ETV Bharat / bharat

russia ukraine crisis: ਭਾਰਤੀਆਂ ਦੀ ਵਾਪਸੀ 'ਤੇ ਅਹਿਮ ਫੈਸਲਾ, ਉਡਾਣਾਂ ਦੀ ਗਿਣਤੀ 'ਤੇ ਲੱਗੀ ਪਾਬੰਦੀ ਹਟੀ

author img

By

Published : Feb 17, 2022, 4:46 PM IST

ਭਾਰਤ ਸਰਕਾਰ ਯੂਕਰੇਨ ਅਤੇ ਰੂਸ ਵਿਚਾਲੇ (ukraine russia tension) ਤਣਾਅ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਤਾਜ਼ਾ ਘਟਨਾਕ੍ਰਮ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਯੂਕਰੇਨ ਤੋਂ ਭਾਰਤੀ ਲੋਕਾਂ ਦੀ ਸੁਰੱਖਿਅਤ ਨਿਕਾਸੀ ਲਈ ਉਡਾਣਾਂ ਦੀ ਗਿਣਤੀ (india ukraine flights ban lifted) 'ਤੇ ਕੋਈ ਸੀਮਾ ਨਹੀਂ ਲਗਾਈ ਜਾਵੇਗੀ। ਕੇਂਦਰ ਸਰਕਾਰ ਨੇ ਏਅਰ ਬਬਲ ਸਮਝੌਤੇ ਤਹਿਤ ਭਾਰਤ ਅਤੇ ਯੂਕਰੇਨ (india ukraine air bubble arrangement) ਵਿਚਾਲੇ ਉਡਾਣਾਂ ਦੀ ਗਿਣਤੀ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ।

ਉਡਾਣਾਂ ਦੀ ਗਿਣਤੀ 'ਤੇ ਲੱਗੀ ਪਾਬੰਦੀ ਹਟੀ
ਉਡਾਣਾਂ ਦੀ ਗਿਣਤੀ 'ਤੇ ਲੱਗੀ ਪਾਬੰਦੀ ਹਟੀ

ਨਵੀਂ ਦਿੱਲੀ: ਰੂਸ ਅਤੇ ਯੂਕਰੇਨ ਵਿਚਾਲੇ ਵਧਦੇ ਤਣਾਅ (russia ukraine crisis) ਦੇ ਮੱਦੇਨਜ਼ਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਪੂਰਬੀ ਯੂਰਪੀ ਦੇਸ਼-ਯੂਕਰੇਨ ਤੋਂ ਭਾਰਤੀਆਂ ਦੀ ਯਾਤਰਾ ਦੀ ਸਹੂਲਤ ਲਈ ਇੱਕ ਅਹਿਮ ਫੈਸਲਾ ਲਿਆ ਹੈ। ਏਅਰ ਬਬਲ ਪ੍ਰਬੰਧ ਦੇ ਤਹਿਤ ਭਾਰਤ ਅਤੇ ਯੂਕਰੇਨ ਵਿਚਕਾਰ ਸੰਚਾਲਿਤ ਹੋਣ ਵਾਲੀਆਂ ਉਡਾਣਾਂ ਦੀ ਸੰਖਿਆ 'ਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਭਾਰਤ-ਯੂਕਰੇਨ ਉਡਾਣ ਸੰਚਾਲਨ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਰੂਸ ਨਾਲ ਵਧਦੇ ਤਣਾਅ ਕਾਰਨ ਯੂਕਰੇਨ (russia ukraine crisis) ਦੀ ਮੌਜੂਦਾ ਸਥਿਤੀ ਦੇ ਵਿਚਕਾਰ ਭਾਰਤ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਅਸਥਾਈ ਤੌਰ 'ਤੇ ਯੂਕਰੇਨ ਛੱਡਣ ਦੀ ਸਲਾਹ ਦੇ ਚੁੱਕਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਯੂਕਰੇਨ ਵਿਚਕਾਰ ਉਡਾਣਾਂ ਅਤੇ ਸੀਟਾਂ ਦੀ ਗਿਣਤੀ 'ਤੇ ਪਾਬੰਦੀਆਂ ਨੂੰ ਹਵਾਈ ਬਬਲ ਵਿਵਸਥਾ ਦੇ ਤਹਿਤ ਹਟਾ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਚਾਰਟਰਡ ਫਲਾਈਟਾਂ ਸਮੇਤ ਦੋਵਾਂ ਦੇਸ਼ਾਂ ਵਿਚਾਲੇ ਜਿੰਨੀਆਂ ਵੀ ਉਡਾਣਾਂ (india ukraine charted flight) ਚਲਾਈਆਂ ਜਾ ਸਕਦੀਆਂ ਹਨ।

