ਚੰਡੀਗੜ੍ਹ : ਬੀਤੇ ਦਿਨਾਂ ਵਿੱਚ ਭਾਰਤ ਦੇ ਕਈ ਹਿੱਸਿਆਂ ਵਿੱਚ ਆਏ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ। ਇਹਨਾਂ ਹੜ੍ਹਾਂ ਵਿੱਚ ਹੀ ਇੱਕ ਭਾਰਤੀ ਵਿਅਕਤੀ ਸਤਲੁਜ ਦਰਿਆ ਦੇ ਪਾਣੀ ਵਿੱਚ ਵਹਿ ਕੇ ਪਾਕਿਸਤਾਨ ਪਹੁੰਚ ਗਿਆ ਹੈ। ਇਸ ਦੀ ਜਾਣਕਾਰੀ ਪਾਕਿਸਤਾਨ ਨਾਲ ਸਬੰਧਿਤ ਅਧਿਕਾਰੀਆਂ ਨੇ ਦਿੱਤੀ ਹੈ। ਦਰਅਸਲ ਪਾਕਿਸਤਾਨ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਕਿਹਾ ਕਿ ਸਤਲੁਜ ਦਰਿਆ ਦੇ ਪਾਣੀ ਵਿੱਚ ਇੱਕ ਭਾਰਤੀ ਨਾਗਰਿਕ ਪਾਕਿਸਤਾਨ ਪਹੁੰਚ ਗਿਆ ਹੈ ਜੋ ਕਿ ਬੋਲਣ ਅਤੇ ਸੁਣਨ ਵਿੱਚ ਅਸਮਰਥ ਹੈ। ਅਧਿਕਾਰੀਆਂ ਮੁਤਾਬਿਕ ਹੁਣ ਭਾਰਤੀ ਨਾਗਰਿਕ ਨੂੰ ਖੁਫੀਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ਼ਾਰਿਆਂ ਰਾਹੀਂ ਸਮਝਦਾ ਹੈ ਗੱਲਬਾਤ: ਜ਼ਿਕਰਯੋਗ ਹੈ ਕਿ ‘ਰੇਸਕਿਊ 1122’ ਦੇ ਅਧਿਕਾਰੀ ਨੇ ਦੱਸਿਆ ਕਿ ‘‘50 ਸਾਲ ਦਾ ਇਹ ਭਾਰਤੀ ਨਾਗਰਿਕ ਬੋਲਣ ਅਤੇ ਸੁਣਨ ਵਿੱਚ ਅਸਮਰਥ ਹੈ ਜੋ ਕਿ ਇਸ਼ਾਰਿਆਂ ਰਾਹੀਂ ਗੱਲਬਾਤ ਕਰਦਾ ਹੈ। ਉਹਨਾਂ ਨੇ ਦੱਸਿਆ ਕਿ ਉਸ ਨੇ ਇਸ਼ਾਰਿਆਂ ਵਿੱਚ ਹੀ ਦੱਸਿਆ ਹੈ ਕਿ ਉਹ ਹਿੰਦੂ ਹੈ ਅਤੇ ਹੜ੍ਹ ਦਾ ਪਾਣੀ ਵਿੱਚ ਵਹਿ ਪਾਕਿਸਤਾਨ ਪਹੁੰਚ ਗਿਆ ਹੈ।
ਖ਼ੁਫ਼ੀਆ ਏਜੰਸੀ ਕਰ ਰਹੀ ਹੈ ਜਾਂਚ: ਜਾਣਕਾਰੀ ਮੁਤਾਬਿਕ ਇਹ ਵਿਅਕਤੀ ਪਾਕਿਸਤਾਨ ਤੋਂ ਕਰੀਬ 70 ਕਿਲੋਮੀਟਰ ਦੂਰ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ਦੇ ਗੰਡਾ ਸਿੰਘ ਵਾਲਾ ’ਚ ਰੁੜ੍ਹ ਕੇ ਪਹੁੰਚ ਗਿਆ ਸੀ। ਫਿਲਹਾਲ ਇਸ ਭਾਰਤੀ ਨਾਗਰਿਕ ਦੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਜਾਂਚ ਕਰ ਰਹੇ ਹੈ, ਜਿਸ ਤੋਂ ਬਾਅਦ ਇਸ ਸਬੰਧੀ ਕੋਈ ਵੀ ਫੈਸਲਾ ਲਿਆ ਜਾਵੇਗਾ।
- Crow Attack on Raghav Chadha: ਰਾਘਵ ਚੱਢਾ 'ਤੇ ਕਾਂ ਨੇ ਕੀਤਾ ਹਮਲਾ, ਸਾਂਸਦ ਨੇ ਭਾਜਪਾ ਦੇ ਟਵੀਟ ਦਾ ਦਿੱਤਾ ਜਵਾਬ
- 8 ਦਿਨਾਂ ਬਾਅਦ ਮਿਲਿਆ ਲਾਪਤਾ ਹੋਇਆ ਬੱਚਾ, ਬਜ਼ੁਰਗ ਨੇ ਅਗਵਾ ਕਰਨ ਦੀ ਕੀਤੀ ਸੀ ਕੋਸ਼ਿਸ਼
- ਭਗੌੜਾ ਸ਼ਿਵ ਸੈਨਾ ਆਗੂ ਹੇਮੰਤ ਠਾਕੁਰ ਲੁਧਿਆਣਾ ਤੋਂ ਗ੍ਰਿਫ਼ਤਾਰ, 2013 ਵਿੱਚ ਮਾਮਲਾ ਹੋਇਆ ਸੀ ਦਰਜ
ਦੱਸਣਯੋਗ ਹੈ ਕਿ ਜੁਲਾਈ ਮਹੀਨੇ ਤੋਂ ਹੀ ਉੱਤਰ ਭਾਰਤ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਰਕੇ ਕਈ ਸੂਬਿਆਂ ਦੇ ਵਿੱਚ ਹੜ੍ਹ ਆਏ ਹੋਏ ਹਨ। ਇਹਨਾਂ ਹੜ੍ਹਾਂ ਦੇ ਵਿੱਚ ਪਾਣੀ ਦੇ ਵਧੇ ਪੱਧਰ ਕਰਕੇ ਦਰਿਆਵਾਂ ਦੇ ਪਾਣੀਆਂ ਦਾ ਵਹਾਅ ਵੀ ਤੇਜ਼ ਹੋਇਆ ਅਤੇ ਗੁਆਂਢੀ ਮੁਲਕ ਪਾਕਿਸਤਾਨ ਨੇ ਵੀ ਆਪਣੇ ਡੈਮ ਦੇ ਮੇਨ ਗੇਟ ਖੋਲ੍ਹੇ ਸਨ। ਜਿਸ ਕਾਰਨ ਭਾਰਤ ਤੋਂ ਪਾਣੀ ਪਾਕਿਸਾਤਨ ਵੱਲ ਜਾ ਰਿਹਾ ਹੈ।