ETV Bharat / bharat

GRP ਨੇ ਕੋਟਾ ਜੰਕਸ਼ਨ 'ਤੇ ਵਿਅਕਤੀ ਨੂੰ 97 ਲੱਖ ਦੀ ਨਕਦੀ ਸਮੇਤ ਫੜਿਆ, ਇਨਕਮ ਟੈਕਸ ਵਿਭਾਗ ਨੂੰ ਕੀਤਾ ਸੂਚਿਤ

ਗੌਰਮਿੰਟ ਰੇਲਵੇ ਪੁਲਿਸ (ਜੀਆਰਪੀ) ਨੇ ਇੱਕ ਵਿਅਕਤੀ ਨੂੰ 97 ਲੱਖ ਰੁਪਏ ਸਮੇਤ ਕਾਬੂ ਕੀਤਾ ਹੈ। ਸ਼ੁਰੂਆਤ 'ਚ ਇਹ ਪੈਸਾ ਹਵਾਲੇ ਦਾ ਦੱਸਿਆ ਜਾ ਰਿਹਾ ਸੀ। ਪੈਸੇ ਸ਼ੱਕੀ ਹੋਣ ਕਾਰਨ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਅਤੇ ਇਹ ਰਕਮ ਸੀਆਰਪੀਸੀ ਦੀ ਧਾਰਾ 102 ਤਹਿਤ ਜ਼ਬਤ ਕਰ ਲਈ ਗਈ ਹੈ।

GRP nabs man with Rs 97 lakh cash at Kota Junction, informs Income Tax Department
GRP ਨੇ ਕੋਟਾ ਜੰਕਸ਼ਨ 'ਤੇ ਵਿਅਕਤੀ ਨੂੰ 97 ਲੱਖ ਦੀ ਨਕਦੀ ਸਮੇਤ ਫੜਿਆ, ਇਨਕਮ ਟੈਕਸ ਵਿਭਾਗ ਨੂੰ ਕੀਤਾ ਸੂਚਿਤ
author img

By

Published : Apr 21, 2023, 8:24 PM IST

ਕੋਟਾ : ਰੇਲਵੇ ਜੰਕਸ਼ਨ ਕੋਟਾ 'ਤੇ ਜੀਆਰਪੀ ਜਵਾਨਾਂ ਨੇ ਇਕ ਵਿਅਕਤੀ ਨੂੰ 97 ਲੱਖ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ। ਸ਼ੁਰੂਆਤੀ ਕਾਰਵਾਈ ਵਿੱਚ ਇਹ ਰਕਮ ਹਵਾਲੇ ਦੀ ਹੋਣ ਦਾ ਸ਼ੱਕ ਸੀ। ਸ਼ੱਕੀ ਰਕਮ ਹੋਣ ਕਾਰਨ ਨਗਦੀ ਸਮੇਤ ਫੜੇ ਗਏ ਨੌਜਵਾਨ ਨੂੰ ਪੁਲਿਸ ਨੇ ਅਮਨ ਭੰਗ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ। ਪੁਲਿਸ ਉਕਤ ਨੌਜਵਾਨ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਰਕਮ ਉਸ ਕੋਲ ਕਿਵੇਂ ਆਈ। ਇਹ ਨਕਦੀ ਸੀਆਰਪੀਸੀ ਦੀ ਧਾਰਾ 102 ਤਹਿਤ ਜ਼ਬਤ ਕੀਤੀ ਗਈ ਹੈ। ਇਹ ਕਾਰਵਾਈ ਵੀਰਵਾਰ ਦੁਪਹਿਰ ਕਰੀਬ 1 ਵਜੇ ਹੋਈ। ਨੌਜਵਾਨ ਰੇਲ ਗੱਡੀ ਰਾਹੀਂ ਕੋਟਾ ਤੋਂ ਮੁੰਬਈ ਜਾਣ ਲਈ ਰੇਲ ਗੱਡੀ ਵਿੱਚ ਬੈਠਾ ਸੀ। ਇਸ ਤੋਂ ਇਲਾਵਾ ਪੁਲਿਸ ਨੇ ਇਸ ਦੀ ਜਾਣਕਾਰੀ ਆਮਦਨ ਕਰ ਵਿਭਾਗ ਨਾਲ ਵੀ ਸਾਂਝੀ ਕੀਤੀ ਹੈ।

