Father's Day 2023: ਜਾਣੋ ਕਿਉਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ ਅਤੇ ਇਸ ਸਾਲ ਦਾ ਥੀਮ - Fathers Day 2023 Theme
ਪਿਤਾ ਦਿਵਸ 18 ਜੂਨ ਨੂੰ ਮਨਾਇਆ ਜਾਂਦਾ ਹੈ। ਸੋਨੋਰਾ ਲੁਈਸ ਪਿਤਾ ਦਿਵਸ ਦੇ ਸੰਸਥਾਪਕ ਦੀ ਧੀ ਸੀ। ਸੋਨੋਰਾ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਆਪਣੀ ਧੀ ਨੂੰ ਮਾਂ ਅਤੇ ਪਿਤਾ ਦੋਵਾਂ ਦਾ ਪਿਆਰ ਦਿੱਤਾ ਸੀ।
ਹੈਦਰਾਬਾਦ: ਦੁਨੀਆ ਵਿੱਚ ਹਰ ਸਾਲ ਪਿਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਉਨ੍ਹਾਂ ਦੇ ਨਾਲ ਰਹਿਣ ਲਈ ਆਪਣੇ ਪਿਤਾ ਦਾ ਧੰਨਵਾਦ ਕਰਦੇ ਹਨ, ਕੇਕ ਕੱਟਦੇ ਹਨ ਅਤੇ ਤੋਹਫ਼ੇ ਦਿੰਦੇ ਹਨ। ਪੂਰਾ ਪਰਿਵਾਰ ਇਸ ਦਿਨ ਨੂੰ ਜਸ਼ਨ ਵਾਂਗ ਮਨਾਉਂਦਾ ਹੈ।
ਪਿਤਾ ਦਿਵਸ ਦਾ ਇਤਿਹਾਸ: ਪਿਤਾ ਦਿਵਸ ਪਹਿਲੀ ਵਾਰ ਅਮਰੀਕਾ ਵਿੱਚ ਸਾਲ 1907 ਵਿੱਚ ਅਣਅਧਿਕਾਰਤ ਤੌਰ 'ਤੇ ਮਨਾਇਆ ਗਿਆ ਸੀ। ਜਦਕਿ ਅਧਿਕਾਰਤ ਤੌਰ 'ਤੇ ਇਹ ਸਾਲ 1910 ਵਿੱਚ ਸ਼ੁਰੂ ਹੋਇਆ ਸੀ। ਹਾਲਾਂਕਿ 'ਫਾਦਰਜ਼ ਡੇ' ਮਨਾਉਣ ਦੀ ਤਰੀਕ ਨੂੰ ਲੈ ਕੇ ਮਾਹਿਰਾਂ ਵਿਚ ਮਤਭੇਦ ਹਨ। ਇਤਿਹਾਸਕਾਰਾਂ ਦੇ ਅਨੁਸਾਰ, ਇਸ ਦਿਨ ਦੀ ਸ਼ੁਰੂਆਤ ਸੋਨੋਰਾ ਸਮਾਰਟ ਡੋਡ ਦੁਆਰਾ ਕੀਤੀ ਗਈ ਸੀ। ਦਰਅਸਲ, ਸੋਨੇਰਾ ਦੀ ਮਾਂ ਦੀ ਮੌਤ ਉਦੋਂ ਹੋ ਗਈ ਜਦੋਂ ਉਹ ਛੋਟੀ ਸੀ ਅਤੇ ਪਿਤਾ ਵਿਲੀਅਮ ਸਮਾਰਟ ਨੇ ਉਸਨੂੰ ਮਾਂ ਅਤੇ ਪਿਤਾ ਦੋਵਾਂ ਦਾ ਪਿਆਰ ਦਿੱਤਾ।
ਕੈਪਟਨ ਵਿਲੀਅਮ ਜੈਕਸਨ ਸਮਾਰਟ ਦੀ ਬੇਟੀ ਸੋਨੋਰਾ ਨੇ ਆਪਣੇ ਪਿਤਾ ਦੀ ਕੁਰਬਾਨੀ ਅਤੇ ਸੰਘਰਸ਼ ਨੂੰ ਸਲਾਮ ਕਰਨ ਲਈ 5 ਜੂਨ 1909 ਨੂੰ ਇਸ ਦਿਨ ਨੂੰ ਪਿਤਾ ਦਿਵਸ ਵਜੋਂ ਮਨਾਇਆ। ਦਰਅਸਲ, ਜੈਕਸਨ ਸਮਾਰਟ ਦੀ ਪਤਨੀ ਦੀ ਮੌਤ ਤੋਂ ਬਾਅਦ ਉਸਨੇ ਆਪਣੇ ਛੇ ਬੱਚਿਆਂ ਦੀ ਦੇਖਭਾਲ ਕੀਤੀ ਅਤੇ ਪਾਲਣ ਪੋਸ਼ਣ ਕੀਤਾ। ਫਿਰ ਸਨੋਰਾ ਨੂੰ ਲੱਗਾ ਕਿ ਪਿਤਾ ਤਾਂ ਬਹੁਤ ਕੁਰਬਾਨੀਆਂ ਦਿੰਦੇ ਹਨ, ਤਾਂ ਕਿਉਂ ਨਾ ਮਾਂ ਦਿਵਸ ਵਾਂਗ ਪਿਤਾ ਨੂੰ ਸਤਿਕਾਰ ਦੇ ਕੇ ਫਾਦਰਜ਼ ਡੇ ਮਨਾਇਆ ਜਾਵੇ। ਵਿਲੀਅਮ ਜੈਕਸਨ ਸਮਾਰਟ ਦਾ ਜਨਮਦਿਨ 5 ਜੂਨ ਨੂੰ ਹੋਇਆ ਸੀ।
