ਸੋਨੀਪਤ: ਕਿਸਾਨਾਂ ਦਾ ਅੰਦੋਲਨ ਵੱਧਦਾ ਹੀ ਜਾ ਰਿਹਾ ਹੈ। 6 ਗੇੜ ਮੀਟਿੰਗਾਂ ਤੋਂ ਬਾਅਦ ਕੋਈ ਹੱਲ ਆਉਣ ਵਾਲਾ ਨਹੀਂ ਜਾਪਦਾ। ਇਸ ਦੌਰਾਨ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦਾ ਪ੍ਰਸਤਾਵ ਕਿਸਾਨਾਂ ਨੂੰ ਭੇਜਿਆ। ਜਿਸ ਨੂੰ ਕਿਸਾਨਾਂ ਨੇ ਖਾਰਜ ਕਰ ਦਿੱਤਾ ਹੈ। ਕਿਸਾਨ ਆਗੂ ਬਲਦੇਵ ਸਿਰਸਾ ਨੇ ਈਟੀਵੀ ਭਾਰਤ ਹਰਿਆਣਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਸਰਕਾਰ ਵੱਲੋਂ ਭੇਜੇ ਗਏ ਪ੍ਰਸਤਾਵ ਨੂੰ ਠੁਕਰਾ ਰਹੇ ਹਾਂ।
ਬਲਦੇਵ ਸਿਰਸਾ ਨੇ ਕਿਹਾ ਕਿ ਅਸੀਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਾਂ, ਜਿਸ ਨਾਲ ਸਰਕਾਰ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ੍ਹਦੀ, ਪ੍ਰਦਰਸ਼ਨ ਜਾਰੀ ਰਹੇਗਾ।
ਈਟੀਵੀ ਭਾਰਤ ਹਰਿਆਣਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਦਿੱਲੀ ਜਾਣ ਵਾਲੇ ਸਾਰੇ ਰਸਤੇ ਬੰਦ ਕਰਨ ਦੀ ਰਣਨੀਤੀ ਬਣਾਈ ਹੈ। ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਪ੍ਰਵਾਨ ਕਰਦੀ ਤਾਂ ਦਿੱਲੀ ਦਾ ਭੋਜਨ ਅਤੇ ਪਾਣੀ ਬੰਦ ਹੋ ਜਾਵੇਗਾ। ਬਲਦੇਵ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਮੁਸੀਬਤ ਵਿੱਚ ਵੇਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਆਮ ਲੋਕਾਂ ਤੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੂੰ ਕਿਸਾਨ ਅੰਦੋਲਨ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਦੇ ਪ੍ਰਸਤਾਵ 'ਤੇ ਕਿਸਾਨਾਂ ਨੇ ਕੀ ਕਿਹਾ?
ਕਿਸਾਨਾਂ ਨੇ ਸਰਕਾਰ ਦੇ ਪ੍ਰਸਤਾਵ 'ਤੇ ਕਿਹਾ ਕਿ ਇਹ ਉਹੀ ਗੱਲਾਂ ਹਨ ਜੋ 5 ਦਸੰਬਰ ਨੂੰ ਮੀਟਿੰਗ ਵਿੱਚ ਦੁਹਰਾਈ ਗਈਆਂ ਸੀ। ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਮੀਟਿੰਗ ਵਿੱਚ ਠੁੱਕਰਾ ਚੁੱਕੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਆਪਣਾ ਅੰਦੋਲਨ ਹੋਰ ਤੇਜ਼ ਕਰਾਂਗੇ। ਕਿਸਾਨਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਰਣਨੀਤੀ ਤਿਆਰ ਕੀਤੀ ਹੈ।
- ਜੈਪੁਰ-ਦਿੱਲੀ ਹਾਈਵੇਅ ਨੂੰ 12 ਦਸੰਬਰ ਨੂੰ ਰੋਕ ਦਿੱਤਾ ਜਾਵੇਗਾ
- 14 ਦਸੰਬਰ ਨੂੰ ਦੇਸ਼ ਭਰ ਵਿੱਚ ਧਰਨਾ ਪ੍ਰਦਰਸ਼ਨ ਹੋਵੇਗਾ
- ਦਿੱਲੀ ਦੀਆਂ ਸੜਕਾਂ 'ਤੇ ਜਾਮ ਕਰਨਗੇ
- ਸਾਰੇ ਟੋਲ ਪਲਾਜ਼ਾ 12 ਦਸੰਬਰ ਨੂੰ ਮੁਫ਼ਤ ਕਰਨਗੇ
- ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ ਅਤੇ ਉਤਰਾਖੰਡ ਵਿੱਚ 14 ਦਸੰਬਰ ਨੂੰ ਇੱਕ ਰੋਜ਼ਾ ਪ੍ਰਦਰਸ਼ਨ ਹੋਵੇਗਾ
- ਦੱਖਣੀ ਭਾਰਤ ਦੇ ਰਾਜਾਂ ਵਿੱਚ 14 ਦਸੰਬਰ ਤੋਂ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ
- ਅੰਬਾਨੀ ਅਤੇ ਅਡਾਨੀ ਦੇ ਉਤਪਾਦਾਂ ਦਾ ਬਾਈਕਾਟ ਕਰਨਗੇ
- ਜਿਓ ਦਾ ਸਿਮ ਪੋਰਟ ਕਰਾਉਣਗੇ, ਉਨ੍ਹਾਂ ਦੇ ਮਾਲ ਅਤੇ ਦਫਤਰਾਂ ਦਾ ਘਿਰਾਓ ਕਰਨਗੇ
- ਦੇਸ਼ ਭਰ ਦੇ ਸਰਕਾਰੀ ਮੰਤਰੀਆਂ, ਭਾਜਪਾ ਆਗੂਆਂ ਅਤੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