ETV Bharat / bharat

ਕੀ ਭਾਰਤ ’ਚ ਵਧ ਰਹੀ ਹੈ ਭੁੱਖਮਰੀ? Global Hunger Index ਦੇ ਅੰਕੜਿਆਂ ਸੱਚ ਜਾਂ ਸਰਕਾਰ? - ਭਾਰਤ ਦੀ ਰੈਂਕਿੰਗ

ਗਲੋਬਲ ਹੰਗਰ ਇੰਡੈਕਸ (GHI) ਵਿੱਚ ਭਾਰਤ ਦੀ ਰੈਂਕਿੰਗ ਬਾਰੇ ਬਹਿਸ ਜਾਰੀ ਹੈ। ਭਾਰਤ ਸਰਕਾਰ ਨੇ ਸੂਚੀਕਰਨ ਅਤੇ ਨਮੂਨੇ ਲੈਣ ਦੇ ਢੰਗਾਂ ’ਤੇ ਸਵਾਲ ਚੁੱਕੇ ਹਨ, ਜਦਕਿ ਗਲੋਬਲ ਹੰਗਰ ਇੰਡੈਕਸ ਦਾ ਦਾਅਵਾ ਹੈ ਕਿ ਇਹ ਰਿਪੋਰਟ ਸਾਰੇ ਦੇਸ਼ਾਂ ਦੁਆਰਾ ਸਵੀਕਾਰ ਕੀਤੇ ਗਏ ਪੈਮਾਨੇ ’ਤੇ ਤਿਆਰ ਕੀਤੀ ਗਈ ਹੈ। ਭਾਰਤ ਵਿੱਚ ਕੀ ਹੈ ਕੁਪੋਸ਼ਣ ਅਤੇ ਭੁੱਖ ਦੀ ਸਥਿਤੀ। ਸਰਕਾਰ ਦਾ ਇਹ ਦਾਅਵਾ ਕਿੰਨਾ ਸੱਚ ਹੈ। ਪੜੋ ਰਿਪੋਰਟ

ਗਲੋਬਲ ਹੰਗਰ ਇੰਡੈਕਸ
ਗਲੋਬਲ ਹੰਗਰ ਇੰਡੈਕਸ
author img

By

Published : Oct 20, 2021, 11:22 AM IST

ਹੈਦਰਾਬਾਦ: ਗਲੋਬਲ ਹੰਗਰ ਇੰਡੈਕਸ (GHI) ਦੀ ਸੂਚੀ ਵਿੱਚ ਭਾਰਤ 101ਵੇਂ ਸਥਾਨ 'ਤੇ ਹੈ। ਜੀਐਚਆਈ ਇੰਡੈਕਸ ਦੀ ਰਿਪੋਰਟ ਅਨੁਸਾਰ ਭਾਰਤ ਉਨ੍ਹਾਂ 31 ਦੇਸ਼ਾਂ ਵਿੱਚ ਵੀ ਸ਼ਾਮਲ ਹੈ ਜਿੱਥੇ ਭੁੱਖਮਰੀ ਦੀ ਸਥਿਤੀ ਗੰਭੀਰ ਹੈ। ਰੈਂਕਿੰਗ ਮੁਤਾਬਿਕ ਭਾਰਤ ਆਪਣੇ ਗੁਆਂਢੀ ਮੁਲਕਾਂ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਅਤੇ ਨੇਪਾਲ ਤੋਂ ਵੀ ਬਹੁਤ ਪਿੱਛੇ ਹੈ। ਸਾਲ 2020 ਵਿੱਚ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਵਿੱਚ ਭਾਰਤ ਦੀ ਰੈਂਕਿੰਗ 94 ਸੀ। ਭਾਰਤ ਸਰਕਾਰ ਨੇ ਭੁੱਖਮਰੀ ਦੀ ਗਲੋਬਲ ਰੈਂਕਿੰਗ 'ਤੇ ਸਵਾਲ ਖੜ੍ਹੇ ਕੀਤੇ ਹਨ। ਗਲੋਬਲ ਹੰਗਰ ਇੰਡੈਕਸ ਦੇ ਸਲਾਹਕਾਰ ਨੇ ਸਰਕਾਰ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।

  • Shocking to find that Global Hunger Report 2021 has lowered rank of India on basis of FAO estimate on proportion of undernourished population, which is found to be devoid of ground reality& facts&suffers from serious methodological issues: Women & Child Development Ministry (1/2) pic.twitter.com/VCMzjBs1vS

