ETV Bharat / bharat

ਹਰਿਆਣਾ: 1.5 ਮਿਲੀਅਨ ਤੋਂ ਵੱਧ ਬਿੱਟਕੌਇਨ ਫ੍ਰਾਡ ਦਾ ਹੋਇਆ ਪਰਦਾਫਾਸ਼, ਆਨਲਾਈਨ ਹੋ ਰਹੀ ਸੀ ਲੋਕਾਂ ਨਾਲ ਠੱਗੀ

ਕ੍ਰਿਪਟੋਕਰੰਸੀ ਧੋਖਾਧੜੀ ਖਿਲਾਫ ਕਾਰਵਾਈ ਕਰਦਿਆਂ, ਹਰਿਆਣਾ ਪੁਲਿਸ ਨੇ 1.5 ਮਿਲੀਅਨ ਤੋਂ ਵੱਧ ਬਿੱਟਕੌਇਨ ਫ੍ਰਾਡ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਬਿੱਟਕੌਇਨ ਲੈਣ-ਦੇਣ ਨੂੰ ਸ਼ਾਮਲ ਕਰਦੇ ਹੋਏ ਆਨਲਾਈਨ ਕਾਰੋਬਾਰ ਦੇ ਨਾਂਅ 'ਤੇ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਬਿੱਟਕੌਇਨ ਫ੍ਰਾਡ ਦਾ ਹੋਇਆ ਪਰਦਾਫਾਸ਼
ਬਿੱਟਕੌਇਨ ਫ੍ਰਾਡ ਦਾ ਹੋਇਆ ਪਰਦਾਫਾਸ਼
author img

By

Published : Jun 10, 2021, 9:19 PM IST

ਚੰਡੀਗੜ੍ਹ : ਹਰਿਆਣਾ ਪੁਲਿਸ ਨੇ ਕ੍ਰਿਪਟੋਕਰੰਸੀ ਬਿੱਟਕੌਇਨ 'ਚ ਨਿਵੇਸ਼ ਕਰਨ ਦੇ ਨਾਂਅ 'ਤੇ ਲੋਕਾਂ ਨਾਲ (1.5 ਮਿਲੀਅਨ ਬਿੱਟਕੌਇਨ ਧੋਖਾਧੜੀ) ਦੀ ਠੱਗੀ ਮਾਰਨ ਵਾਲੇ ਮਾਸਟਰਮਾਈਂਡ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਹਰਿਆਣਾ ਪੁਲਿਸ ਦੇ ਡੀਜੀਪੀ ਮਨੋਜ ਯਾਦਵ ਨੇ ਦਿੱਤੀ ਹੈ।

ਇਸ ਬਾਰੇ ਦੱਸਦੇ ਹੋਏ ਹਰਿਆਣਾ ਡੀਜੀਪੀ ਨੇ ਦੱਸਿਆ ਕਿ ਬਿੱਟਕੌਇਨ ਦੇ ਨਾਂਅ ਉੱਤੇ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲਾ ਮੁਖ ਮਾਸਟਰ ਮਾਈਂਡ ਤੇ ਉਸ ਦੇ ਸਾਥੀ ਚੀਨ ਦੇ ਬਾਹਰ ਸਥਿਤ ਇੱਕ ਬਹੁ ਰਾਸ਼ਟਰੀ ਕ੍ਰਿਪਟੋਕਰੰਸੀ ਐਕਸਚੇਂਜ, ਬਿਨਾਸ ਨਾਂਅ ਦੀ ਕੰਪਨੀ ਦੇ ਨਾਂਅ ਦਾ ਇਸਤੇਮਾਲ ਕਰ ਰਹੇ ਸਨ। ਬਿੱਟਕੌਇਨ ਟ੍ਰੇਡਿੰਗ ਦੇ ਨਾਂਅ 'ਤੇ ਉਹ ਲੋਕਾਂ ਨੂੰ ਭਾਰੀ ਮੁਨਾਫੇ ਦਾ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਸਨ।

ਸੋਨੀਪਤ ਦਾ ਵਸਨੀਕ ਹੈ ਮਾਸਟਰ ਮਾਈਂਡ

ਡੀਜੀਪੀ ਨੇ ਦੱਸਿਆ ਕਿ ਸੋਨੀਪਤ ਦੇ ਸੈਕਟਰ -23 ਦੇ ਰਹਿਣ ਵਾਲੇ ਪ੍ਰਵੇਸ਼ ਨੇ ਥਾਣਾ ਨਾਰਨੌਦ, ਹੰਸੀ ਦੇ ਪਿੰਡ ਮਧਾਣਾ ਦੇ ਵਸਨੀਕ ਹਰਿੰਦਰ ਚਾਹਲ ਖਿਲਾਫ ਧੋਖਾਧੜੀ ਕਰਨ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਸੀ। ਸ਼ਿਕਾਇਤ ਦੇ ਅਧਾਰ 'ਤੇ ਆਈਪੀਸੀ ਤੇ ਆਈਟੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਸਾਈਬਰ ਥਾਣਾ ਪੰਚਕੂਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ।

