ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਅੱਜ ਆਈਸੀਸੀ ਪੁਰਸਕਾਰ 2022 ਦੇ ਜੇਤੂਆਂ ਦਾ ਐਲਾਨ ਕਰਨ ਲਈ ਪ੍ਰੋਗਰਾਮ ਦਾ ਉਦਘਾਟਨ ਕੀਤਾ ਹੈ। ਪਿਛਲੇ ਮਹੀਨੇ 13 ਵਿਅਕਤੀਗਤ ਪੁਰਸਕਾਰਾਂ ਦੇ ਐਲਾਨ ਤੋਂ ਬਾਅਦ, ਆਈਸੀਸੀ ਵੋਟਿੰਗ ਅਕੈਡਮੀ ਅਤੇ ਸੈਂਕੜੇ ਗਲੋਬਲ ਕ੍ਰਿਕਟ ਪ੍ਰਸ਼ੰਸਕਾਂ ਨੇ ਸਾਲ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਆਪਣੀ ਵੋਟ ਦਿੱਤੀ, ਜਿਸ ਵਿਚ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ, ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਤੇ ਹੋਰ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਸ਼ਾਮਲ ਹੈ।
ਵਿਅਕਤੀਗਤ ਪੁਰਸਕਾਰ ਜੇਤੂਆਂ ਦੇ ਐਲਾਨ ਤੋਂ ਪਹਿਲਾਂ, ਆਈਸੀਸੀ ਸਾਲ ਦੀਆਂ ਪੰਜ ਟੀਮਾਂ ਦਾ ਨਿਰਧਾਰਨ ਕਰੇਗੀ, ਜਿਸ ਵਿੱਚ ਆਈਸੀਸੀ ਪੁਰਸ਼ ਕ੍ਰਿਕਟਰ ਆਫ ਦਿ ਈਅਰ ਲਈ ਵੱਕਾਰੀ ਸਰ ਗਾਰਫੀਲਡ ਸੋਬਰਸ ਟਰਾਫੀ ਅਤੇ ਆਈਸੀਸੀ ਮਹਿਲਾ ਕ੍ਰਿਕਟਰ ਲਈ ਰਾਚੇਲ ਹੇਹੋ ਫਲਿੰਟ ਟਰਾਫੀ ਸ਼ਾਮਲ ਹੈ। ਸੋਮਵਾਰ ਨੂੰ ਆਈਸੀਸੀ ਪੁਰਸ਼ ਤੇ ਮਹਿਲਾ ਟੀ2- ਟੀਮਾਂ ਦਾ ਐਲਾਨ ਕੀਤਾ ਜਾਵੇਗਾ। ਅਗਲੇ ਦਿਨ 24 ਜਨਵਰੀ ਨੂੰ ਆਈਸੀਸੀ ਪੁਰਸ਼ ਤੇ ਮਹਿਲਾ ਵਨਡੇ ਟੀਮ ਆਫ ਦਿ ਈਅਰ ਤੇ ਆਈਸੀਸੀ ਮੈਨਜ਼ ਟੈਸਟ ਟੀਮ ਆਫ ਦਿ ਈਅਰ ਨੂੰ ਨਾਮਜ਼ਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Hockey World Cup 2023 IND vs NZ: ਨਿਊਜ਼ੀਲੈਂਡ ਤੋਂ ਹਾਰ ਕੇ ਭਾਰਤ ਹਾਕੀ ਵਿਸ਼ਵ ਕੱਪ ਤੋਂ ਬਾਹਰ
