ਬਹਾਦੁਰਗੜ੍ਹ: ਖੇਤੀ ਕਾਨੂੰਨਾਂ ਦੇ ਖਿਲਾਫ ਕਈ ਮਹੀਨਿਆਂ ਤੋਂ ਜਾਰੀ ਕਿਸਾਨੀ ਅੰਦੋਲਨ ਚੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਟਿਕਰੀ ਬਾਰਡਰ ਤੇ ਪੱਛਮ ਬੰਦਾਲ ਚ ਹਿੱਸਾ ਲੈਣ ਆਈ ਇੱਕ ਮਹਿਲਾ ਦਾ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਹੈ। ਜਿਸ ਤੋਂ ਬਾਅਦ ਉਸਦੀ ਕੋਰੋਨਾ ਦੇ ਕਾਰਣ ਮੌਤ ਹੋ ਗਈ। ਇਸ ਮਾਮਲੇ ਚ ਪੁਲਿਸ ਨੇ ਕੇਸ ਕਰ ਕਰ ਲਿਆ ਹੈ। ਪਰ ਹੁਣ ਇਸੇ ਕੇਸ ਚ ਪੁਲਿਸ ਅਤੇ ਮਹਿਲਾ ਕਮਿਸ਼ਨ ਦੋਹਾਂ ਨੇ ਕਿਸਾਨ ਨੇਤਾ ਯੋਗੇਂਦਰ ਯਾਦਵ ਨੂੰ ਨੋਟਿਸ ਭੇਜਿਆ ਹੈ।
'ਜਾਣਕਾਰੀ ਤੋਂ ਬਾਅਦ ਵੀ ਯੋਗੇਂਦਰ ਯਾਦਵ ਨੇ ਨਹੀਂ ਕੀਤੀ ਪੁਲਿਸ ਰਿਪੋਰਟ'
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਮੰਗਲਵਾਰ ਨੂੰ ਇਸ ਬਾਰੇ ਟਵੀਟ ਕੀਤਾ ਹੈ। ਰੇਖਾ ਸ਼ਰਮਾ ਨੇ ਲਿਖਿਆ ਹੈ ਕਿ ਟਿਕਰੀ ਬਾਰਡਰ ਵਾਲੇ ਮਹਾਮਲੇ ਚ ਯੋਗੇਂਦਰ ਯਾਦਵ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਨੇ ਖੁਦ ਮੰਨਿਆ ਸੀ ਕਿ ਉਸ ਮਹਿਲਾ ਨੇ ਉਨ੍ਹਾਂ ਨੂੰ ਜਬਰਜਨਾਹ ਦੀ ਜਾਣਕਾਰੀ ਦਿੱਤੀ ਸੀ। ਪਰ ਉਨ੍ਹਾਂ ਨੇ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ।
ਡੀਐਸਪੀ ਦੀ ਅਗਵਾਈ ਚ ਹੋਵੇਗੀ ਪੁੱਛਗਿੱਛ
ਉੱਥੇ ਹੀ ਹਰਿਆਣਾ ਪੁਲਿਸ ਨੇ ਇਸ ਮਾਮਲੇ ਚ ਸਾਰੇ ਆਰੋਪੀਆਂ ਸਣੇ ਕਿਸਾਨ ਨੇਤਾ ਯੋਗੇਂਦਰ ਯਾਦਵ ਨੂੰ ਨੋਟਿਸ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਚ ਇੱਕ ਮਹਿਲਾ ਆਰੋਪੀ ਵੀ ਪੁਲਿਸ ਜਾਂਚ ਸ਼ਾਮਲ ਹੋਣ ਲਈ ਪਹੁੰਚੀ ਹੈ। ਦੱਸਿਆ ਜਾ ਰਿਹਾ ਹੈ। ਕਿਸਾਨ ਨੇਤਾ ਯੋਗੇਂਦਰ ਯਾਦਵ ਤੋਂ ਵੀ ਪੁੱਛਗਿਛ ਕੀਤੀ ਜਾ ਸਕਦੀ ਹੈ। ਇਹ ਪੁੱਛਗਿਛ ਡੀਐਸਪੀ ਦੀ ਅਗਵਾਈ ਚ ਹੋਵੇਗੀ।
ਇਹ ਵੀ ਪੜੋ: ਕੋਰੋਨਾ ਤੋਂ ਬਚਾਅ ਲਈ ਬਰਨਾਲਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਬਣਾਇਆ ਆਕਸੀਮੀਟਰ ਬੈਂਕ
ਇਲਾਜ਼ਮ ਹੈ ਕਿ ਅਨਿਲ ਮਾਲਕ ਨੇ ਆਪਣੇ ਸਾਥੀ ਅਨੂਪ ਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਚ ਪੁਲਿਸ ਨੇ ਕਿਸਾਨਾਂ ਦੇ ਕੁਝ ਟੇਂਟ ਚ ਤਲਾਸ਼ੀ ਕੀਤੀ ਹੈ।