ਨਵੀਂ ਦਿੱਲੀ: ਖੁਫੀਆ ਏਜੰਸੀਆਂ (Intelligence Agencies) ਨੇ ਦਿੱਲੀ ਪੁਲਿਸ (Delhi Police) ਅਤੇ ਹੋਰਨਾਂ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਸਥਿਤ ਆਈਐਸਆਈ (ISI) ਦੇ ਨੁਮਾਇੰਦੇ ਕਿਸਾਨਾਂ ਦੀ ਆੜ ਵਿੱਚ ਗੜਬੜੀ ਕਰ ਸਕਦੇ ਹਨ।
-
Intelligence agencies alert Delhi police, other agencies that Pak-based ISI proxies may sabotage farmers' stir
— ANI Digital (@ani_digital) June 25, 2021 " class="align-text-top noRightClick twitterSection" data="
Read @ANI Story | https://t.co/gsDcXzQvfH pic.twitter.com/JvZ6VyEvQv
">Intelligence agencies alert Delhi police, other agencies that Pak-based ISI proxies may sabotage farmers' stir
— ANI Digital (@ani_digital) June 25, 2021
Read @ANI Story | https://t.co/gsDcXzQvfH pic.twitter.com/JvZ6VyEvQvIntelligence agencies alert Delhi police, other agencies that Pak-based ISI proxies may sabotage farmers' stir
— ANI Digital (@ani_digital) June 25, 2021
Read @ANI Story | https://t.co/gsDcXzQvfH pic.twitter.com/JvZ6VyEvQv
ਦੱਸਣਯੋਗ ਹੈ ਕਿ ਅੱਜ ਕਿਸਾਨ ਅੰਦੋਲਨ (Farmer Protest) ਨੂੰ 7 ਮਹੀਨੇ ਪੂਰੇ ਹੋ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 26 ਜੂਨ ਨੂੰ ਉਹ ਰਾਜ ਭਵਨ ਜਾ ਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ। ਗੌਰਤਲਬ ਹੈ ਕਿ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ।
ਇਸੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਆਪਣਾ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਤੋਮਰ ਨੇ ਸ਼ੁੱਕਰਵਾਰ ਨੂੰ ਭੋਪਾਲ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਅੰਦੋਲਨ ਖ਼ਤਮ ਕਰਨ। ਸਰਕਾਰ ਨੇ ਉਨ੍ਹਾਂ ਨਾਲ 11 ਗੇੜ ਵਾਰਤਾ ਕੀਤੀ ਸੀ। ਖੇਤੀਬਾੜੀ ਸੁਧਾਰ ਬਿੱਲ ਕਿਸਾਨਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਗੇ।"
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਿਸਾਨ ਕਰਨਗੇ ਗਵਰਨਰ ਹਾਊਸ ਵੱਲ ਪੈਦਲ ਮਾਰਚ