ਚੰਡੀਗੜ੍ਹ: ਆਪਣੇ ਖੇਤਾਂ 'ਚ ਕੰਮ ਕਰ ਰਹੇ ਕਿਸਾਨ ਨੂੰ ਜਦੋਂ ਜ਼ਮੀਨ 'ਚੋਂ ਹੀਰਾ(Diamond) ਮਿਲਿਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਗਰੀਬ ਕਿਸਾਨ ਰਾਤੋਂ ਰਾਤ ਕਰੋੜਪਤੀ ਬਣ ਜਾਂਦਾ ਹੈ। ਕੁਰਨੂਲ ਜ਼ਿਲ੍ਹਾ ਠੱਗਲੀ ਮੰਡਲ, ਛਿੰਨਾ ਝੋਂਨਾਗਿਰੀ ਪਿੰਡ ਦੇ ਇੱਕ ਕਿਸਾਨ ਨੂੰ ਆਪਣੇ ਖੇਤ 'ਚ ਕੰਮ ਕਰਦਿਆਂ ਹੀਰਾ ਮਿਲਿਆ। ਵੀਰਵਾਰ ਨੂੰ ਜਦੋਂ ਕਿਸਾਨ ਆਪਣੇ ਖੇਤ ਕੰਮ ਕਰਨ ਲਈ ਗਿਆ ਤਾਂ ਉਥੇ ਉਸ ਨੂੰ ਚਮਕਦਾ ਹੋਇਆ ਪੱਥਰ ਮਿਲਿਆ, ਜਿਸ ਨੂੰ ਉਹ ਆਪਣੇ ਘਰ ਲੈ ਆਇਆ। ਘਰ ਆਉਣ ਤੋਂ ਬਾਅਦ ਕਿਸਾਨ ਵਪਾਰੀ(Traders) ਕੋਲ ਗਿਆ ਅਤੇ ਉਸ ਨੂੰ ਪੱਥਰ ਦੀ ਕੀਮਤ ਪਤਾ ਸੀ। ਕਿਸਾਨ ਵਲੋਂ 1.2 ਕਰੋੜ ਰੁਪਏ 'ਚ ਉਹ ਹੀਰਾ ਉਸ ਵਪਾਰੀ ਨੂੰ ਵੇਚ ਦਿੱਤਾ।
ਦੂਜੇ ਵਪਾਰੀ ਦਾ ਕਹਿਣਾ ਕਿ 30 ਕੈਰੇਟ ਦੇ ਹੀਰੇ ਦਾ ਬਾਜ਼ਾਰ 'ਚ ਮੁੱਲ 2 ਕਰੋੜ ਰੁਪਏ ਤੱਕ ਹੈ। ਗਰੀਬ ਕਿਸਾਨ ਨੂੰ ਇਨ੍ਹਾਂ ਪੈਸਾ ਇਕੱਠਾ ਮਿਲਣ ਕਾਰਨ ਦੂਜਿਆਂ ਨੂੰ ਇਹ ਨਹੀਂ ਦੱਸਿਆ ਕਿ ਉਹ ਖੁਸ਼ਕਿਸਮਤ ਹੈ ਅਤੇ ਅਜਿਹਾ ਲੱਗਦਾ ਹੈ ਕਿ ਵਪਾਰੀ ਵਲੋਂ ਵੀ ਇਸ ਗੱਲ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ:Patanjali: ਪੰਤਜਲੀ ਦੇ ਨਾਂ ਤੋਂ ਸਰੋਂ ਦਾ ਤੇਲ ਸਪਲਾਈ ਕਰਨ ਵਾਲੀ ਫੈਕਟਰੀ ਸੀਲ