ਕੋਲਕਾਤਾ : ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਸੀਨੀਅਰ ਆਗੂ ਮੁਕੁਲ ਰਾਏ ਦੇ ਅਗਲੇ ਕਦਮ ਨੂੰ ਲੈ ਕੇ ਅੰਦਾਜ਼ੇ ਲਾਏ ਰਹੇ ਹਨ, ਜਿਨ੍ਹਾਂ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਉਹ ਹਾਲੇ ਵੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਚਾਹੁੰਦੇ ਹਨ, ਕਿਉਂਕਿ ਉਹ ਭਾਜਪਾ 'ਚ ਵਾਪਸੀ ਦੇ ਚਾਹਵਾਨ ਹਨ। ਰਾਏ ਸੋਮਵਾਰ ਰਾਤ ਨੂੰ "ਕੁਝ ਨਿੱਜੀ ਕੰਮ" ਲਈ ਦਿੱਲੀ ਗਏ ਸਨ, ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਉਹ "ਲਾਪਤਾ" ਹੋ ਗਏ ਹਨ। ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ 'ਮਾਨਸਿਕ ਸਥਿਤੀ' ਠੀਕ ਨਹੀਂ ਹੈ ਅਤੇ ਕਿਹਾ ਕਿ ਭਾਜਪਾ ਨੂੰ ਟੀਐਮਸੀ ਆਗੂ ਦੀ ਵਰਤੋਂ ਕਰ ਕੇ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।
2017 ਵਿੱਚ ਭਾਜਪਾ 'ਚ ਹੋਏ ਸਨ ਸ਼ਾਮਲ : ਮੰਗਲਵਾਰ ਸ਼ਾਮ ਨੂੰ ਰਾਏ ਨੇ ਇਕ ਬੰਗਾਲੀ ਨਿਊਜ਼ ਚੈਨਲ ਨੂੰ ਕਿਹਾ, ''ਮੈਂ ਭਾਜਪਾ ਦਾ ਵਿਧਾਇਕ ਹਾਂ। ਮੈਂ ਭਾਜਪਾ ਵਿੱਚ ਰਹਿਣਾ ਚਾਹੁੰਦਾ ਹਾਂ। ਪਾਰਟੀ ਨੇ ਇੱਥੇ ਮੇਰੇ ਠਹਿਰਨ ਦਾ ਪ੍ਰਬੰਧ ਕੀਤਾ ਹੈ। ਮੈਂ ਅਮਿਤ ਸ਼ਾਹ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਜੇਪੀ ਨੱਡਾ ਨਾਲ ਗੱਲ ਕਰਨਾ ਚਾਹੁੰਦਾ ਹਾਂ। ਤ੍ਰਿਣਮੂਲ ਕਾਂਗਰਸ ਦੇ ਸੰਸਥਾਪਕ ਮੈਂਬਰ ਰਾਏ 2017 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। 2011 ਵਿੱਚ, ਉਨ੍ਹਾਂ ਨੇ ਭਾਜਪਾ ਉਮੀਦਵਾਰ ਵਜੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਉਹ ਵਿਧਾਨ ਸਭਾ ਤੋਂ ਅਸਤੀਫਾ ਦਿੱਤੇ ਬਿਨਾਂ ਤ੍ਰਿਣਮੂਲ ਕਾਂਗਰਸ 'ਚ ਵਾਪਸ ਪਰਤ ਗਏ।
ਪੁੱਤ ਨੂੰ ਵੀ ਦਿੱਤੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਸਲਾਹ : ਰਾਏ ਨੇ ਕਿਹਾ, 'ਮੈਂ ਕੁਝ ਸਮੇਂ ਤੋਂ ਬਿਮਾਰ ਸੀ, ਇਸ ਲਈ ਮੈਂ ਰਾਜਨੀਤੀ ਤੋਂ ਦੂਰ ਸੀ, ਪਰ ਹੁਣ ਮੈਂ ਠੀਕ ਹਾਂ ਅਤੇ ਮੈਂ ਮੁੜ ਸਿਆਸਤ ਵਿੱਚ ਸਰਗਰਮ ਹੋਵਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ '100 ਫੀਸਦੀ ਯਕੀਨ ਹੈ ਕਿ ਉਹ ਤ੍ਰਿਣਮੂਲ ਕਾਂਗਰਸ ਨਾਲ ਕਦੇ ਸਬੰਧ ਨਹੀਂ ਰੱਖਣਗੇ।' ਰਾਏ ਨੇ ਆਪਣੇ ਬੇਟੇ ਸ਼ੁਭਰਾਂਸ਼ੂ ਨੂੰ ਵੀ ਇੱਕ ਸਲਾਹ ਦਿੱਤੀ। ਉਨ੍ਹਾਂ ਕਿਹਾ, "ਉਸ (ਸ਼ੁਭਰਾਂਸ਼ੂ) ਨੂੰ ਵੀ ਭਾਜਪਾ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹ ਕਦਸ ਉਸ ਲਈ ਸਭ ਤੋਂ ਢੁਕਵਾਂ ਹੋਵੇਗਾ।"
ਇਹ ਵੀ ਪੜ੍ਹੋ : Karnataka Assembly Election 2023: ਕਾਂਗਰਸ ਆਗੂ ਡੀਕੇ ਸ਼ਿਵਕੁਮਾਰ ਕੋਲ 1414 ਕਰੋੜ ਦੀ ਸੰਪਤੀ, ਪਰ ਇਹ ਵੀ ਨਹੀਂ ਸਭ ਤੋਂ ਧਨਾਢ ਉਮੀਦਵਾਰ...