    — ANI (@ANI) October 15, 2021 " class="align-text-top noRightClick twitterSection" data=" ">

ਭਾਰਤ ਸਰਕਾਰ ਦਾ ਇਤਰਾਜ਼ ਅਤੇ ਸਵਾਲ

  • ਇਹ ਮੁਲਾਂਕਣ 'ਚਾਰ ਪ੍ਰਸ਼ਨ' ਰਾਏ ਪੋਲ ਦੇ ਨਤੀਜਿਆਂ 'ਤੇ ਅਧਾਰਤ ਹੈ। ਇਹ ਸਰਵੇਖਣ ਗੈਲਪ ਦੁਆਰਾ ਟੈਲੀਫੋਨ ਰਾਹੀਂ ਕੀਤਾ ਗਿਆ ਸੀ। ਫ਼ੋਨ ਸਰਵੇਖਣ ਵਿੱਚ ਲੰਬਾਈ ਅਤੇ ਭਾਰ ਨੂੰ ਕਿਵੇਂ ਮਾਪਿਆ ਜਾ ਸਕਦਾ ਹੈ? ਕੁਪੋਸ਼ਣ ਦੀ ਵਿਗਿਆਨਕ ਜਾਂਚ ਲਈ ਬੱਚਿਆਂ ਦੇ ਭਾਰ ਅਤੇ ਉੱਚਾਈ ਦੇ ਮਾਪ ਦੀ ਲੋੜ ਹੋਵੇਗੀ।
  • ਸਰਵੇਖਣ ਦੌਰਾਨ, ਕਿਸੇ ਨੂੰ ਇਹ ਨਹੀਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਸਰਕਾਰ ਜਾਂ ਕਿਸੇ ਹੋਰ ਸੰਸਥਾ ਤੋਂ ਭੋਜਨ ਸਹਾਇਤਾ ਪ੍ਰਾਪਤ ਹੋਈ ਹੈ ਜਾਂ ਨਹੀਂ।
  • ਕੋਵਿਡ -19 ਮਹਾਂਮਾਰੀ ਦੌਰਾਨ ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਉੱਥੇ ਲੋਕਾਂ ਦੀ ਆਮਦਨ ਵੀ ਘਟੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀ ਰੈਂਕਿੰਗ ਮਜ਼ਬੂਤ ​​ਹੋਈ ਹੈ।
  • ਗਲੋਬਲ ਹੰਗਰ ਇੰਡੈਕਸ 2021 ਭਾਰਤ ਸਰਕਾਰ ਦੁਆਰਾ ਖੁਰਾਕ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ, ਜਦਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ, ਆਤਮਨਿਰਭਰ ਭਾਰਤ ਯੋਜਨਾ ਦੇ ਅੰਕੜੇ ਜਨਤਕ ਖੇਤਰ ਵਿੱਚ ਉਪਲਬਧ ਹਨ।
  • ਰਿਪੋਰਟ ਵਿੱਚ ਬੱਚਿਆਂ ਦੀ ਮੌਤ ਦਰ ( mortality rate of children) ਦੇ ਮੁਤਾਬਿਕ 2020 ਦੇ ਮੁਕਾਬਲੇ ਭਾਰਤ ਵਿੱਚ ਸਥਿਤੀ ਵਿੱਚ ਸੁਧਾਰ ਹੋਇਆ ਹੈ, ਜਦਕਿ ਦੂਜੇ ਦੋ ਇੰਡੀਕੇਟਰ child wasting ਅਤੇ child stunting ਵਿੱਚ ਭਾਰਤ ਦੀ ਸਥਿਤੀ ਨਹੀਂ ਬਦਲੀ ਹੈ। ਫਿਰ ਰੈਂਕਿੰਗ ਕਿਵੇਂ ਹੇਠਾਂ ਗਈ?
    ਗਲੋਬਲ ਹੰਗਰ ਇੰਡੈਕਸ
    ਗਲੋਬਲ ਹੰਗਰ ਇੰਡੈਕਸ

ਕੀ ਹੈ ਗਲੋਬਲ ਹੰਗਰ ਇੰਡੈਕਸ (GHI) ਦੇ ਇੰਡੀਕੇਟਰ?