ਅਧਿਕਾਰੀ ਨੇ ਕਿਹਾ ਕਿ ਮੰਗ ਵਧਣ ਕਾਰਨ ਭਾਰਤੀ ਏਅਰਲਾਈਨਜ਼ ਨੂੰ ਯੂਕਰੇਨ ਲਈ ਉਡਾਣਾਂ ਚਲਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਉਡਾਣ ਸੇਵਾਵਾਂ ਨੂੰ ਲੈ ਕੇ ਵਿਦੇਸ਼ ਮੰਤਰਾਲੇ (MEA) ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਸੀ ਕਿ ਉਡਾਣਾਂ ਦੀ ਵਾਧੂ ਮੰਗ ਨੂੰ ਪੂਰਾ ਕਰਨ ਲਈ ਨੇੜਲੇ ਭਵਿੱਖ ਵਿੱਚ ਹੋਰ ਉਡਾਣਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ, “ਯੂਕਰੇਨ ਤੋਂ ਭਾਰਤ ਲਈ ਉਡਾਣਾਂ ਦੀ ਉਪਲਬਧਤਾ ਨਾ ਹੋਣ ਨੂੰ ਲੈ ਕੇ ਕਈ ਅਪੀਲਾਂ ਮਿਲ ਰਹੀਆਂ ਹਨ। ਇਸ ਸਬੰਧੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਬਰਾਉਣ ਨਾ। ਭਾਰਤ ਦੀ ਯਾਤਰਾ ਦੇ ਲਈ ਜਲਦੀ ਉਪਲਬਧ ਅਤੇ ਸੁਵਿਧਾਜਨਕ ਉਡਾਣਾਂ 'ਤੇ ਭਾਰਤ ਦੀ ਯਾਤਰਾ ਲਈ ਟਿਕਟਾਂ ਬੁੱਕ ਕਰੋ।

ਵਾਧੂ ਉਡਾਣਾਂ 'ਤੇ ਵਿਚਾਰ

ਉਡਾਣਾਂ ਦੀ ਗਿਣਤੀ 'ਤੇ ਲੱਗੀ ਪਾਬੰਦੀ ਹਟੀ
ਉਡਾਣਾਂ ਦੀ ਗਿਣਤੀ 'ਤੇ ਲੱਗੀ ਪਾਬੰਦੀ ਹਟੀ

ਭਾਰਤੀ ਦੂਤਾਵਾਸ ਦੇ ਅਨੁਸਾਰ, ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼, ਏਅਰ ਅਰੇਬੀਆ, ਫਲਾਈ ਦੁਬਈ ਅਤੇ ਕਤਰ ਏਅਰਵੇਜ਼ ਵਰਤਮਾਨ ਵਿੱਚ ਯੂਕਰੇਨ ਤੋਂ ਉਡਾਣਾਂ ਚਲ ਰਹੀਆਂ ਹਨ। ਦੂਤਾਵਾਸ ਨੇ ਕਿਹਾ ਸੀ, ਜਹਾਜ਼ਾਂ ਦੀ ਵਾਧੂ ਮੰਗ ਨੂੰ ਪੂਰਾ ਕਰਨ ਲਈ, ਨੇੜੇ ਭਵਿੱਖ ਵਿੱਚ ਹੋਰ ਉਡਾਣਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਵਿੱਚ ਯੂਕਰੇਨੀਅਨ ਇੰਟਰਨੈਸ਼ਨਲ ਏਅਰਲਾਈਨਜ਼, ਏਅਰ ਇੰਡੀਆ ਆਦਿ ਸ਼ਾਮਿਲ ਹਨ।

ਕੀ ਹੈ ਏਅਰ ਬਬਲ ਸਮਝੋਤਾ

ਦੋ ਦੇਸ਼ਾਂ ਵਿਚਕਾਰ ਹਵਾਈ ਬਬਲ ਸਮਝੌਤੇ ਦੇ ਤਹਿਤ, ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਇੱਕ ਦੂਜੇ ਦੇ ਖੇਤਰਾਂ ਵਿੱਚ ਚਲਾਇਆ ਜਾ ਸਕਦਾ ਹੈ। ਇਸ ਸਮੇਂ ਭਾਰਤ ਦੇ 35 ਦੇਸ਼ਾਂ ਨਾਲ ਏਅਰ ਬਬਲ ਸਮਝੌਤੇ ਹਨ। ਦੱਸ ਦੇਈਏ ਕਿ 23 ਮਾਰਚ, 2020 ਤੋਂ ਭਾਰਤ ਆਉਣ-ਜਾਣ ਵਾਲੀਆਂ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: IGI emergency landing: ਅੰਮ੍ਰਿਤਸਰ ਜਾ ਰਹੀ Vistara ਫਲਾਈਟ ਦੀ IGI ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.