ETV Bharat / bharat

ਘਰ 'ਚ ਅੱਗ ਲੱਗਣ ਨਾਲ ਚਾਰ ਬੱਚੀਆਂ ਜ਼ਿੰਦਾ ਝੁਲਸੀਆਂ, ਇਲਾਜ ਦੌਰਾਨ ਮੌਤ - Four Girls died

ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਵਿੱਚ ਚਾਰ ਲੜਕੀਆਂ ਸੜ ਕੇ ਮਰ ਗਈਆਂ। ਇਸ ਦੇ ਨਾਲ ਹੀ, ਅੱਧੀ ਦਰਜਨ ਲੋਕ ਗੰਭੀਰ ਜ਼ਖਮੀ ਹਨ। ਇਸ ਘਟਨਾ ਵਿੱਚ ਘਰ ਦਾ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ।

children burnt alive in Muzaffarpur house fire

author img

By

Published : May 2, 2023, 12:48 PM IST

Bihar News: ਘਰ 'ਚ ਅੱਗ ਲੱਗਣ ਨਾਲ ਚਾਰ ਬੱਚੀਆਂ ਜ਼ਿੰਦਾ ਝੁਲਸੀਆਂ, ਇਲਾਜ ਦੌਰਾਨ ਮੌਤ

ਬਿਹਾਰ: ਮੁਜ਼ੱਫਰਪੁਰ ਵਿੱਚ ਇੱਕ ਝੁਗੀਆਂ ਝੋਂਪੜੀਆਂ ਵਾਲੇ ਖੇਤਰ ਵਿੱਚ ਸਥਿਤ ਘਰ ਵਿੱਚ ਅੱਗ ਲੱਗਣ ਕਾਰਨ ਚਾਰ ਬੱਚੀਆਂ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ਦੇ ਰਾਮਦਿਆਲੂ ਇਲਾਕੇ 'ਚ ਸੋਮਵਾਰ ਦੇਰ ਰਾਤ ਕਰੀਬ ਡੇਢ ਵਜੇ ਇਕ ਝੁੱਗੀ ਵਾਲੇ ਘਰ 'ਚ ਅਚਾਨਕ ਅੱਗ ਲੱਗ ਗਈ। ਕੁਝ ਹੀ ਦੇਰ ਵਿੱਚ, ਇਸ ਅੱਗ ਨੇ ਤਿੰਨ ਹੋਰ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਇਸ ਘਟਨਾ ਵਿੱਚ ਘਰ ਵਿੱਚ ਸੌ ਰਹੀਆਂ ਚਾਰ ਲੜਕੀਆਂ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕਰੀਬ ਅੱਧੀ ਦਰਜਨ ਹੋਰ ਲੋਕ ਵੀ ਜ਼ਖਮੀ ਹਨ। ਸਾਰਿਆਂ ਨੂੰ ਇਲਾਜ ਲਈ SKMCH ਵਿੱਚ ਭਰਤੀ ਕਰਵਾਇਆ ਗਿਆ ਹੈ।

ਅੱਗ 'ਚ 4 ਲੜਕੀਆਂ ਜ਼ਿੰਦਾ ਸੜੀਆਂ: ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਨਰੇਸ਼ ਰਾਮ ਦੀਆਂ 4 ਬੇਟੀਆਂ 12 ਸਾਲ ਦੀ ਸੋਨੀ, 8 ਸਾਲ ਦੀ ਸ਼ਿਵਾਨੀ, 5 ਸਾਲ ਦੀ ਅੰਮ੍ਰਿਤਾ ਅਤੇ 3 ਸਾਲ ਦੀ ਰੀਟਾ ਦੀ ਅੱਗ ਨਾਲ ਝੁਲਸਣ ਕਰਕੇ ਮੌਤ ਹੋ ਗਈ। ਇਸ ਦੇ ਨਾਲ ਹੀ, ਰਾਜੇਸ਼ ਰਾਮ ਅਤੇ ਮੁਕੇਸ਼ ਰਾਮ ਦੇ ਘਰਾਂ ਨੂੰ ਵੀ ਅੱਗ ਲੱਗ ਗਈ। ਜਿੱਥੇ ਘਰ ਅੰਦਰ ਸੁੱਤੇ ਅੱਧਾ ਦਰਜਨ ਦੇ ਕਰੀਬ ਵਿਅਕਤੀ ਝੁਲਸ ਗਏ। ਜਖ਼ਮੀਆਂ ਦਾ ਇਲਾਜ SKMCH ਵਿੱਚ ਕੀਤਾ ਜਾ ਰਿਹਾ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਵੇਂ ਲੱਗੀ।