ਫਾਦਰਜ਼ ਡੇ ਨੂੰ ਮਨਾਉਣ ਦੀ ਇਸ ਸਾਲ ਮਿਲੀ ਸੀ ਮਨਜ਼ੂਰੀ: ਇਸ ਤੋਂ ਬਾਅਦ ਇਸ ਦਿਨ ਪਿਤਾਵਾਂ ਦਾ ਸਨਮਾਨ ਕਰਨ ਲਈ ਸੋਨੋਰਾ ਨੇ ਸਪੋਕੇਨ ਮਨਿਸਟਰੀਅਲ ਅਲਾਇੰਸ ਨੂੰ 5 ਜੂਨ ਨੂੰ ਦੁਨੀਆ ਭਰ ਵਿੱਚ ਪਿਤਾ ਦਿਵਸ ਨੂੰ ਮਾਨਤਾ ਦੇਣ ਲਈ ਬੇਨਤੀ ਕੀਤੀ। ਪਿਤਾ ਦਿਵਸ ਨੂੰ ਅਧਿਕਾਰਤ ਤੌਰ 'ਤੇ 1924 ਵਿਚ ਮਨਜ਼ੂਰੀ ਦਿੱਤੀ ਗਈ ਸੀ ਜਦੋਂ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਨੇ ਇਸ ਨੂੰ ਨੋਟਿਸ ਵਿਚ ਲਿਆ ਸੀ। ਇਸ ਤੋਂ ਬਾਅਦ 1966 ਵਿੱਚ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਜ਼ ਡੇਅ ਦੀ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ।
- Skin Care: ਚਿਹਰੇ ਦੀ ਸੁੰਦਰਤਾ ਵਧਾਉਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਇਨ੍ਹਾਂ ਭੋਜਣਾ ਤੋਂ ਬਣਾ ਲਓ ਦੂਰੀ
- Food Diet for Migraine: ਮਾਈਗ੍ਰੇਨ ਕਾਰਨ ਹੋ ਰਹੇ ਸਿਰ ਦਰਦ ਤੋਂ ਹੋ ਪਰੇਸ਼ਾਨ, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ
- Global Wind Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਹਵਾ ਦਿਵਸ
ਪਿਤਾ ਦਿਵਸ 2023 ਦਾ ਥੀਮ: ਪਿਤਾ ਦਿਵਸ 2023 ਦੀ ਥੀਮ 'ਸਾਡੇ ਜੀਵਨ ਦੇ ਮਹਾਨ ਨਾਇਕਾਂ ਦਾ ਜਸ਼ਨ ਮਨਾਉਣ' ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਸਾਡੇ ਜੀਵਨ ਵਿੱਚ ਪਿਤਾਵਾਂ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਇਸਦੇ ਨਾਲ ਹੀ ਉਹਨਾਂ ਦੀ ਰੱਖਿਆ ਕਰਨ ਵਾਲੇ ਰੱਖਿਅਕ ਅਤੇ ਪ੍ਰਦਾਤਾ ਵਜੋਂ ਭੂਮਿਕਾ ਨੂੰ ਦਰਸਾਉਂਦੀ ਹੈ।