ਨਵੀਂ ਦਿੱਲੀ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੀ ਟੀਮ ਨੇ ਸੰਗਠਿਤ ਗੋਲਡ ਸਮਗਲਿੰਗ ਸਿੰਡੀਕੇਟ ਦੇ ਖਿਲਾਫ ਇੱਕ ਮਹੱਤਵਪੂਰਨ ਆਪਰੇਸ਼ਨ 'ਗੋਲਡ ਆਨ ਹਾਈਵੇ' ਵਿੱਚ ਗੁਹਾਟੀ ਅਤੇ ਦੀਮਾਪੁਰ ਵਿੱਚ ਭਾਰਤ-ਮਿਆਂਮਾਰ ਸਰਹੱਦ ਤੋਂ ਤਸਕਰੀ ਕੀਤਾ ਗਿਆ 15.93 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ ਸੋਨਾ ਜ਼ਬਤ ਕੀਤਾ ਹੈ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 8 ਕਰੋੜ 38 ਲੱਖ ਰੁਪਏ ਹੈ।
ਇਨ੍ਹਾਂ ਵਾਹਨਾਂ ਦੀ ਡੂੰਘਾਈ ਨਾਲ ਚੈਕਿੰਗ ਦੌਰਾਨ 15.93 ਕਿਲੋ ਸੋਨੇ ਦੇ 96 ਬਿਸਕੁਟ ਬਰਾਮਦ ਹੋਏ। ਜਿਨ੍ਹਾਂ ਨੂੰ ਤਿੰਨਾਂ ਵਾਹਨਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਛੁਪਾ ਕੇ ਰੱਖਿਆ ਗਿਆ ਸੀ। ਇਸ ਕਾਰਵਾਈ ਵਿੱਚ ਸਿੰਡੀਕੇਟ ਦੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਤਿੰਨ ਵਾਹਨ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਜਾਦੂ-ਟੂਣੇ ਦੇ ਸ਼ੱਕ 'ਚ ਹੋਈ ਮੌਤ! ਭਤੀਜੇ ਨੇ ਕੁਹਾੜੀ ਨਾਲ ਵੱਢਿਆ ਮਾਮੇ ਦਾ ਗਲਾ, ਹੱਥ 'ਚ ਸਿਰ ਲੈ ਕੇ 2.5 ਕਿਲੋਮੀਟਰ ਤੱਕ ਸੜਕ 'ਤੇ ਘੁੰਮਿਆ
ਧਿਆਨ ਯੋਗ ਹੈ ਕਿ ਵਿੱਤੀ ਸਾਲ 2021-22 ਵਿੱਚ, ਡੀਆਰਆਈ ਨੇ ਦੇਸ਼ ਭਰ ਵਿੱਚ ਚਲਾਈ ਗਈ ਕਾਰਵਾਈ ਵਿੱਚ ਕੁੱਲ 833 ਕਿਲੋ ਸੋਨਾ ਜ਼ਬਤ ਕੀਤਾ ਹੈ। ਜਿਸ ਦੀ ਕੀਮਤ 405 ਕਰੋੜ ਰੁਪਏ ਹੈ। ਇਸ ਵਿੱਚੋਂ, ਡੀਆਰਆਈ ਨੇ ਅਤਿ ਸੰਵੇਦਨਸ਼ੀਲ ਭਾਰਤ-ਮਿਆਂਮਾਰ ਅਤੇ ਭਾਰਤ-ਬੰਗਲਾਦੇਸ਼ ਸਰਹੱਦਾਂ ਰਾਹੀਂ ਉੱਤਰ-ਪੂਰਬੀ ਰਾਜਾਂ ਵਿੱਚ ਤਸਕਰੀ ਕੀਤਾ ਗਿਆ 102.6 ਕਰੋੜ ਤੋਂ ਵੱਧ ਮੁੱਲ ਦਾ 208 ਕਿਲੋ ਸੋਨਾ ਜ਼ਬਤ ਕੀਤਾ ਹੈ।
ਇਹ ਵੀ ਪੜ੍ਹੋ:ਹਿਮਾਚਲ ਵਿਧਾਨਸਭਾ ਬਾਹਰ ਖਾਲਿਸਤਾਨੀ ਝੰਡਾ ਲਗਾਉਣ ਦੇ ਮਾਮਲੇ ’ਚ ਦੂਜੀ ਗ੍ਰਿਫਤਾਰੀ