ਜਦੋਂ ਪੁਲਿਸ ਨੇ ਸਾਈਬਰ ਮਾਹਿਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਦੋਸ਼ੀ ਮਾਸਟਰਮਾਈਂਡ ਇਸ 'ਚ ਇਕੱਲਾ ਨਹੀਂ ਹੈ। ਧੋਖਾਧੜੀ ਦੇ ਵਿੱਚ ਕਈ ਹੋਰ ਲੋਕ ਵੀ ਸ਼ਾਮਲ ਹਨ। ਭਾਰੀ ਮੁਨਾਫਾ ਕਮਾਉਣ ਦਾ ਲਾਲਚ ਦੇ ਕੇ ਬਿੱਟਕੌਇਨ ਵਿੱਚ ਨਿਵੇਸ਼ ਕਰਵਾਉਣ ਦਾ ਕਹਿ ਕੇ ਲੋਕਾਂ ਕੋਲੋਂ ਠੱਗੀ ਕਰਦੇ ਸਨ। ਹੁਣ ਤੱਕ ਦੀ ਜਾਂਚ ਵਿੱਚ ਮਾਸਟਰਮਾਈਂਡ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੌਨ ਮੈਕਾਫੀ ਨਾਮ ਦੇ ਵਿਅਕਤੀ ਨੇ ਟਵਿੱਟਰ ‘ਤੇ ਜਨਤਕ ਤੌਰ‘ ਤੇ ਬਿਨਾਂਸ ਤੋਂ ਪੁੱਛਗਿੱਛ ਕੀਤੀ ਸੀ। ਹੈਕਿੰਗ ਦੀ ਸੰਭਾਵਨਾ ਦਾ ਦੋਸ਼ ਲਾਇਆ ਗਿ। ਬਿਨਾਂਸ ਨੇ ਉਸੇ ਦਿਨ ਆਪਣੇ ਆਧਿਕਾਰਤ ਟਵੀਟਰ ਅਕਾਊਂਟ 'ਤੇ ਹੈਕਿੰਗ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਬਿੱਟਕੌਇਨ ਵਾਲਿਟ ਨੂੰ ਜਨਤਕ ਕੀਤਾ।

ਮੁਲਜ਼ਮ ਲੋਕਾਂ ਕੋਲੋਂ ਕਿੰਝ ਕਰਦੇ ਸਨ ਠੱਗੀ

ਮੁਖ ਮਾਈਂਡ ਮਾਸਟਰ ਨੇ ਕੰਪਨੀ ਦੇ ਟਵੀਟ ਦਾ ਫਾਇਦਾ ਚੁੱਕਦੇ ਹੋਏ ਵਿਕਾਸ ਕੁਮਾਰ ਦੇ ਨਾਂਅ ਤੋਂ ਫੇਕ ਫੇਸਬੁੱਕ ਆਈਡੀ ਬਣਾਈ ਤੇ ਕ੍ਰਿਪਟੋ ਕਰੰਸੀ ਐਕਸਚੇਂਜ ਬਿਨਾਂਸ ਦੇ ਅਧਿਕਾਰਿਤ ਵਾਲਿਟ ਐਡਰੈਸ ਦੀ ਨਕਲ ਕੀਤੀ।1 ਅਕਤੂਬਰ 2019 ਨੂੰ, ਵਾਲਿਟ ਦੀ ਬਿੱਟਕੌਇਨ ਹੋਲਡਿੰਗ 1871 ਬਿੱਟਕੌਇਨ ਸੀ, ਜਿਸ ਦੀ ਕੀਮਤ ਲਗਭਗ 1,09,64,06,000 ਰੁਪਏ ਹੈ। 1 ਅਕਤੂਬਰ 2019 ਨੂੰ, ਮਾਸਟਰਮਾਈਂਡ ਨੇ ਸ਼ਿਕਾਇਤਕਰਤਾ ਨੂੰ ਵਿਸ਼ਵਾਸ ਦਿਵਾਉਣ ਲਈ ਇਸ ਬਲਾਕਚੈਨ ਨੂੰ ਫੇਸਬੁੱਕ ਮੈਸੇਂਜਰ ਅਤੇ WhatsApp ਮੈਸੇਂਜਰ ਰਾਹੀਂ ਮੈਸੇਜ ਭੇਜਿਆ।

