ਹੈਦਰਾਬਾਦ ਡੈਸਕ : ਭਾਰਤ ਵਾਸੀ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਵਸ ਯਾਨੀ ਸੁਤੰਤਰਤਾ ਦਿਵਸ ਮਨਾਉਂਦੇ ਹੋਏ, ਆਜ਼ਾਦੀ ਦੇ ਸੰਘਰਸ਼ ਤੇ ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦੇ ਹਨ। ਹਰ ਭਾਰਤੀ ਵਲੋਂ ਆਜ਼ਾਦੀ ਘੁਲਾਟੇ, ਵੀਰ ਪੁੱਤਰਾਂ ਦੀਆਂ ਸ਼ਹੀਦੀਆਂ ਤੇ ਵੀਰਾਂਗਨਾਵਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇਹ ਉਹ ਦਿਹਾੜਾ ਹੈ, ਜਦੋਂ 200 ਸਾਲ ਤੋਂ ਵੱਧ ਭਾਰਤ ਉੱਤੇ ਰਾਜ ਕਰਨ ਵਾਲੇ ਬ੍ਰਿਟਿਸ਼ ਸ਼ਾਸਕਾਂ ਨੂੰ ਭਾਰਤ ਨੇ ਅਪਣੇ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ। ਇਸ ਦਿਨ ਨੂੰ ਹਰ ਸਾਲ 15 ਅਗਸਤ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਕਈ ਸੰਸਥਾਨਾਂ ਅਤੇ ਸਰਕਾਰੀ ਥਾਵਾਂ ਉੱਤੇ ਦੇਸ਼ ਦਾ ਰਾਸ਼ਟਰੀ ਝੰਡਾ ਤਿਰੰਗਾ ਫਹਿਰਾਇਆ ਜਾਂਦਾ ਹੈ। ਸਾਰੇ ਪਾਸੇ ਆਜ਼ਾਦੀ ਦਿਵਸ ਦੇ ਲਾਈਟਾਂ ਨਾਲ ਇਮਾਰਤਾਂ ਰੌਸ਼ਨਾ ਰਹੀਆਂ ਹੁੰਦੀਆਂ ਹਨ।
ਭਾਰਤ ਨੂੰ ਆਜ਼ਾਦੀ ਮਿਲਣ ਤੋਂ ਇਕ ਰਾਤ ਪਹਿਲਾਂ, ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 'ਟ੍ਰਿਸਟ ਵਿਦ ਡੇਸਟਿਨੀ' ਟਾਇਟਲ ਨਾਲ ਇਕ ਇਤਿਹਾਸਿਕ ਭਾਸ਼ਣ ਦਿੱਤਾ ਸੀ। ਜਿਵੇਂ ਇਹ ਇਤਿਹਾਸਿਕ ਦਿਨ ਨੇੜੇ ਆ ਰਿਹਾ ਹੈ, ਇਸ ਗੱਲ ਉੱਤੇ ਬਹਿਸ ਸ਼ੁਰੂ ਹੋ ਚੁੱਕੀ ਹੈ ਕਿ ਭਾਰਤ 76ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ ਜਾਂ 77ਵਾਂ। ਆਓ ਜਾਣਦੇ ਹਾਂ ਕਿ ਇਸ ਦਾ ਸਹੀ ਜਵਾਬ ਕੀ ਹੈ।
ਚਰਚਾ ਹੈ ਕਿ ਇਸ ਦੀ ਗਿਣਤੀ 15 ਅਗਸਤ, 1947 ਤੋਂ ਹੀ ਕੀਤੀ ਜਾਣੀ ਚਾਹੀਦੀ ਹੈ। ਜਦੋਂ ਭਾਰਤ ਇੱਕ ਆਜ਼ਾਦ ਰਾਸ਼ਟਰ ਬਣਿਆ, ਜਾਂ ਇਕ ਸਾਲ ਬਾਅਦ, ਜਦੋਂ ਇਸ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ।
- ਹੁਣ ਜੇਕਰ, ਆਜ਼ਾਦੀ (1947) ਦੇ ਦਿਨ ਤੋਂ ਗਿਣਤੀ ਕੀਤੀ ਜਾਵੇ, ਤਾਂ ਭਾਰਤ ਸੁਤੰਤਰਤਾ ਪ੍ਰਾਪਤੀ ਦੀ 77ਵੀਂ ਵਰ੍ਹੇਗੰਢ ਮਨਾਵੇਗਾ।
- ਪਰ, 15 ਅਗਸਤ, 1948 ਤੋਂ ਜੇਕਰ ਗਿਣਤੀ ਕੀਤੀ ਜਾਵੇ, ਤਾਂ 76 ਵੀਂ ਵਰ੍ਹੇਗੰਢ ਮੰਨੀ ਜਾਵੇਗੀ।
- ਇਸ ਸਾਲ ਭਾਰਤ 15 ਅਗਸਤ 2023 ਨੂੰ ਆਪਣਾ 77ਵਾਂ ਸੁਤੰਤਰਤਾ ਦਿਵਸ ਮਨਾਏਗਾ, ਜਿਸ ਨਾਲ ਆਜ਼ਾਦੀ ਦੇ 76 ਸਾਲ ਪੂਰੇ ਹੋਣਗੇ।
ਇੱਥੇ ਪੜ੍ਹੋ ਕੁੱਝ ਹੋਰ ਖਾਸ ਗੱਲਾਂ:-
- ਦੱਸ ਦੇਈਏ ਕਿ ਦੇਸ਼ ਭਰ 'ਚ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਮਨਾਇਆ ਜਾ ਰਿਹਾ ਹੈ।ਇਸ ਸਾਲ ਦੇ ਤਿਉਹਾਰ ਦਾ ਥੀਮ 'ਨੇਸ਼ਨ ਫਸਟ, ਆਲਵੇਜ਼ ਫਸਟ' ਹੈ। ਇਸ ਕੋਸ਼ਿਸ਼ ਦੇ ਹਿੱਸੇ ਵਜੋਂ ਸਰਕਾਰ ਨੇ ਇਸ ਸਾਲ ਕਈ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
- ਸਾਲ 2002 ਤੋਂ ਪਹਿਲਾਂ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਨੂੰ ਛੱਡ ਕੇ ਦੇਸ਼ ਵਿੱਚ ਕਿਸੇ ਵੀ ਆਮ ਵਿਅਕਤੀ ਨੂੰ ਰਾਸ਼ਟਰੀ ਝੰਡਾ ਫਹਿਰਾਉਣ ਦੀ ਇਜਾਜ਼ਤ ਨਹੀਂ ਸੀ। ਇਸ ਸਬੰਧੀ ਦੇਸ਼ ਦੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 2002 ਵਿੱਚ ਫਲੈਗ ਕੋਡ ਵਿੱਚ ਬਦਲਾਅ ਕਰਕੇ ਆਮ ਲੋਕਾਂ ਨੂੰ ਝੰਡਾ ਫਹਿਰਾਉਣ ਦੀ ਇਜਾਜ਼ਤ ਦਿੱਤੀ ਗਈ।
- ਦਿੱਲੀ ਪੁਲਿਸ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਰਾਜਘਾਟ, ਆਈਟੀਓ ਅਤੇ ਲਾਲ ਕਿਲ੍ਹੇ ਵਰਗੇ ਖੇਤਰਾਂ ਦੇ ਆਲੇ ਦੁਆਲੇ ਫੌਜਦਾਰੀ ਜਾਬਤੇ ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ।