ਨਵੀਂ ਦਿੱਲੀ/ਗ੍ਰੇਟਰ ਨੋਇਡਾ: ਗ੍ਰੇਟਰ ਨੋਇਡਾ ਦੇ ਬਿਸਰਖ ਥਾਣਾ ਖੇਤਰ ਦੇ ਅਧੀਨ ਸ਼ੁੱਕਰਵਾਰ ਨੂੰ ਵਾਪਰੇ ਇੱਕ ਲਿਫਟ ਹਾਦਸੇ (Lift Accident) ਵਿੱਚ ਚਾਰ ਹੋਰ ਜ਼ਖਮੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 8 ਹੋ ਗਈ ਹੈ। ਇਸ ਦੌਰਾਨ ਹਸਪਤਾਲ ਵਿੱਚ ਦਾਖ਼ਲ ਇੱਕ ਹੋਰ ਜ਼ਖ਼ਮੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮ੍ਰਿਤਕਾਂ ਦਾ ਅੰਕੜਾ ਵਧਿਆ: ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਯਾਨੀ ਕੱਲ੍ਹ ਇੱਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗ੍ਰੇਟਰ ਨੋਇਡਾ ਵੈਸਟ ਦੀ ‘ਅਮਰਪਾਲੀ ਡ੍ਰੀਮ ਵੈਲੀ’ ਸੁਸਾਇਟੀ ਦੀ ਉਸਾਰੀ ਅਧੀਨ ਇਮਾਰਤ ਤੋਂ ਯਾਤਰੀ ਲਿਫਟ ਡਿੱਗ ਗਈ। ਇਮਾਰਤ ਦੀ ਲਿਫਟ ਅਚਾਨਕ ਟੁੱਟ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਲਿਫਟ ਵਿੱਚ ਨੌਂ ਲੋਕ ਸਵਾਰ ਸਨ। ਇਸ ਹਾਦਸੇ 'ਚ 4 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 5 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਨ੍ਹਾਂ 'ਚੋਂ ਚਾਰ ਲੋਕਾਂ ਦੀ ਸ਼ਨੀਵਾਰ ਨੂੰ ਇਲਾਜ ਦੌਰਾਨ ਮੌਤ (Death Toll Increases) ਹੋ ਗਈ। ਇੱਕ ਗੰਭੀਰ ਜ਼ਖਮੀ ਮਜ਼ਦੂਰ ਅਜੇ ਵੀ ਜ਼ੇਰੇ ਇਲਾਜ ਹੈ। ਮੇਰਠ ਦੇ ਅਜਰਾਨਾ ਪਿੰਡ ਦੇ ਰਹਿਣ ਵਾਲੇ ਕੈਫ ਦਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਲਿਫਟ ਹਾਦਸੇ ਵਿੱਚ ਇਨ੍ਹਾਂ ਲੋਕਾਂ ਦੀ ਹੋ ਗਈ ਹੈ ਮੌਤ
- ਮ੍ਰਿਤਕ ਦਾ ਨਾਮ ਉਮਰ ਜ਼ਿਲ੍ਹਾ/ਸ਼ਹਿਰ
- ਇਸਤਾਕ ਅਲੀ 23 ਸਾਲ ਬਲਰਾਮਪੁਰ, ਬਿਹਾਰ
- ਅਰੁਣ ਤੰਤੀ 40 ਸਾਲ ਬਾਂਕਾ, ਬਿਹਾਰ
- ਵਿਪੋਤ ਮੰਡਲ 45 ਸਾਲ ਕਟਿਹਾਰ, ਬਿਹਾਰ
- ਆਰਿਫ ਖਾਨ 22 ਸਾਲ ਅਮਰੋਹਾ, ਯੂ.ਪੀ
- ਅਲੀ ਨਿਵਾਸੀ 32 ਸਾਲ ਅਮਰੋਹਾ, ਯੂ.ਪੀ
- ਕੁਲਦੀਪ ਪਾਲ 20 ਸਾਲ ਕਨੌਜ, ਯੂ.ਪੀ
- ਅਰਬਾਜ਼ ਅਲੀ 25 ਸਾਲ ਅਮਰੋਹਾ, ਯੂ.ਪੀ
- ਮਾਨ ਅਲੀ 23 ਸਾਲ ਅਮਰੋਹਾ, ਯੂ.ਪੀ
- Supreme Court: ਵਕੀਲ ਨੇ ਸੁਪਰੀਮ ਕੋਰਟ ਨੂੰ ਸੰਵਿਧਾਨਕ ਬੈਂਚ ਦੇ ਕੇਸਾਂ ਦੀ ਬਜਾਏ ਆਮ ਕੇਸਾਂ ਦੀ ਸੁਣਵਾਈ ਕਰਨ ਲਈ ਕਿਹਾ, CJI ਨੇ ਲਗਾਈ ਫਟਕਾਰ
- India US Elections 2024: ਕੀ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਲਾਂਘਾ ਚੋਣਾਂ ਵਿੱਚ ਮੋਦੀ ਅਤੇ ਬਾਈਡਨ ਨੂੰ ਪਹੁੰਚਾਏਗਾ ਲਾਭ ?
- Delhi Liquor Scam: ਫਿਲਹਾਲ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੇਗੀ ਕੋਈ ਰਾਹਤ, ਸੁਪਰੀਮ ਕੋਰਟ 'ਚ 4 ਅਕਤੂਬਰ ਤੱਕ ਅਗਾਊਂ ਜ਼ਮਾਨਤ ਦੀ ਸੁਣਵਾਈ ਮੁਲਤਵੀ
ਇਨ੍ਹਾਂ ਲੋਕਾਂ ਖਿਲਾਫ ਦਰਜ਼ ਹੋਈ ਐੱਫ.ਆਈ.ਆਰ: ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਇਸ ਮਾਮਲੇ ਵਿੱਚ ਬਿਸਰਖ ਥਾਣੇ ਵਿੱਚ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਗਿਰਧਾਰੀ ਲਾਲ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਦੇ ਜੀਐਮ ਹਰੀਸ਼ ਸ਼ਰਮਾ, ਰਿਸ਼ਭ ਅਰੋੜਾ ਅਤੇ ਲਵਜੀਤ, ਐਨਬੀਸੀਸੀ ਗੌਤਮ ਬੁੱਧ ਨਗਰ ਦੇ ਜੀਐਮ ਵਿਕਾਸ ਅਤੇ ਆਦਿਤਿਆ, ਮਕੈਨੀਕਲ ਇੰਚਾਰਜ ਰਾਹੁਲ, ਆਮਰਪਾਲੀ ਡਰੀਮ ਵੈਲੀ ਸਾਈਟ ਇੰਚਾਰਜ ਦੇਵੇਂਦਰ ਸ਼ਰਮਾ, ਲਿਫਟ ਸਪੈਨਟੈਕ ਕੰਪਨੀ ਦੇ ਸ਼ੇਲੇਂਦਰ, ਸੁਨੀਲ ਅਤੇ ਹੋਰ ਅਣਪਛਾਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।