ਮਾਸਟਰਮਾਈਂਡ ਹਰਿੰਦਰ ਚਾਹਲ ਜਿਸ ਨੂੰ ਸੋਨੂੰ ਚਾਹਲ ਵੀ ਕਿਹਾ ਜਾਂਦਾ ਹੈ, ਨੇ ਸ਼ਿਕਾਇਤਕਰਤਾ ਨੂੰ ਉਸ ਦੇ ਬਟੂਏ ਵਿੱਚ ਬਿੱਟਕੌਇਨ ਦਿਖਾ ਕੇ 15,50,000 ਰੁਪਏ ਦੀ ਫ੍ਰਾਡ ਕੀਤਾ, ਜੋ ਅਸਲ ਵਿੱਚ ਕ੍ਰਿਪਟੋਕਰੰਸੀ ਐਕਸਚੇਂਜ ਬਿਨੈਂਸ ਦੀ ਰਕਮ ਸੀ।ਸ਼ਿਕਾਇਤਕਰਤਾ ਦਾ ਮੰਨਣਾ ਹੈ ਕਿ ਮੁਲਜ਼ਮ ਘਟਨਾ ਦੇ ਸਮੇਂ ਬਟੂਏ ਵਿੱਚ 1871 ਬਿੱਟਕੌਇਨ ਮੌਜੂਦ ਸਨ (ਜੋ ਅਸਲ ਵਿੱਚ ਬਿਨੈਂਸ ਨਾਲ ਸਬੰਧਤ ਸੀ ਨਾ ਕਿ ਹਰਿੰਦਰ ਚਾਹਲ)।

ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਹਰਿੰਦਰ ਚਾਹਲ ਦੇ ਕੋਲ ਕਈ ਕ੍ਰਿਪਟੋਕਰੰਸੀ ਵਾਲਿਟ ਹਨ, ਪਰ ਉਨ੍ਹਾਂ ਵਿੱਚ ਕੋਈ ਵੀ ਅਸਲ ਬਿੱਟਕੌਇਨ ਜਾਂ ਕ੍ਰਿਪਟੋਕਰੰਸੀ ਦਾ ਨਹੀਂ ਸੀ। ਵਾਲਿਟ ਵਿੱਚ ਨੌਨ -ਸਪੈਨਡੇਬਲ ਡਮੀ ਬਿੱਟਕੌਇਨ ਸੀ ਜਿਸ ਦਾ ਇਸਤੇਮਾਲ ਠੱਗੀ ਵਿੱਚ ਪੀੜਤਾਂ ਨੂੰ ਵਿਸ਼ਵਾਸ ਦਵਾਉਣ ਲਈ ਕੀਤਾ ਜਾਂਦਾ ਸੀ, ਕਿ ਮੁਲਜ਼ਮ ਦੇ ਕੋਲ ਬਿੱਟਕੌਇਨ ਅਕਾਊਂਟ ਹੈ।

ਕੀ ਹੈ ਬਿੱਟਕੌਇਨ ?

ਬਿੱਟਕੌਇਨ ਇੱਕ ਤਰ੍ਹਾਂ ਦੀ ਕ੍ਰਿਪਟੋਕਰੰਸੀ ਯਾਨੀ (ਡੀਜ਼ੀਟਲ ਕਰੰਸੀ ) ਹੈ। ਕ੍ਰਿਪਟੋ ਦਾ ਮਤਲਬ " ਗੁਪਤ " ਹੁੰਦਾ ਹੈ। ਇਹ ਇੱਕ ਤਰ੍ਹਾਂ ਨਾਲ ਡੀਜ਼ੀਟਲ ਕਰੰਸੀ ਹੈ ਜੋ ਕ੍ਰਿਪਟੋਗ੍ਰਾਫੀ ਦੇ ਨਿਯਮਾਂ ਦੇ ਅਧਾਰ 'ਤੇ ਹੀ ਸੰਚਾਲਤ ਕੀਤੀ ਤੇ ਬਣਾਈ ਜਾਂਦੀ ਹੈ। ਇਹ ਕਰੰਸੀ ਪੂਰੀ ਤਰ੍ਹਾਂ ਨਾਲ ਡੀਜੀਟਲ ਫਾਰਮ 'ਚ ਹੁੰਦੀ ਹੈ, ਜਿਸ ਨੂੰ ਕਿ ਛੋਹਿਆ ਨਹੀਂ ਜਾ ਸਕਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.