ਦਿੱਲੀ / ਗ੍ਰੇਟਰ ਨੋਇਡਾ: ਗ੍ਰੇਟਰ ਨੋਇਡਾ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਇਕ ਵਿਅਕਤੀ ਦਾ ਵਿਆਹ ਸੀ। ਇਸ ਤੋਂ ਬਾਅਦ ਹਨੀਮੂਨ 'ਚ ਅਚਾਨਕ ਲਾੜੀ ਦੇ ਪੇਟ 'ਚ ਦਰਦ ਹੋਣ ਲੱਗਾ ਤਾਂ ਲਾੜੇ ਵੱਲੋਂ ਲਾੜੀ ਦਾ ਚੈੱਕਅੱਪ ਕਰਵਾਇਆ ਗਿਆ। ਜਿਥੇ ਚੈਕਅੱਪ ਦੌਰਾਨ ਲਾੜੇ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਨਵੀਂ ਵਿਆਹੀ ਲਾੜੀ 7 ਮਹੀਨੇ ਦੀ ਗਰਭਵਤੀ ਹੈ। ਇੰਨਾ ਹੀ ਨਹੀਂ ਅਗਲੇ ਦਿਨ ਲਾੜੀ ਨੇ 7 ਮਹੀਨੇ ਦੀ ਬੱਚੀ ਨੂੰ ਵੀ ਜਨਮ ਦਿੱਤਾ। ਜਿਸ ਤੋਂ ਬਾਅਦ ਦੋਵੇਂ ਪਰਿਵਾਰ ਹੁਣ ਅੱਡ ਹੋ ਗਏ ਹਨ।
- ਕਾਂਗਰਸੀ ਮੇਅਰ ਖ਼ਿਲਾਫ਼ ਲਿਆਂਦੇ ਗਏ ਬੇਭੋਰਸਗੀ ਮਤੇ ਖ਼ਿਲਾਫ਼ ਰਾਜਾ ਵੜਿੰਗ ਨੇ ਖੋਲ੍ਹਿਆ ਮੋਰਚਾ, ਕਿਹਾ- ਨਹੀਂ ਜਰਾਂਗੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ
- ਗੋਲੀ ਲੱਗਣ ਨਾਲ ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਤ,ਅਣਪਛਾਤੇ ਹਮਲਾਵਰਾਂ ਦੀ ਪੁਲਿਸ ਕਰ ਰਹੀ ਭਾਲ
- ਪੰਜਾਬ 'ਚ ਅੱਤਵਾਦ ਦੇ ਦੌਰ 'ਚ ਕੀਤੀ ਡਾਕਟਰੀ ਦੀ ਸ਼ੁਰੂਆਤ, 33 ਸਾਲਾਂ 'ਚ ਕਈ ਚੁਣੌਤੀਆਂ ਨੇ ਰੋਕਿਆ ਰਾਹ
ਦਰਅਸਲ ਲੜਕੀ ਪਹਿਲਾਂ ਤੋਂ ਗਰਭਵਤੀ ਸੀ ਕਿਸੇ ਨੂੰ ਪਤਾ ਨਹੀਂ ਸੀ। ਵਿਆਹ ਤੋਂ ਬਾਅਦ ਜਦ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਈ ਤਾਂ ਉਸ ਨੂੰ ਡਾਕਟਰ ਕੋਲ ਲੈ ਗਏ ਹਿੱਠੇ ਡਾਕਟਰ ਨੇ ਦੱਸਿਆ ਕਿ ਲਾੜੀ ਸੱਤ ਮਹੀਨਿਆਂ ਦੀ ਗਰਭਵਤੀ ਹੈ ਅਤੇ ਅਗਲੇ ਹੀ ਦਿਨ ਲਾੜੀ ਨੇ ਨਵਜੰਮੀ ਬੱਚੀ ਨੂੰ ਜਨਮ ਦਿੱਤਾ।ਦਰਅਸਲ, ਮਾਮਲਾ ਗ੍ਰੇਟਰ ਨੋਇਡਾ ਦੇ ਦਨਕੌਰ ਥਾਣਾ ਖੇਤਰ ਦਾ ਹੈ, ਜਿੱਥੇ ਇੱਕ ਨੌਜਵਾਨ ਦਾ ਵਿਆਹ ਹੋਇਆ ਸੀ ਵਿਆਹ ਤੋਂ ਵਿਦਾ ਹੋਣ ਤੋਂ ਬਾਅਦ ਲਾੜਾ ਲਾੜੀ ਨੂੰ ਆਪਣੇ ਘਰ ਲੈ ਆਏ ਤੇ ਰੀਤੀ-ਰਿਵਾਜਾਂ ਅਨੁਸਾਰ ਨਵੀਂ ਲਾੜੀ ਦਾ ਘਰ 'ਚ ਸ਼ਾਨਦਾਰ ਸਵਾਗਤ ਕੀਤਾ। ਪਰ ਹਨੀਮੂਨ 'ਤੇ ਹੀ ਅਚਾਨਕ ਲਾੜੀ ਦੇ ਪੇਟ 'ਚ ਤੇਜ਼ ਦਰਦ ਹੋ ਗਿਆ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ।
ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਾਲੇ ਝਗੜਾ ਵਧ ਗਿਆ: ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ 'ਚ ਵਿਆਹ ਦਾ ਜਸ਼ਨ ਮਾਤਮ 'ਚ ਬਦਲ ਗਿਆ ਤੇ ਸਪਤਾਲ ਪਹੁੰਚਦੇ ਹੀ ਦੋਵਾਂ ਪਰਿਵਾਰਾਂ ਵਿੱਚ ਝਗੜਾ ਵੱਧ ਗਿਆ। ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਲਾੜੀ ਦੇ ਪੱਖ 'ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਲਾੜੀ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮਾਮਲਾ ਵਧਦਾ ਦੇਖ ਲੋਕਾਂ ਨੇ ਦੋਵਾਂ ਪਰਿਵਾਰਾਂ ਨੂੰ ਸ਼ਾਂਤ ਕੀਤਾ ਅਤੇ ਦੋਵਾਂ ਪਰਿਵਾਰਾਂ ਦਾ ਆਪਸੀ ਸਮਝੌਤਾ ਹੋ ਗਿਆ। ਲਾੜੀ ਦੇ ਮਾਪੇ ਧੀ ਅਤੇ ਨਵਜੰਮੇ ਬੱਚੇ ਨੂੰ ਆਪਣੇ ਨਾਲ ਬੁਲੰਦਸ਼ਹਿਰ ਲੈ ਗਏ।
ਲਾੜੇ ਦੇ ਪਰਿਵਾਰ ਵਾਲਿਆਂ ਨੇ ਧੋਖਾਧੜੀ ਦਾ ਦੋਸ਼ ਲਗਾਇਆ ਹੈ: ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਆਹ ਸਮੇਂ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਬੇਟੀ ਗਰਭਵਤੀ ਹੈ। ਦੂਜੇ ਪਾਸੇ ਜਦੋਂ ਵਿਆਹ ਮੌਕੇ ਲਾੜੀ ਦਾ ਪੇਟ ਫੁੱਲਿਆ ਹੋਇਆ ਸੀ ਤਾਂ ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਬੇਟੀ ਦਾ ਪੱਥਰੀ ਦਾ ਆਪ੍ਰੇਸ਼ਨ ਕਰਵਾਇਆ ਸੀ, ਜਿਸ ਕਾਰਨ ਉਸ ਦਾ ਪੇਟ ਫੁੱਲ ਗਿਆ ਸੀ। ਇਸ ਕਰਕੇ ਕਿਸੇ ਨੂੰ ਸ਼ੱਕ ਨਹੀਂ ਹੋਇਆ। ਖੈਰ ਹੁਣ ਦੋਨੋਂ ਪਰਿਵਾਰ ਇਕ ਦੂਜੇ ਤੋਂ ਅੱਡ ਹੋ ਗਏ ਹਨ ਅਤੇ ਅੱਗੇ ਹੁਣ ਪਰਿਵਾਰ ਵਿਚ ਸਮਝੌਤਾ ਹੁੰਦਾ ਹੈ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੱਕ ਝੂਠ ਨੇ ਦੋ ਪਰਿਵਾਰ ਉਜਾੜ ਦਿੱਤੇ ਖ਼ਾਸ ਕਰਕੇ ਵਿਆਹ ਵਾਲੇ ਲਾੜੇ ਦੀਆਂ ਖੁਸ਼ੀਆਂ ਨੂੰ ਖਤਮ ਕਰ ਦਿੱਤਾ ਜਿਸ ਨੇ ਪਤਾ ਨਹੀਂ ਕਿੰਨੇ ਚਾਵਾਂ ਨਾਲ ਇਸ ਦਿਨ ਦਾ ਇੰਤਜ਼ਾਰ ਕੀਤਾ ਸੀ।