ਚੰਡੀਗੜ੍ਹ: ਰੂਸ ਯੂਰਕੇਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਭਾਰਤ ਦੇ ਰਾਸ਼ਟਰੀ ਝੰਡੇ ਨੇ ਨਾ ਸਿਰਫ ਫਸੇ ਭਾਰਤੀਆਂ ਨੂੰ ਬਚਾਇਆ ਨਾਲ ਹੀ ਪਾਕਿਸਤਾਨ ਤੇ ਤੁਰਕੀ ਦੇ ਪ੍ਰਵਾਸੀਆਂ ਦੀ ਜਾਨ ਵੀ ਬਚਾਈ ਹੈ। ਭਾਰਤ ਸਰਕਾਰ ਵੱਲੋਂ ਭਾਰਤੀ ਪ੍ਰਵਾਸੀਆਂ ਨੂੰ ਯੂਕਰੇਨ ਤੋਂ ਭਾਰਤ ਲਿਆਉਣ ਲਈ ਅਪਰੇਸ਼ਨ ਗੰਗਾ ਚਲਾਇਆ ਹੈ। ਜਿਸ ਦੇ ਤਹਿਤ ਭਾਰਤ ਸਰਕਾਰ ਭਾਰਤ ਦੇ ਪ੍ਰਵਾਸੀਆਂ ਨੂੰ ਯੂਕਰੇਨ ਦੇ ਗੁਆਂਡੀ ਦੇਸ਼ਾਂ ਵਿੱਚੋਂ ਲੈ ਕੇ ਆਉਣ ਲਈ ਅਪਰੇਸ਼ਨ ਚਲਾਇਆ ਹੈ।
ਇਹ ਵੀ ਪੜ੍ਹੋ: ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਦੀ ਘਰ ਵਾਪਸੀ 'ਤੇ ਸਵਾਗਤ, ਨਵੀਨ ਦੀ ਲਾਸ਼ ਦੀ ਤਸਵੀਰ ਆਈ ਸਾਹਮਣੇ
ਭਾਰਤੀ ਵਿਦਿਆਰਥੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਭਾਰਤ ਦੇ ਰਾਸ਼ਟਰੀ ਝੰਡੇ ਨੇ ਉਨ੍ਹਾਂ ਦੇ ਨਾਲ-ਨਾਲ ਕੁੱਝ ਪਾਕਿਸਤਾਨੀ ਅਤੇ ਤੁਰਕੀ ਵਿਦਿਆਰਥੀਆਂ ਨੂੰ ਯੁੱਧ ਪ੍ਰਭਾਵਿਤ ਦੇਸ਼ ਵਿੱਚ ਵੱਖ-ਵੱਖ ਚੌਕੀਆਂ ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰਨ ਵਿੱਚ ਮਦਦ ਕੀਤੀ ਹੈ।
ਅਪਡੇਟ ਜਾਰੀ...