ਫੜੇ ਗਏ ਨੌਜਵਾਨ ਦਾ ਤਰਕ, "ਵਪਾਰੀ ਦੀ ਹੈ ਰਕਮ" : ਜੀਆਰਪੀ ਥਾਣੇ ਦੇ ਅਧਿਕਾਰੀ ਮਨੋਜ ਸੋਨੀ ਨੇ ਦੱਸਿਆ ਕਿ ਮੁਲਜ਼ਮ 31 ਸਾਲਾ ਨੀਲੇਸ਼ ਨਰਾਇਣ ਯੇਦਰੇ, ਰਤਨਾਗਿਰੀ, ਮਹਾਰਾਸ਼ਟਰ ਦਾ ਰਹਿਣ ਵਾਲਾ ਹੈ। ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਜੀਆਰਪੀ ਪੁਲਿਸ ਦੀ ਟੀਮ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਨੀਲੇਸ਼ ਨੂੰ ਰੋਕਿਆ ਗਿਆ। ਉਸ ਦੇ ਬੈਗ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਬੈਗ ਵਿੱਚ ਭਾਰੀ ਮਾਤਰਾ ਵਿੱਚ ਨਕਦੀ ਸੀ। ਹਿਸਾਬ ਨਾਲ ਇਹ ਰਕਮ 97 ਲੱਖ ਰੁਪਏ ਨਿਕਲੀ। ਹਾਲਾਂਕਿ ਨੀਲੇਸ਼ ਇਸ ਸਬੰਧ 'ਚ ਕੁਝ ਨਹੀਂ ਦੱਸ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਇਹ ਰਕਮ ਮੁੰਬਈ ਲੈ ਕੇ ਜਾ ਰਿਹਾ ਸੀ ਅਤੇ ਇਹ ਰਕਮ ਕੋਟਾ ਦੇ ਇਕ ਵਪਾਰੀ ਦੀ ਹੈ।

ਹਾਲਾਂਕਿ ਹੁਣ ਜੀਆਰਪੀ ਥਾਣਾ ਪੁਲਿਸ ਇਸ ਗੱਲ ਦੀ ਜਾਂਚ ਵਿੱਚ ਜੁਟੀ ਹੋਈ ਹੈ ਕਿ ਇਹ ਰਕਮ ਕਿਸ ਵਪਾਰੀ ਦੀ ਹੈ ਅਤੇ ਇਸ ਨੂੰ ਕਿਸ ਕੰਮ ਲਈ ਲਿਆ ਜਾਣਾ ਸੀ। ਅਜਿਹੇ 'ਚ ਨੀਲੇਸ਼ ਮੁਤਾਬਕ ਪੁਲਸ ਕਾਰੋਬਾਰੀ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਇਸ ਸਬੰਧੀ ਆਮਦਨ ਕਰ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਸਾਰੀ ਰਕਮ ਜ਼ਬਤ ਕਰ ਲਈ ਹੈ।

ਇਹ ਵੀ ਪੜ੍ਹੋ : HP BJP President Resigns: ਸੁਰੇਸ਼ ਕਸ਼ਯਪ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼, ਨਵੇਂ ਪ੍ਰਧਾਨ ਦੀ ਦੌੜ 'ਚ ਕਈ ਨਾਮ

ਸੀਆਈ ਮਨੋਜ ਸੋਨੀ ਨੇ ਦੱਸਿਆ ਕਿ ਨੀਲੇਸ਼ ਨਰਾਇਣ ਯੇਦਰੇ ਦੀ ਜੇਬ੍ਹ ਵਿੱਚੋਂ ਕਿਸੇ ਕਿਸਮ ਦੀ ਕੋਈ ਟਿਕਟ ਨਹੀਂ ਮਿਲੀ ਪਰ ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮੁੰਬਈ ਜਾਣ ਵਾਲਾ ਸੀ। ਸੀਆਈ ਸੋਨੀ ਨੇ ਇਹ ਵੀ ਦੱਸਿਆ ਕਿ ਜਦੋਂ ਮੁਲਜ਼ਮ ਨੀਲੇਸ਼ ਕੋਟਾ ਕਦੋਂ ਆਇਆ ਉਸ ਤੋਂ ਵੀ ਇਸ ਸਬੰਧੀ ਪੁੱਛਗਿੱਛ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਉਹ ਪਹਿਲਾਂ ਵੀ ਇਸ ਤਰ੍ਹਾਂ ਪੈਸੇ ਲੈਂਦਾ ਰਿਹਾ ਹੈ ਜਾਂ ਨਹੀਂ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.