"ਮੇਰੀਆਂ ਚਾਰੋਂ ਧੀਆਂ ਮਰ ਗਈਆਂ। ਅਸੀਂ ਰਾਤ ਨੂੰ ਸੌਂ ਰਹੇ ਸੀ, ਜਦੋਂ ਘਰ ਨੂੰ ਅੱਗ ਲੱਗ ਗਈ। ਜਦੋਂ ਤੱਕ ਉਹ ਜਾਗੇ, ਅੱਗ ਨੇ ਇੰਨਾ ਵੱਡਾ ਰੂਪ ਧਾਰਨ ਕਰ ਲਿਆ ਕਿ ਉਹ ਧੀਆਂ ਨੂੰ ਬਾਹਰ ਨਹੀਂ ਕੱਢ ਸਕੇ। ਨੇੜੇ ਹੀ ਇੱਕ ਛੋਟਾ ਪੁੱਤਰ ਸੀ, ਸਿਰਫ਼ ਉਹ ਬਚ ਗਿਆ। ਬਾਕੀ ਸਾਰੀਆਂ ਬੱਚੀਆਂ ਅੱਗ ਵਿੱਚ ਸੜ ਗਈਆਂ।" - ਮ੍ਰਿਤਕ ਲੜਕੀ ਦੀ ਮਾਂ

ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਾਤ ਦੇ 10 ਵਜੇ ਅਸੀਂ ਸਾਰੇ ਖਾ-ਪੀ ਕੇ ਸੌਂ ਗਏ। ਫਿਰ ਜਦੋਂ ਸਾਨੂੰ ਅੱਗ ਦੀਆਂ ਲਪਟਾਂ ਮਹਿਸੂਸ ਹੋਈਆਂ, ਤਾਂ ਅਸੀਂ ਉੱਠੇ। ਪਰ, ਉਦੋਂ ਤੱਕ ਚਾਰੇ ਲੜਕੀਆਂ ਅੱਗ ਦੀ ਲਪੇਟ 'ਚ ਆ ਕੇ ਝੁਲਸ ਚੁੱਕੀਆਂ ਸੀ ਜਿਸ 'ਚ 6 ਲੋਕ ਜ਼ਖਮੀ ਹੋ ਗਏ। ਸਾਰੇ ਜਖਮੀ ਮੈਡੀਕਲ ਕਾਲਜ ਵਿੱਚ ਦਾਖਲ ਹਨ।

ਅੱਗ ਲੱਗਣ ਦੇ ਕਾਰਨਾਂ ਦੀ ਜਾਂਚ : ਦੂਜੇ ਪਾਸੇ ਸਥਾਨਕ ਲੋਕ ਦੱਸ ਰਹੇ ਹਨ ਕਿ ਜਿੱਥੋਂ ਨਿਕਲਣ ਵਾਲਾ ਰਸਤਾ ਹੈ, ਉਸ ਦੇ ਵਿਚਕਾਰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਕੋਈ ਵੀ ਬਚ ਕੇ ਭੱਜ ਨਹੀਂ ਸਕਿਆ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਦੂਜੇ ਪਾਸੇ ਪੂਰੇ ਮਾਮਲੇ ਬਾਰੇ ਪੁੱਛਣ 'ਤੇ ਸਦਰ ਥਾਣਾ ਪ੍ਰਧਾਨ ਸਤੇਂਦਰ ਮਿਸ਼ਰਾ ਨੇ ਦੱਸਿਆ ਕਿ ਦੇਰ ਰਾਤ ਅੱਗ ਲੱਗੀ ਸੀ ਜਿਸ 'ਚ ਕਈ ਲੋਕ ਝੁਲਸ ਗਏ ਸਨ। ਦੱਸਿਆ ਗਿਆ ਹੈ ਕਿ ਇਲਾਜ ਦੌਰਾਨ 4 ਲੜਕੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਚਾਰ-ਪੰਜ ਹੋਰ ਲੋਕ ਵੀ ਝੁਲਸ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Wife planed Husband's Murder: ਡੇਢ ਸਾਲ ਸਾਲ ਕੌਮਾਂ 'ਚੋਂ ਬਾਹਰ ਆਏ ਪਤੀ ਨੇ ਪਤਨੀ ਦੇ ਖੋਲ੍ਹੇ ਰਾਜ਼, ਦੱਸਿਆ ਕਿਵੇਂ ਰਚੀ ਸੀ ਮਾਰਨ ਦੀ ਸਾਜ਼ਿਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.