ਗਲੋਬਲ ਹੰਗਰ ਇੰਡੈਕਸ (GHI) ਨੇ ਆਪਣੀ ਲਿਸਟ ਚਾਰ ਮੁੱਖ ਇੰਡੀਕੇਟਰ ਦੇ ਹਿਸਾਬ ਨਾਲ ਬਣਾਈ ਹੈ। ਇਹ ਸੂਚਕਾਂਕ ਸਕੋਰ ਅਧਾਰਤ ਹੈ। ਹੰਗਰ ਇੰਡੈਕਸ ਨੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਇਸ ਰਿਪੋਰਟ ਨੂੰ ਤਿਆਰ ਕਰਨ ਵਿੱਚ ਵਰਤੇ ਗਏ ਸਾਰੇ ਚਾਰ ਸੂਚਕਾਂ ਦਾ ਵਰਣਨ ਕੀਤਾ ਹੈ।

  • ਪਹਿਲਾਂ ਇੰਡੀਕੇਟਰ (PUN)- ਘੱਟ ਪੋਸ਼ਣ ਯਾਨੀ ਲੋਕਾਂ ਦੇ ਭੋਜਨ ਵਿੱਚ ਨਾਕਾਫ਼ੀ ਕੈਲੋਰੀ
  • ਦੂਜਾ ਇੰਡੀਕੇਟਰ (CM)- mortality rate of children ਯਾਨੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ
  • ਤੀਜਾ ਇੰਡੀਕੇਟਰ (CWA)- ਚਾਈਲਡ ਵੇਸਟਿੰਗ ਯਾਨੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ, ਜਿਨ੍ਹਾਂ ਦਾ ਭਾਰ ਲੰਬਾਈ ਦੇ ਹਿਸਾਬ ਤੋਂ ਘੱਟ ਹੈ।
  • ਚੌਥਾ ਇੰਡੀਕੇਟਰ (CST)- ਚਾਈਲਡ ਸਟੰਟਿੰਗ, ਜਿਸਦਾ ਅਰਥ ਹੈ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ, ਜਿਨ੍ਹਾਂ ਦੀ ਲੰਬਾਈ ਉਨ੍ਹਾਂ ਦੀ ਉਮਰ ਦੇ ਹਿਸਾਬ ਤੋਂ ਘੱਟ ਹੈ।
    ਗਲੋਬਲ ਹੰਗਰ ਇੰਡੈਕਸ
    ਗਲੋਬਲ ਹੰਗਰ ਇੰਡੈਕਸ

ਰਿਪੋਰਟ ਵਿੱਚ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੇ ਟੈਲੀਫੋਨ ਬੇਸਡ ਓਪੀਨੀਅਨ ਇੰਡੀਕੇਟਰ ( ਜਿਸ ਚ ਗੈਲਪ ਪੋਲ ਵੀ ਸ਼ਾਮਲ ਹੈ) ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ। ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਦੀ ਸਮੀਖਿਆ ਬਾਹਰੀ ਮਾਹਰਾਂ ਦੁਆਰਾ ਕੀਤੀ ਜਾਂਦੀ ਹੈ. ਇਸ ਨੂੰ ਤਿਆਰ ਕਰਨ ਦਾ ਢੰਗ ਪੁਰਾਣਾ ਹੈ ਅਤੇ ਪਰਖਿਆ ਗਿਆ ਹੈ। ਉਨ੍ਹਾਂ ਦੇ ਡਾਟਾ ਇਕੱਤਰ ਕਰਨ ਦੇ ਤਰੀਕੇ ਵਿੱਚ ਆਖਰੀ ਬਦਲਾਅ 2015 ਵਿੱਚ ਹੋਇਆ ਸੀ। ਹਾਲਾਂਕਿ, ਸੰਯੁਕਤ ਰਾਸ਼ਟਰ, ਡਬਲਯੂਐਚਓ ਵਰਗੀਆਂ ਏਜੰਸੀਆਂ, ਜਿਨ੍ਹਾਂ ਦੇ ਅੰਕੜਿਆਂ ਦੀ ਵਰਤੋਂ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ, ਉਹ ਡੇਟਾ ਕਲੇਕਸ਼ਨ ਦੇ ਤਰੀਕਿਆਂ ਚ ਕਦੇ ਕਦੇ ਮਾਮੂਲੀ ਬਦਲਾਅ ਕਰਦੀ ਰਹਿੰਦੀ ਹੈ।

