ETV Bharat / bharat

Fake Doctor in Patanjali: ਨਕਲੀ ਡਾਕਟਰ ਚੜ੍ਹਿਆ ਪੁਲਿਸ ਅੜਿੱਕੇ, ਮਰੀਜ਼ਾਂ ਨਾਲ ਮਾਰਦਾ ਸੀ ਠੱਗੀ - Fake doctor in Patanjali Hospital

ਉਤਰਾਖੰਡ ਦੇ ਹਰਿਦੁਆਰ ਸਥਿਤ ਪਤੰਜਲੀ ਹਸਪਤਾਲ ਦੇ ਸਟਾਫ ਨੇ ਇਕ ਫਰਜ਼ੀ ਡਾਕਟਰ ਨੂੰ ਫੜਿਆ ਹੈ, ਜੋ ਮਰੀਜ਼ਾਂ ਨੂੰ ਜਲਦੀ ਦਿਖਾਉਣ ਦੇ ਨਾਂ 'ਤੇ ਠੱਗੀ ਮਾਰਦਾ ਸੀ। ਹਸਪਤਾਲ ਦੇ ਸਟਾਫ ਨੇ ਫਰਜ਼ੀ ਡਾਕਟਰ ਦੀ ਕੁੱਟਮਾਰ ਕਰਕੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।

Fake doctor in Patanjali Hospital: FAKE DOCTOR ARRESTED FOR CHEATING PATIENTS IN HARIDWAR PATANJALI HOSPITAL
Fake Doctor in Patanjali: ਪਤੰਜਲੀ 'ਚ ਨਕਲੀ ਡਾਕਟਰ ਚੜ੍ਹਿਆ ਅੜਿੱਕੇ, ਮਰੀਜ਼ਾਂ ਨਾਲ ਮਾਰਦਾ ਸੀ ਠੱਗੀ
author img

By

Published : Feb 26, 2023, 2:27 PM IST

ਹਰਿਦੁਆਰ: ਪਤੰਜਲੀ ਦੇ ਨਾਮ 'ਤੇ ਸਾਈਬਰ ਠੱਗਾਂ ਦੁਆਰਾ ਆਨਲਾਈਨ ਧੋਖਾਧੜੀ ਦੇ ਮਾਮਲੇ ਕਈ ਵਾਰ ਸਾਹਮਣੇ ਆ ਚੁੱਕੇ ਹਨ। ਇਸ ਸਭ ਦੇ ਵਿਚਕਾਰ ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਪਤੰਜਲੀ ਹਸਪਤਾਲ 'ਚ। ਇਹ ਹਸਪਤਾਲ ਵਿਚ ਫਰਜ਼ੀ ਡਾਕਟਰ ਬਣ ਕੇ ਮਰੀਜ਼ਾਂ ਨਾਲ ਠੱਗੀ ਮਾਰਨ ਵਾਲਾ ਠੱਗ ਆਖਰਕਾਰ ਹਸਪਤਾਲ ਦੇ ਸਟਾਫ ਨੇ ਫੜ ਲਿਆ। ਬਸ ਫਿਰ ਜਦ ਇਹ ਠੱਗ ਸਟਾਫ਼ ਦੇ ਹੱਥ ਲੱਗਿਆ ਤਾਂ ਕੀ ਸੀ,ਤਾਂ ਹੋਇਆ ਇਹ ਕਿ ਪਹਿਲਾਂ ਹਸਪਤਾਲ ਦੇ ਕਰਮਚਾਰੀਆਂ ਨੇ ਠੱਗ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਸ਼ੱਕ ਦੇ ਆਧਾਰ: ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰਾਬਾਦ ਪੁਲੀਸ ਨੇ ਦਿਵਿਆ ਯੋਗ ਮੰਦਰ ਟਰੱਸਟ ਦੇ ਰਮਨ ਪੰਵਾਰ ਨੇ ਦੱਸਿਆ ਕਿ ਰਾਹੁਲ ਕੁਮਾਰ ਵਾਸੀ ਪਿੰਡ ਗੜ੍ਹਪੁਰ ਥਾਣਾ ਨਵਾਦਾ ਜ਼ਿਲ੍ਹਾ ਨਵਾਦਾ ਬਿਹਾਰ ਪਤੰਜਲੀ ਯੋਗਪੀਠ ਦੇ ਹਸਪਤਾਲ ਕੰਪਲੈਕਸ ਵਿੱਚ ਘੁੰਮ ਰਿਹਾ ਸੀ। ਪੁੱਛਣ 'ਤੇ ਉਕਤ ਵਿਅਕਤੀ ਨੇ ਆਪਣੇ ਆਪ ਨੂੰ ਡਾਕਟਰ ਅਸ਼ੋਕ ਦੱਸਿਆ ਅਤੇ ਕਿਹਾ ਕਿ ਉਹ ਪਤੰਜਲੀ ਯੋਗਪੀਠ ਹਸਪਤਾਲ 'ਚ ਡਾਕਟਰ ਹੈ। ਸ਼ੱਕ ਦੇ ਆਧਾਰ 'ਤੇ ਜਦੋਂ ਉਕਤ ਠੱਗ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਕੋਲੋਂ ਪਛਾਣ ਪੱਤਰ ਬਰਾਮਦ ਹੋਇਆ। ਜਿਸ ਵਿੱਚ ID ਨੰਬਰ 92X53, ਨਾਮ ਡਾ: ਰਾਹੁਲ ਸਿੰਘ, ਦਫ਼ਤਰ ਦਾ ਪਤਾ ਪਤੰਜਲੀ ਹਸਪਤਾਲ ਆਨੰਦਮ ਸਿਟੀ ਹਰਿਦੁਆਰ ਲਿਖਿਆ ਹੋਇਆ ਸੀ।

