿੰਗ 'ਚ ਅਮਰੀਕਾ ਦਾ ਨਿਊਯਾਰਕ ਸ਼ਹਿਰ 6 ਵੇਂ ਸਥਾਨ 'ਤੇ ਹੈ। ਸਵਿਟਜ਼ਰਲੈਂਡ ਦਾ ਸ਼ਹਿਰ ਜਿਨੇਵਾ 7 ਵੇਂ ਸਥਾਨ 'ਤੇ ਹੈ। ਦ ਇਕਨਾਮਿਸਟ ਮੁਤਾਬਕ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆ ਦਾ 8 ਵਾਂ ਸ਼ਹਿਰ ਹੈ, ਜਿੱਥੇ ਵਸਨੀਕਾਂ ਨੂੰ ਜ਼ਿਆਦਾ ਖਰਚ ਕਰਨਾ ਪੈਂਦਾ ਹੈ। ਰੈਂਕਿੰਗ 'ਚ ਅਮਰੀਕਾ ਦਾ ਲਾਸ ਏਂਜਲਸ 9ਵੇਂ ਸਥਾਨ 'ਤੇ ਹੈ ਅਤੇ ਜਾਪਾਨ ਦੀ ਓਸਾਕਾ ਨੂੰ 10ਵਾਂ ਸਥਾਨ ਮਿਲਿਆ ਹੈ।.

ਰਿਪੋਰਟ ਮੁਤਾਬਿਕ ਇਸ ਸਾਲ ਸਤੰਬਰ 'ਚ ਇਕ ਸਟੈਂਡਰਡ ਕੰਟੇਨਰ ਦੀ ਸ਼ਿਪਿੰਗ ਲਾਗਤ ਈਂਧਨ ਦੀਆਂ ਕੀਮਤਾਂ 'ਚ ਵਾਧੇ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਚਾਰ ਗੁਣਾ ਵੱਧ ਸੀ। ਇਸ ਤੋਂ ਇਲਾਵਾ ਈਰਾਨ 'ਤੇ ਅਮਰੀਕੀ ਪਾਬੰਦੀਆਂ ਕਾਰਨ ਤਹਿਰਾਨ 'ਚ ਵੀ ਮਹਿੰਗਾਈ ਵਧੀ ਅਤੇ ਇਹ ਰੈਂਕਿੰਗ 'ਚ 50ਵੇਂ ਸਥਾਨ ਤੋਂ 29ਵੇਂ ਸਥਾਨ 'ਤੇ ਪਹੁੰਚ ਗਿਆ। ਰਿਪੋਰਟ ਦੇ ਅਨੁਸਾਰ, ਸਥਾਨਕ ਕੀਮਤਾਂ ਵਿੱਚ ਔਸਤਨ 3.5% ਦਾ ਵਾਧਾ ਹੋਇਆ ਹੈ। ਜੋ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਤੇਜ਼ ਮਹਿੰਗਾਈ ਦਰ ਹੈ।

ਇਹ ਵੀ ਪੜੋ:- ਵਿਸ਼ਵ ਸਿਹਤ ਸੰਗਠਨ ਨੇ ਦਿੱਤੀ ਚਿਤਾਵਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.