ਰਾਏ ਨੇ ਕਿਹਾ- "ਕੀ ਮੈਂ ਦਿੱਲੀ ਨਹੀਂ ਆ ਸਕਦਾ ?" : ਰਾਏ ਦੇ ਦਿੱਲੀ ਜਾਣ ਨਾਲ ਉਨ੍ਹਾਂ ਦੇ ਅਗਲੇ ਰਾਜਨੀਤਿਕ ਕਦਮ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਬੀਤੀ ਰਾਤ ਦਿੱਲੀ ਪਹੁੰਚਣ ਤੋਂ ਬਾਅਦ ਰਾਏ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਰਾਸ਼ਟਰੀ ਰਾਜਧਾਨੀ ਪਹੁੰਚ ਗਏ ਸਨ ਪਰ ਉਨ੍ਹਾਂ ਦਾ ਕੋਈ ਖਾਸ ਏਜੰਡਾ ਨਹੀਂ ਸੀ। ਉਨ੍ਹਾਂ ਕਿਹਾ ਕਿ "ਮੈਂ ਕਈ ਸਾਲਾਂ ਤੋਂ ਸੰਸਦ ਮੈਂਬਰ ਰਿਹਾ ਹਾਂ। ਕੀ ਮੈਂ ਦਿੱਲੀ ਨਹੀਂ ਆ ਸਕਦਾ? ਪਹਿਲਾਂ ਵੀ ਮੈਂ ਬਕਾਇਦਾ ਦਿੱਲੀ ਆਉਂਦਾ ਸੀ।" ਸਾਬਕਾ ਰੇਲ ਮੰਤਰੀ ਦੇ ਪੁੱਤਰ ਸ਼ੁਭਰਾਂਸ਼ੂ ਰਾਏ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਸ ਦੇ ਪਿਤਾ ਦਾ ਸੋਮਵਾਰ ਦੇਰ ਸ਼ਾਮ ਤੋਂ ਕੋਈ "ਅਤਾ-ਪਤਾ ਨਹੀਂ ਸੀ" ਉਹ 'ਲਾਪਤਾ' ਸਨ।
ਭਾਜਪਾ ਵਿੱਚ ਸ਼ਾਮਲ ਹੋ ਸਕਦੇ ਨੇ ਮੁਕੁਲ ਰਾਏ : ਕਿਆਸ ਲਾਏ ਜਾ ਰਹੇ ਹਨ ਕਿ ਹਨ ਕਿ ਰਾਏ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਸਕਦੇ ਹਨ। ਇਸ 'ਤੇ ਸ਼ੁਭਾਂਸ਼ੂ ਨੇ ਕਿਹਾ ਕਿ ਉਸ ਦੇ ਪਿਤਾ 'ਬਹੁਤ ਬੀਮਾਰ' ਹਨ ਅਤੇ ਉਹ 'ਡਿਮੇਨਸ਼ੀਆ ਅਤੇ ਪਾਰਕਿੰਸਨਸ' ਦੀ ਬੀਮਾਰੀ ਤੋਂ ਪੀੜਤ ਹਨ। ਉਸ ਨੇ ਪੱਤਰਕਾਰਾਂ ਨੂੰ ਕਿਹਾ, "ਮੇਰੇ ਪਿਤਾ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਬਿਮਾਰ ਵਿਅਕਤੀ 'ਤੇ ਰਾਜਨੀਤੀ ਨਾ ਕਰੋ।"
ਅਭਿਸ਼ੇਕ ਬੈਨਰਜੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ : ਹਜ਼ਰਾ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ੁਭਰਾੰਸ਼ੂ ਨੇ ਕਿਹਾ ਕਿ ਇਹ ਟੀਐਮਸੀ ਅਤੇ ਇਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ, 'ਇਹ ਸ਼ਰਮਨਾਕ ਹੈ ਕਿ ਮੇਰੇ ਪਿਤਾ ਦੇ ਦਿੱਲੀ ਜਾਣ 'ਤੇ ਕੁਝ ਲੋਕ ਇੰਨੇ ਹੇਠਾਂ ਡਿੱਗ ਗਏ ਹਨ ਅਤੇ ਰਾਜਨੀਤੀ ਕਰ ਰਹੇ ਹਨ। ਇਹ ਟੀਐਮਸੀ ਅਤੇ ਸਾਡੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਰਾਏ 2017 ਵਿੱਚ ਟੀਐਮਸੀ ਲੀਡਰਸ਼ਿਪ ਨਾਲ ਮਤਭੇਦਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਭਾਜਪਾ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ। ਰਾਏ ਨੇ ਭਾਜਪਾ ਦੀ ਟਿਕਟ 'ਤੇ 2021 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ, ਪਰ ਨਤੀਜਿਆਂ ਦਾ ਐਲਾਨ ਹੋਣ ਤੋਂ ਲਗਭਗ ਇੱਕ ਮਹੀਨੇ ਬਾਅਦ ਉਹ ਟੀਐਮਸੀ ਵਿੱਚ ਵਾਪਸ ਆ ਗਏ ਸਨ।