ਡਾਕਟਰ ਨਹੀਂ ਬਣ ਸਕਿਆ: ਜੋ ਕਿ ਪੂਰੀ ਤਰ੍ਹਾਂ ਫਰਜ਼ੀ ਕੋਡ ਸੀ। ਪਤੰਜਲੀ ਦੇ ਕਰਮਚਾਰੀਆਂ ਨੇ ਜਦੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਮਰੀਜ਼ਾਂ ਨੂੰ ਸਿੱਧੇ ਤੌਰ 'ਤੇ ਡਾਕਟਰਾਂ ਨੂੰ ਦਿਖਾਉਣ ਦੇ ਨਾਂ 'ਤੇ ਪੈਸੇ ਉਗਰਾਹਦਾ ਸੀ। ਦੋਸ਼ੀ ਨੌਜਵਾਨ ਪਿਛਲੇ ਦਿਨੀਂ ਪਤੰਜਲੀ 'ਚ ਰਹਿ ਕੇ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਪਰ ਉਸ ਦੀਆਂ ਗਲਤ ਹਰਕਤਾਂ ਕਾਰਨ ਉਸ ਨੂੰ ਕਾਲਜ ਪ੍ਰਸ਼ਾਸਨ ਵੱਲੋਂ ਹਟਾ ਦਿੱਤਾ ਗਿਆ। ਜਿਸ ਕਾਰਨ ਉਹ ਡਾਕਟਰ ਨਹੀਂ ਬਣ ਸਕਿਆ। ਪਰ ਪਤੰਜਲੀ ਦੀ ਚਮਕ-ਦਮਕ ਦੇਖ ਕੇ ਉਹ ਉਸ ਤੋਂ ਬਹੁਤਾ ਸਮਾਂ ਦੂਰ ਨਾ ਰਹਿ ਸਕਿਆ ਅਤੇ ਹਰਿਦੁਆਰ ਆ ਕੇ ਨਾ ਸਿਰਫ ਪਤੰਜਲੀ ਹਸਪਤਾਲ ਵਿਚ ਫਰਜ਼ੀ ਡਾਕਟਰ ਬਣ ਕੇ ਘੁੰਮਦਾ ਰਿਹਾ। ਸਗੋਂ ਉਹ ਮਰੀਜ਼ਾਂ ਨੂੰ ਵੀ ਮੂਰਖ ਬਣਾ ਕੇ ਪੈਸੇ ਕੱਢਦਾ ਸੀ। ਹਸਪਤਾਲ ਦੇ ਸਟਾਫ਼ ਵੱਲੋਂ ਮੁਲਜ਼ਮ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Raipur Congress plenary session: ਕਾਂਗਰਸ ਨੇ ਕਨਵੈਨਸ਼ਨ ਦੌਰਾਨ ਅਜਨਾਲਾ ਮੁੱਦੇ 'ਤੇ ਘੇਰੀ ਪੰਜਾਬ ਸਰਕਾਰ

ਇਸਦਾ ਅਪਰਾਧ ਦਾ ਇਤਿਹਾਸ ਵੀ ਹੋਵੇਗਾ: ਐਸਐਚਓ ਬਹਾਦਰਾਬਾਦ ਨਿਤੇਸ਼ ਸ਼ਰਮਾ ਨੇ ਦੱਸਿਆ ਕਿ ਪਤੰਜਲੀ ਵੱਲੋਂ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਆਧਾਰ ’ਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਪਿਛਲੇ ਇਤਿਹਾਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਤਾਂ ਜੋ ਪਤਾ ਚਲ ਸਕੇ ਕਿ ਅਜਿਹਾ ਵਿਅਕਤੀ ਜੋ ਇਨੇ ਵੱਡੇ ਹਸਪਤਾਲ ਵਿਚ ਵੜ ਸਕਦਾ ਹੈ ਤਾਂ ਲਾਜ਼ਮੀ ਹੈ ਇਸਦਾ ਅਪਰਾਧ ਦਾ ਇਤਿਹਾਸ ਵੀ ਹੋਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.