ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਨਾਬਾਲਿਗ ਲੜਕੇ ਨਾਲ ਬਦਫੈਲੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਹੁਣ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਹੈ। ਨਾਬਾਲਿਗ ਨੇ ਆਪਣੇ ਨਾਲ ਹੋਏ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉੱਤਰੀ ਜ਼ਿਲ੍ਹੇ ਦੇ ਡੀਸੀਪੀ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਸਿਵਲ ਲਾਈਨ ਥਾਣਾ ਖੇਤਰ ਵਿੱਚ ਇੱਕ ਨਾਬਾਲਿਗ ਨਾਲ ਬਦਫੈਲੀ ਕਰਨ ਦੀ ਸੂਚਨਾ ਮਿਲੀ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਇਲਾਕੇ 'ਚ ਰਹਿਣ ਵਾਲੇ 5 ਲੜਕੇ ਪਿਛਲੇ ਕੁਝ ਸਾਲਾਂ ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ। ਸ਼ਿਕਾਇਤ ਤੋਂ ਬਾਅਦ ਨਾਬਾਲਿਗ ਦਾ ਮੈਡੀਕਲ ਟੈਸਟ ਕਰਵਾਉਣ ਤੋਂ ਬਾਅਦ ਪੁਲਿਸ ਨੇ ਪੋਕਸੋ ਐਕਟ ਦੀਆਂ ਚਾਰ ਧਾਰਾਵਾਂ ਅਤੇ ਆਈਪੀਸੀ ਦੀ ਧਾਰਾ 377 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਮ ਨੇ ਪੀੜਤਾ ਦੀ ਕੌਂਸਲਿੰਗ ਵੀ ਕਰਵਾਈ ਹੈ।
ਇਹ ਵੀ ਪੜ੍ਹੋ: Nirmala Sitharaman on Congress: ਕਾਂਗਰਸ 'ਤੇ ਸੀਤਾਰਮਨ ਦਾ ਤੰਜ, ਕਿਹਾ- ਡੇਟੋਲ ਨਾਲ ਮੂੰਹ ਕਰੋ ਸਾਫ਼
ਉਨ੍ਹਾਂ ਦੱਸਿਆ ਕਿ ਸਬ-ਇੰਸਪੈਕਟਰ ਪ੍ਰਮੋਦ, ਸੀਪੀਡਬਲਿਊਓ ਮਹਿਲਾ ਸਬ-ਇੰਸਪੈਕਟਰ ਸੁਮਨ ਸਮੇਤ ਸੀਆਈਸੀ ਕੌਂਸਲਰ ਮੌਕੇ ’ਤੇ ਪੁੱਜੇ, ਜਿੱਥੇ ਪੀੜਤ ਦੀ ਮਾਂ ਨੇ ਨਾਬਾਲਿਗ ਨਾਲ ਹੋਏ ਕੁਕਰਮ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਗੁਆਂਢ 'ਚ ਰਹਿਣ ਵਾਲੇ ਲੜਕੇ ਉਸ ਦੇ ਲੜਕੇ ਨਾਲ ਕੁਕਰਮ ਕਰਦੇ ਸਨ, ਪੁਲਿਸ ਪੰਜ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।