ਬੈਂਗਲੁਰੂ: ਹਾਲ ਹੀ ਦੇ ਦਿਨਾਂ ਵਿੱਚ ਫਾਲਈਟਾਂ 'ਚ ਯਾਤਰੀਆਂ ਵੱਲੋਂ ਬਤਮੀਜ਼ੀ ਅਤੇ ਸੁਰੱਖਿਆ ਨਿਯਮਾਂ ਦੇ ਉਲੰਘਣ ਦੀਆਂ ਕਾਫ਼ੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਨਵਾਂ ਮਾਮਲਾ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਯਾਤਰੀ ਵੱਲੋਂ ਉਡਾਣ ਦੇ ਅੱਧੇ ਰਸਤੇ 'ਚ ਟਾਈਲਟ 'ਚ ਸਿਗਰੇਟ ਪੀਣ ਲਈ ਲਾਈਟਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਸ਼ਨੀਵਾਰ ਨੂੰ ਅਸਮ ਤੋਂ ਬੈਂਗਲੁਰੂ ਲਈ ਉਡਾਣ ਭਰਨ ਸਮੇਂ ਹੋਈ ਹੈ। ਇੰਡੀਗੋ ਦੀ ਉਡਾਣ ਦੇ ਦੌਰਾਨ ਇਸ ਹਰਕਤ ਨੂੰ ਕਰਨ ਵਾਲੇ ਯਾਤਰੀ ਦੀ ਪਛਾਣ 20 ਸਾਲ ਦੇ ਸੇਰੀ ਚੌਧਰੀ ਦੇ ਰੂਪ ਵਿੱਚ ਹੋਈ ਹੈ।
ਨੌਜਵਾਨ ਨੂੰ ਭੇਜਿਆ ਜੇਲ੍ਹ: ਮੀਡੀਆ ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਨੂੰ ਬੈਂਗਲੁਰੂ 'ਚ ਪੁਲਸ ਦੇ ਹਵਾਲੇ ਕੀਤੇ ਗਿਆ। ਪੁਲਿਸ ਨੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸੇਰੀ ਨੂੰ ਨਿਆਂਇਕ ਹਿਰਾਸਤ 'ਚ ਕੇਂਦਰੀ ਜੇਲ੍ਹ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੇਰੀ ਉਡਾਣ ਦੌਰਾਨ ਆਪਣੀ ਸੀਟ ਤੋਂ ਉੱਠਿਆ ਅਤੇ ਟਾਇਲਟ ਗਿਆ, ਉਸ ਦੇ ਅੰਦਰ ਰਹਿਣ ਦੌਰਾਨ ਹੀ ਹਵਾਈ ਜਹਾਜ ਦਾ ਫਾਇਰ ਅਲਾਰਮ ਵੱਜਣ ਲੱਗਿਆ, ਜਦੋਂ ਜਹਾਜ ਦੇ ਮੈਂਬਰਾਂ ਨੇ ਉਸ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਉਸ ਲੋਕ ਸਿਗਰੇਟ ਅਤੇ ਲਾਇਟਰ ਬਰਾਮਦ ਹੋਇਆ।
ਸੇਰੀ ਉੱਤੇ ਕਿਹੜੀ ਧਾਰਾ ਲੱਗੀ: ਇੰਡਿਗੋ ਦੇ ਅਧਿਕਾਰੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਸਮ ਦਾ ਰਹਿਣ ਵਾਲਾ ਹੈ। ਉਸ ਦਾ ਘਰ ਅਸਮ ਕਛਰ ਦੇ ਗੋਵਿੰਦਪੁਰਾ ਪਿੰਡ ਵਿੱਚ ਹੈ। ਸੇਰੀ ਉੱਪਰ ਆਈਪੀਸੀ ਅਤੇ ਸਿਿਵਲ ਐਵੀਏਸ਼ਨ ਐਕਟ, 1982 ਦੇ ਤਹਿਤ ਕਾਨੂੰਨੀ ਧਾਰਾਵਾਂ ਲਗਾਈਆਂ ਗਈਆਂ ਹਨ। ਮੁਲਜ਼ਮ ਉੱਪਰ ਹੋਰ ਯਾਤਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ ਹੈ। ਸੇਰੀ ਨੇ ਦੱਸਿਆ ਕਿ ਉਸ ਨੇ ਪਹਿਲਾ ਹੀ ਸਿਗਰੇਟ ਨੂੰ ਆਪਣੇ ਬੈਗ ਅਤੇ ਲਾਇਟਰ ਨੂੰ ਆਪਣੀ ਪੈਂਟ 'ਚ ਲੁਕਾ ਕੇ ਰੱਖ ਲਿਆ ਸੀ। ਦਸ ਦਈਏ ਕਿ ਉਸ ਨੇ ਇੰਨ੍ਹੀ ਚਲਾਕੀ ਨਾਲ ਇੰਨਾਂ ਨੂੰ ਲੁਕਾਇਆ ਸੀ ਕਿ ਚੈਕਿੰਗ ਦੌਰਾਨ ਅਧਿਕਾਰੀਆਂ ਦੀ ਨਜ਼ਰ ਤੱਕ ਨਹੀਂ ਪਈ।
ਯਾਤਰੀ 'ਤੇ ਪਿਸ਼ਾਬ ਦੀ ਘਟਨਾ: ਤੁਹਾਨੂੰ ਯਾਦ ਹੋਵੇਗਾ ਕਿ ਕੁੱਝ ਦਿਨ ਪਹਿਲਾਂ ਜਹਾਜ 'ਚ ਇਕ ਵਿਦਿਆਰਥੀ ਵੱਲੋਂ ਇੱਕ ਯਾਤਰੀ 'ਤੇ ਪਿਸ਼ਾਬ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਹ ਵਿਦਿਆਰਥੀ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ, ਪੁਲਿਸ ਨੇ ਇਸ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਸੀ।
ਇਹ ਵੀ ਪੜ੍ਹੋ: PLANE CRASH IN BALAGHAT: ਲਾਂਜੀ ਬਾਲਾਘਾਟ 'ਚ ਟਰੇਨੀ ਜਹਾਜ਼ ਕਰੈਸ਼, ਪਾਇਲਟ ਅਤੇ ਕੋ-ਪਾਇਲਟ ਦੀ ਮੌਕੇ 'ਤੇ ਹੀ ਮੌਤ