ਭਾਰਤ ’ਚ ਕੀ ਹੈ ਬੱਚਿਆ ਦਾ ਹਾਲ

  • ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਅੰਕੜਿਆਂ ਮੁਤਾਬਿਕ 2017 ਵਿੱਚ ਭਾਰਤ ਵਿੱਚ ਬਾਲ ਮੌਤ ਦਰ 33 ਪ੍ਰਤੀ ਹਜ਼ਾਰ ਸੀ, ਜੋ 2018 ਵਿੱਚ ਵਧ ਕੇ 32 ਹੋ ਗਈ। ਜੀਐਚਆਈ ਸੂਚਕਾਂਕ ਦੇ ਅਨੁਸਾਰ, ਭਾਰਤ ਵਿੱਚ ਬਾਲ ਮੌਤ ਦਰ ਇਸ ਸਮੇਂ 3.7 ਪ੍ਰਤੀਸ਼ਤ ਹੈ, ਜੋ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ।
  • ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਨੂੰ ਦੱਸਿਆ ਕਿ 30 ਨਵੰਬਰ, 2020 ਤੱਕ ਦੇਸ਼ ਵਿੱਚ 9.3 ਲੱਖ ਤੋਂ ਵੱਧ 'ਗੰਭੀਰ ਰੂਪ ਤੋਂ ਕੁਪੋਸ਼ਿਤ' ਬੱਚਿਆਂ ਦੀ ਪਛਾਣ ਕੀਤੀ ਗਈ ਸੀ। ਉੱਤਰ ਪ੍ਰਦੇਸ਼ ਵਿੱਚ 3, 98,359 ਬੁਰੀ ਤਰ੍ਹਾਂ ਕੁਪੋਸ਼ਿਤ ਬੱਚੇ ਸੀ, ਜਦਕਿ ਬਿਹਾਰ ਵਿੱਚ 2,79,427 ਬੱਚੇ ਬੁਰੀ ਤਰ੍ਹਾਂ ਕੁਪੋਸ਼ਿਤ ਹਨ। ਕੁਪੋਸ਼ਣ ਦੇ ਮਾਮਲੇ ਵਿੱਚ ਮਹਾਰਾਸ਼ਟਰ ਤੀਜੇ ਨੰਬਰ 'ਤੇ ਹੈ।
  • ਜੁਲਾਈ 2021 ਵਿੱਚ ਜਾਰੀ ਕੀਤੀ ਗਈ ਵਿਸ਼ਵ 2021 ਦੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਰਾਜ ਦੀ ਰਿਪੋਰਟ ਦੇ ਮੁਤਾਬਿਕ 2018-20 ਦੇ ਦੌਰਾਨ ਭਾਰਤ ਦੀ ਕੁੱਲ ਆਬਾਦੀ ਵਿੱਚ ਕੁਪੋਸ਼ਣ ਦਾ ਪ੍ਰਚਲਨ 15.3 ਫੀਸਦ ਸੀ। ਸਾਲ 2020 ਵਿੱਚ, ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 17.3 ਪ੍ਰਤੀਸ਼ਤ ਬੱਚਿਆਂ ਦੀ ਉਚਾਈ ਦੇ ਕਾਰਨ ਘੱਟ ਭਾਰ ਸੀ। ਲਗਭਗ 31 ਫੀਸਦ ਬੱਚਿਆਂ ਦੀ ਉਮਰ ਦੇ ਹਿਸਾਬ ਤੋਂ ਕੱਦ ਘੱਟ ਸੀ।
  • ਭਾਰਤ ਵਿਸ਼ਵ ਦੇ ਉਨ੍ਹਾਂ ਪੰਜ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ 2020 ਵਿੱਚ ਕੋਵਿਡ, ਸੰਘਰਸ਼ ਅਤੇ ਜਲਵਾਯੂ ਸਬੰਧੀ ਆਫ਼ਤਾਂ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕੀਤਾ ਸੀ। ਇਸ ਦਾ ਅਸਰ ਪੋਸ਼ਣ ਦੇ ਲਈ ਕੀਤੇ ਗਏ ਤਰੀਕਿਆਂ ਤੇ ਵੀ ਪਿਆ ਹੈ।

ਇਹ ਵੀ ਪੜੋ: ਉੱਤਰਾਖੰਡ ’ਚ 45 ਲੋਕਾਂ ਦੀ ਮੌਤ, PM ਮੋਦੀ ਨੇ ਜਤਾਇਆ ਦੁਖ, ਹਵਾਈ ਸਰਵੇਖਣ ਕਰਨਗੇ ਸ਼ਾਹ

ETV Bharat Logo

Copyright © 2025 Ushodaya Enterprises Pvt. Ltd., All Rights Reserved.