ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra) ਨੇ ਐਪ 'ਤੇ ਅਸ਼ਲੀਲ ਫਿਲਮਾਂ (Porn Film) ਬਣਾਉਣ ਅਤੇ ਵੇਚਣ ਦੇ ਮਾਮਲੇ ’ਚ ਇੱਕ ਮਸ਼ਹੂਰ ਮਾਡਲ ਨੇ ਵੱਡਾ ਖੁਲਾਸਾ ਕੀਤਾ ਹੈ। ਅਦਕਾਰਾ ਤੇ ਮਸ਼ਹੂਰ ਮਾਡਲ ਸਾਗਰਿਕਾ ਸ਼ੋਨਾ ਸੁਮਨ (Sagarika Shona Suman) ਦਾ ਕਹਿਣਾ ਹੈ ਕਿ ਰਾਜ ਕੁੰਦਰਾ ਦੀ ਪੀਏ ਉਮੇਸ਼ ਕਾਮਤ ਨੇ ਉਸ ਨੂੰ ਪੋਰਨ ਫਿਲਮਾਂ (Porn Film) ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਮੇਸ਼ ਕਾਮਤ ਨੂੰ ਕੁੰਦਰਾ ਦਾ ਕਰੀਬੀ ਮੰਨਿਆ ਜਾਂਦਾ ਹੈ। ਸਾਗਰਿਕਾ ਦਾ ਕਹਿਣਾ ਹੈ ਕਿ ਉਮੇਸ਼ ਕਾਮਤ ਨੇ ਖੁਦ ਉਸ ਨਾਲ ਪੋਰਨ ਫਿਲਮਾਂ (Porn Film) ਲਈ ਸੰਪਰਕ ਕੀਤਾ ਸੀ। ਹਾਲਾਂਕਿ, ਉਸਨੇ ਤੁਰੰਤ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।
ਇਹ ਵੀ ਪੜੋ: ਪੋਰਨ ਵੀਡੀਓ ਮਾਮਲਾ: ਇਸ ਅਦਾਕਾਰਾ ਨੂੰ ਕਿਹਾ ਗਿਆ ਪੋਰਨ ਫਿਲਮ 'ਚ ਕੰਮ ਕਰੋ
ਵੀਡੀਓ ਕਾਲ ’ਤੇ ਹੋਈ ਗੱਲ
ਸਾਗਰਿਕਾ ਸ਼ੋਨਾ ਸੁਮਨ ਨੇ ਕਿਹਾ ਕਿ ਉਹ ਲੌਕਡਾਊਨ ਦੌਰਾਨ ਉਮੇਸ਼ ਕਾਮਤ ਦੇ ਸੰਪਰਕ ਵਿੱਚ ਆਈ ਸੀ। ਉਮੇਸ਼ ਨੇ ਵੀਡੀਓ ਕਾਲ ਰਾਹੀਂ ਉਸ ਦਾ ਆਡੀਸ਼ਨ ਕਰਦੇ ਸਮੇਂ ਪੋਰਨ ਫਿਲਮਾਂ (Porn Film) ਆਡੀਸ਼ਨ ਦੀ ਗੱਲ ਕੀਤੀ ਸੀ। ਮਾਡਲ ਦਾ ਕਹਿਣਾ ਹੈ ਕਿ ਉਹ ਇਹ ਸੁਣ ਕੇ ਹੈਰਾਨ ਰਹਿ ਗਈ ਅਤੇ ਤੁਰੰਤ ਇਸ ਤੋਂ ਇਨਕਾਰ ਕਰ ਦਿੱਤਾ।
ਉਸ ਸਮੇਂ ਕਾਲ ’ਤੇ ਇੱਕ ਹੋਰ ਵਿਅਕਤੀ ਸੀ, ਪਰ ਉਸਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ। ਸਾਗਰਿਕਾ ਦਾ ਕਹਿਣਾ ਹੈ ਕਿ ਉਹ ਸੋਚਦੀ ਹੈ ਕਿ ਇਹ ਰਾਜ ਕੁੰਦਰਾ ਸੀ। ਸਾਗਰਿਕਾ ਦੇ ਅਨੁਸਾਰ ਜਦੋਂ ਇਹ ਮਾਮਲਾ ਫਰਵਰੀ ਮਹੀਨੇ ਵਿੱਚ ਸਾਹਮਣੇ ਆਇਆ ਸੀ, ਉਦੋਂ ਵੀ ਮੈਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਜੋ ਮੇਰੇ ਨਾਲ ਵਾਪਰਿਆ ਸੀ। ਰਾਜਕੁੰਦਰਾ ਦਾ ਨਾਮ ਵੀ ਲਿਆ ਗਿਆ ਸੀ, ਹੁਣ ਜਦੋਂ ਰਾਜਕੁੰਦਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਮਾਡਲ ਸਾਗਰਿਕਾ ਨੇ ਉਸ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਮੁੰਬਈ ਪੁਲਿਸ ਦਾ ਬਿਆਨ
ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁਝ ਐਪਸ ਰਾਹੀਂ ਉਨ੍ਹਾਂ ਨੂੰ ਪ੍ਰਕਾਸ਼ਤ ਕਰਨ ਵਿੱਚ ਸ਼ਾਮਲ ਸੀ। ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਕੋਸ਼ਿਸ਼ ਕਰੇਗੀ ਕਿ ਉਹ ਇਸ ਮਾਮਲੇ ਵਿੱਚ ਅਹਿਮ ਖੁਲਾਸੇ ਕਰ ਸਕੇ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਫਰਮ ਵੀਆਨ ਇੰਡਸਟਰੀਜ਼ ਦੇ ਲੰਡਨ ਦੀ ਇੱਕ ਕੰਪਨੀ ਕੇਨਰੀਨ ਨਾਲ ਸੰਬੰਧ ਸਨ। ਇਹ ਕੇਨਰੀਨ ਕੰਪਨੀ ਹੌਟ ਸ਼ਾਟਸ ਐਪ ਦੀ ਮਾਲਕਣ ਹੈ। ਕੈਨਰਿਨ ਕੰਪਨੀ ਕਥਿਤ ਤੌਰ 'ਤੇ ਅਸ਼ਲੀਲ ਫਿਲਮਾਂ ਦੇ ਨਿਰਮਾਣ ਵਿੱਚ ਸ਼ਾਮਲ ਹੈ।