ETV Bharat / bharat

ਪਲਵਲ ‘ਚ ਲੜਕੀ ਨਾਲ ਗੈਂਗਰੇਪ, 25 ਲੋਕਾਂ ‘ਤੇ ਲੱਗੇ ਇਲਜ਼ਾਮ - ਜੁਲਮ ਦੀਆਂ ਘਟਨਾਵਾਂ ਵਧਦੀਆਂ

ਦੇਸ਼ ਚ ਮਹਿਲਾਵਾਂ ਤੇ ਜੁਲਮ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।ਆਏ ਦਿਨ ਕਿਤੇ ਨਾ ਕਿਤੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤਰ੍ਹਾਂ ਦੀਆਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲਾ ਮਾਮਲਾ ਹਰਿਆਣਾ ਦੇ ਪਲਵਲ ਤੋਂ ਸਾਹਮਣੇ ਆਇਆ ਹੈ।

ਪਲਵਲ ‘ਚ ਲੜਕੀ ਨਾਲ ਗੈਂਗਰੇਪ, 25 ਲੋਕਾਂ ‘ਤੇ ਲੱਗੇ ਇਲਜ਼ਾਮ

author img

By

Published : May 14, 2021, 11:40 AM IST

ਪਲਵਲ: ਹਰਿਆਣਾ ਦੇ ਪਲਵਲ ਜ਼ਿਲੇ 'ਚੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪਲਵਲ ਵਿਚ, ਜੋ ਕਿ ਦਿੱਲੀ ਤੋਂ ਸਿਰਫ 70 ਕਿਲੋਮੀਟਰ ਦੀ ਦੂਰੀ 'ਤੇ ਹੈ, ਇੱਕ ਲੜਕੀ ਦੇ ਵਲੋਂ 25 ਲੋਕਾਂ ਤੇ ਗੈਂਗਰੇਪ ਦੇ ਇਲਜ਼ਾਮ ਲਗਾਏ ਹਨ।।ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾ ਦੇ ਆਧਾਰ 'ਤੇ 25 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲੜਕੀ ਨੇ ਦੱਸਿਆ ਹੈ ਕਿ ਫੇਸਬੁੱਕ ‘ਤੇ ਇਕ ਦੋਸਤ ਨੇ ਉਸ ਨੂੰ ਮਿਲਣ ਲਈ ਬੁਲਾਇਆ ਸੀ ਜਿੱਥੋਂ ਉਸਨੂੰ ਅਗਵਾ ਕਰਕੇ ਰਾਮਗੜ੍ਹ ਦੇ ਜੰਗਲ ਵਿੱਚ ਲਿਜਾਇਆ ਗਿਆ ਅਤੇ ਲਗਭਗ 25 ਲੋਕਾਂ ਨੇ ਸਾਰੀ ਰਾਤ ਉਸ ਨਾਲ ਬਲਾਤਕਾਰ ਕੀਤਾ।ਪੀੜਤ ਲੜਕੀ ਨੇ ਦੱਸਿਆ ਕਿ ਸਵੇਰੇ ਉਸਨੂੰ ਨੂੰ ਇੱਕ ਕਬਾੜੀ ਦੇ ਨੇੜੇ ਛੱਡ ਦਿੱਤਾ ਗਿਆ, ਜਿਥੇ ਉਸ ਨਾਲ ਫਿਰ ਸਮੂਹਿਕ ਜਬਰਜਨਾਹ ਕੀਤਾ ਗਿਆ।

ਲੜਕੀ ਦੀ ਹਾਲਤ ਵਿਗੜਦੇ ਦੇਖ ਮੁਲਜ਼ਮ ਲੜਕੀ ਨੂੰ ਬਹਾਦਰਪੁਰ ਬਾਰਡਰ ਤੇ ਛੱਡ ਕੇ ਫਰਾਰ ਹੋ ਗਏ।ਇਸ ਮਾਮਲੇ ਵਿੱਚ ਪੁਲਿਸ ਨੇ 25 ਵਿਅਕਤੀਆਂ ਦੇ ਖਿਲਾਫ਼ ਅਗਵਾ ਕਰਨ ਅਤੇ ਸਮੂਹਿਕ ਜਬਰਜਨਾਹ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਹੈ। ਇਹ ਘਟਨਾ 3 ਮਈ ਨੂੰ ਵਾਪਰੀ ਸੀ, ਪਰ ਲੜਕੀ ਨੇ ਇਸ ਮਾਮਲੇ ਦੀ ਜਾਣਕਾਰੀ ਹੁਣ ਪੁਲਿਸ ਨੂੰ ਦਿੱਤੀ ਹੈ।

ਇਹ ਵੀ ਪੜੋ:ਗੁਰਮੀਤ ਰਾਮ ਰਹੀਮ ਨੂੰ ਰੋਹਤਕ ਪੀਜੀਆਈ ਤੋਂ ਮਿਲੀ ਛੁੱਟੀ

ETV Bharat Logo

Copyright © 2025 Ushodaya Enterprises Pvt. Ltd., All Rights Reserved.