ਇਸ ਦੇ ਨਾਲ ਹੀ 25 ਜਨਵਰੀ ਤੋਂ 13 ਵਿਅਕਤੀਗਤ ਪੁਰਸਕਾਰ ਸ਼੍ਰੇਣੀਆਂ ਵੱਲ ਧਿਆਨ ਦਿੱਤਾ ਜਾਵੇਗਾ। ਇਸ ਦੌਰਾਨ, ਆਈਸੀਸੀ ਪੁਰਸ਼ ਅਤੇ ਮਹਿਲਾ ਦੋਵਾਂ ਵਿੱਚ ਐਸੋਸੀਏਟ, ਟੀ-20 ਅਤੇ ਉਭਰਦੇ ਕ੍ਰਿਕਟਰ ਆਫ ਦਿ ਈਅਰ ਸ਼੍ਰੇਣੀਆਂ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। 26 ਜਨਵਰੀ ਨੂੰ, ਐਲਾਨਾਂ ਦੇ ਆਖਰੀ ਦਿਨ ਆਈਸੀਸੀ ਵੱਲੋਂ ਸਾਲ ਦੇ ਅੰਪਾਇਰ ਨੂੰ ਮਾਨਤਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪੁਰਸ਼ ਅਤੇ ਮਹਿਲਾ ਵਨਡੇ ਕ੍ਰਿਕਟਰ ਆਫ ਦਿ ਈਅਰ ਅਤੇ ਪੁਰਸ਼ ਟੈਸਟ ਕ੍ਰਿਕਟਰ ਆਫ ਦਿ ਈਅਰ ਐਵਾਰਡ ਦਿੱਤੇ ਜਾਣਗੇ। ਆਈਸੀਸੀ ਸਾਲ ਦੀ ਮਹਿਲਾ ਕ੍ਰਿਕਟਰ ਲਈ ਰਾਚੇਲ ਹੇਹੋ ਫਲਿੰਟ ਟਰਾਫੀ ਦੇ ਜੇਤੂ ਦਾ ਐਲਾਨ ਕਰੇਗੀ। ਇਸ ਤੋਂ ਬਾਅਦ ਆਈਸੀਸੀ ਪੁਰਸ਼ ਕ੍ਰਿਕਟਰ ਆਫ ਦਿ ਈਅਰ ਲਈ ਸਰ ਗਾਰਫੀਲਡ ਸੋਬਰਸ ਟਰਾਫੀ ਦੇ ਜੇਤੂ ਦਾ ਐਲਾਨ ਕਰੇਗੀ। ਆਈਸੀਸੀ ਐਵਾਰਡ 2022 ਦੇ ਐਲਾਨ ਦਾ ਅੰਤ ਆਈਸੀਸੀ ਸਪਿਰਿਟ ਆਫ਼ ਕ੍ਰਿਕੇਟ ਐਵਾਰਡ ਦੇ ਜੇਤੂ ਨਾਲ ਹੋਵੇਗਾ।
ਭਾਰਤ ਤੋਂ ਨੌਜਵਾਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਆਈਸੀਸੀ ਪੁਰਸ਼ ਉਭਰਦੇ ਕ੍ਰਿਕਟਰ ਲਈ ਚੁਣਿਆ ਗਿਆ ਹੈ, ਜਦੋਂ ਕਿ ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਰੇਣੂਕਾ ਠਾਕੁਰ ਅਤੇ ਖੱਬੇ ਹੱਥ ਦੀ ਵਿਕਟਕੀਪਰ-ਬੱਲੇਬਾਜ਼ ਯਸਤਿਕਾ ਭਾਟੀਆ ਨੂੰ ਆਈਸੀਸੀ ਮਹਿਲਾ ਉਭਰਦੇ ਕ੍ਰਿਕਟਰ ਲਈ ਨਾਮਜ਼ਦ ਕੀਤਾ ਗਿਆ ਹੈ। ਸੱਜੇ ਹੱਥ ਦਾ ਬੱਲੇਬਾਜ਼ ਸੂਰਿਆਕੁਮਾਰ ਯਾਦਵ ਆਈਸੀਸੀ ਪੁਰਸ਼ ਟੀ-20 ਕ੍ਰਿਕਟਰ ਆਫ ਦਿ ਈਅਰ ਲਈ ਨਾਮਜ਼ਦ ਚਾਰ ਵਿਅਕਤੀਆਂ ਵਿੱਚੋਂ ਇੱਕ ਹੈ, ਜਦੋਂ ਕਿ ਖੱਬੇ ਹੱਥ ਦੀ ਸਲਾਮੀ ਬੱਲੇਬਾਜ਼ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਆਈਸੀਸੀ ਮਹਿਲਾ ਟੀ-20 ਕ੍ਰਿਕਟਰ ਆਫ ਦਿ ਈਅਰ ਅਤੇ ਆਈਸੀਸੀ ਮਹਿਲਾ ਕ੍ਰਿਕਟਰ ਆਫ ਦਿ ਈਅਰ ਲਈ ਨਾਮਜ਼ਦ ਕੀਤਾ ਗਿਆ ਹੈ।