ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਅੱਜ ਰਾਸ਼ਟਰੀ ਰਾਜਧਾਨੀ ਵਿਚ ਇੱਕ ਹਫ਼ਤੇ ਦੇ ਲਈ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ।ਦਿੱਲੀ ਵਿਚ ਲਾਕਡਾਊਨ ਨੂੰ ਅਗਲੇ ਸੋਮਵਾਰ ਦੀ ਸਵੇਰ ਪੰਜ ਵਜੇ ਦੇ ਲਈ ਵਧਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਦਿੱਲੀ ਵਿਚ ਬੀਤੇ ਸੋਮਵਾਰ ਤੋਂ ਇੱਕ ਹਫ਼ਤੇ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਜੋ 26 ਅਪ੍ਰੈਲ ਦੀ ਸਵੇਰੇ ਪੰਜ ਵਜੇ ਖ਼ਤਮ ਹੋ ਜਾਣਾ ਸੀ।ਆਪਣੇ ਸੰਬੋਧਨ ਵਿਚ ਕੇਜਰੀਵਾਲ ਨੇ ਕਿਹਾ ਹੈ ਕਿ ਲਾਕਡਾਊਨ ਦੇ ਦੌਰਾਨ ਅਸੀਂ ਵੇਖਿਆ ਹੈ ਕਿ ਪਾਜ਼ੀਟਿਵਿਟੀ ਰੇਟ ਲਗਭਗ 36-37 ਫ਼ੀਸਦੀ ਤੱਕ ਪਹੁੰਚ ਗਈ। ਅਸੀਂ ਦਿੱਲੀ ਵਿਚ ਇੰਨੀ ਸੰਕਰਮਣ ਦਰ ਅੱਜ ਤੱਕ ਨਹੀਂ ਵੇਖੀ।ਪਿੱਛਲੇ ਇੱਕ ਦੋ ਦਿਨ ਤੋਂ ਸੰਕਰਮਣ ਦਰ ਥੋੜ੍ਹੀ ਘੱਟ ਹੋਈ ਹੈ ਅਤੇ ਅੱਜ 30 ਫ਼ੀਸਦੀ ਤੋਂ ਵੀ ਹੇਠਾਂ ਆ ਗਈ ਹੈ।
ਦਿੱਲੀ ਦੇ ਹਸਪਤਾਲਾਂ ਵਿਚ ਮੈਡੀਕਲ ਆਕਸੀਜਨ ਦੀ ਘਾਟ ਉੱਤੇ ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਵਿਚ 700 ਟਨ ਆਕਸੀਜਨ ਦੀ ਜ਼ਰੂਰਤ ਹੈ। ਸਾਨੂੰ ਕੇਂਦਰ ਸਰਕਾਰ ਤੋਂ 480 ਟਨ ਆਕਸੀਜਨ ਅਲਾਟ ਹੋਈ ਸੀ ਅਤੇ ਕੱਲ ਕੇਂਦਰ ਸਰਕਾਰ ਨੇ 10 ਟਨ ਹੋਰ ਅਲਾਟ ਕੀਤੀ ਹੈ।ਹੁਣ ਦਿੱਲੀ ਨੂੰ 449 ਟਨ ਆਕਸੀਜਨ ਮਿਲੀ ਹੈ ਪਰ ਹੁਣ ਵੀ ਆਕਸੀਜਨ ਦੀ ਘਾਟ ਹੈ। ਕੱਲ 330-335 ਟਨ ਆਕਸੀਜਨ ਦਿੱਲੀ ਪਹੁੰਚ ਜਾਵੇਗੀ।
ਕੇਜਰੀਵਾਲ ਨੇ ਕਿਹਾ ਹੈ ਕਿ ਆਕਸੀਜਨ ਦੇ ਪ੍ਰਬੰਧ ਦੇ ਲਈ ਅਸੀਂ ਇੱਕ ਪੋਰਟਲ ਬਣਾਇਆਂ ਹੈ।ਉਤਪਾਦਨ ਤੋਂ ਲੈ ਕੇ ਹਸਪਤਾਲ ਤੱਕ ਸਾਰਿਆਂ ਨੂੰ ਹਰ ਦੋ ਘੰਟੇ ਵਿਚ ਆਪਣੀ ਆਕਸੀਜਨ ਦੀ ਸਥਿਤੀ ਦੱਸਣੀ ਹੋਵੇਗੀ।ਕੇਂਦਰ ਸਰਕਾਰ ਤੋਂ ਕਾਫ਼ੀ ਸਹਿਯੋਗ ਮਿਲ ਰਿਹਾ ਹੈ।ਕੇਂਦਰ ਅਤੇ ਦਿੱਲੀ ਸਰਕਾਰ ਮਿਲ ਕੇ ਕੰਮ ਕਰ ਰਹੀ ਹੈ।
ਇਹ ਵੀ ਪੜੋ:ਚੰਬਾ ਦੀ ਸਵਰਣਾ ਘੋੜੇ ਦੇ ਬਾਲਾਂ ਨਾਲ ਬਣਾਉਂਦੀ ਚੂੜੀਆਂ ਅਤੇ ਛੱਲੇ