ETV Bharat / bharat

ਦਿੱਲੀ ਵਿਖੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ: ਮਨਜੀਤ ਸਿੰਘ ਜੀ.ਕੇ. - ਸ਼੍ਰੋਮਣੀ ਅਕਾਲੀ ਦਲ

ਦਿੱਲੀ ਵਿਖੇ ਲਾਲ ਕਿੱਲ੍ਹੇ 'ਤੇ ਹੋਈ ਹਿੰਸਾ ਨੂੰ ਲੈ ਕੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਲਾਲ ਕਿੱਲ੍ਹੇ ਉੱਤੇ ਜੋ ਕੁੱਝ ਹੋਇਆ, ਉਸ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਹੱਥ ਹੈ।

ਲਾਲ ਕਿਲ੍ਹੇ 'ਤੇ ਹੋਈ ਹਿੰਸਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ

author img

By

Published : Jan 28, 2021, 10:10 AM IST

ਨਵੀਂ ਦਿੱਲੀ: ਹੁਣ ਕਿਸਾਨ ਟਰੈਕਟਰ ਰੈਲੀ 'ਚ ਹੋਈ ਹਿੰਸਾ ਨੂੰ ਲੈ ਕੇ ਸਿਆਸਤ ਭੱਖਦੀ ਜਾ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਿਚਾਲੇ ਇੱਕ ਦੂਜੇ 'ਤੇ ਦੋਸ਼ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਅਜਿਹੇ 'ਚ ਜਗ ਆਸਰਾ ਗੁਰੂ ਓਟ (ਜਾਗੋ) ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 'ਤੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ 'ਚ ਜੋ ਕੁੱਝ ਹੋਇਆ ਉਸ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੱਥ ਹੈ। ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਾਰਟੀ ਇਸ ਵਿੱਚ ਦੋਸ਼ੀ ਹਨ। ਅਕਾਲੀ ਦਲ ਨੇ ਸਿੱਖਾਂ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਲਾਲ ਕਿਲ੍ਹੇ 'ਤੇ ਹੋਈ ਹਿੰਸਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ

ਫੋਟੋ ਰਾਹੀਂ ਸਾਧਿਆ ਨਿਸ਼ਾਨਾ

ਪ੍ਰੈਸ ਕਾਨਫ਼ਰੰਸ ਦੌਰਾਨ ਮਨਜੀਤ ਸਿੰਘ ਜੀ.ਕੇ. ਨੇ ਕਿਸਾਨ ਅੰਦੋਲਨ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਉਨ੍ਹਾਂ ਸਥਿਆਂ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਉਨ੍ਹਾਂ ਨੇ ਤਸਵੀਰਾਂ 'ਚ ਇੱਕ ਵਿਅਕਤੀ ਨੂੰ ਵਿਖਾਇਆ, ਜੋ ਲਗਾਤਾਰ ਅਕਾਲੀ ਦਲ ਨਾਲ ਸੰਪਰਕ 'ਚ ਰਿਹਾ। ਉਕਤ ਵਿਅਕਤੀ ਅਕਾਲੀ ਦਲ ਬਾਦਲ ਤੇ ਹੋਰਨਾਂ ਪਾਰਟੀਆਂ 'ਚ ਕਈ ਅਹੁਦੀਆਂ 'ਤੇ ਰਹਿ ਚੁੱਕਾ ਹੈ। ਉਸ ਵਿਅਕਤੀ ਦਾ ਨਾਂਅ ਅਮਨਦੀਪ ਗਿੱਲ ਹੈ ਤੇ ਉਸ ਦਾ ਦੂਜਾ ਸਾਥੀ ਦੀਪ ਸਿੰਘ ਸਿੱਧੂ ਹੈ। ਇਹ ਦੋਵੇਂ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਦੱਸੇ ਜਾ ਰਹੇ ਹਨ।

ਮਨਜੀਤ ਸਿੰਘ ਜੀ.ਕੇ ਨੇ ਕੀਤੀਆਂ ਇਹ ਮੰਗਾਂ

ਮਨਜੀਤ ਸਿੰਘ ਜੀ.ਕੇ ਦਾ ਕਹਿਣਾ ਹੈ ਕਿ ਅਮਨ ਤੇ ਦੀਪ ਸਿੰਘ ਸਿੰਧੂ ਇਨ੍ਹਾਂ ਵਰਗੇ ਲੋਕਾਂ 'ਤੇ ਜਲਦ ਤੋਂ ਜਲਦ ਮਾਮਲਾ ਦਰਜ ਕਰ, ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ। ਇਨ੍ਹਾਂ ਲੋਕਾਂ ਦੇ ਫੋਨਾਂ ਦੀ ਟਰੈਕਟਰ ਪਰੇਡ ਤੋਂ 48 ਘੰਟੇ ਪਹਿਲਾਂ ਦੀਆਂ ਡਿਟੇਲਸ ਕੱਢਵਾਈਆਂ ਜਾਣੀ ਚਾਹੀਦੀਆਂ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਇਹ ਜਾਨਣ ਦੀ ਕੋਸ਼ਿਸ਼ ਹੋੋਣੀ ਚਾਹੀਦੀ ਹੈ, ਕਿ ਇਨ੍ਹਾਂ ਨੇ ਕਦੋਂ-ਕਦੋਂ ਤੇ ਕਿਥੇ-ਕਿਥੇ ਕਿਸ ਨਾਲ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਸੁਖਬੀਰ ਬਾਦਲ ਦੇ ਸਾਥੀ ਲਾਲ ਕਿੱਲ੍ਹੇ 'ਤੇ ਕਿੰਝ ਪੁੱਜੇ। ਇਸ ਤੋਂ ਇਲਾਵਾ ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਚੈਨਲ ਦੇ ਲਾਲ ਕਿੱਲ੍ਹੇ ਦੇ ਅੰਦਰ ਪੁੱਜਣ 'ਤੇ ਸਵਾਲ ਚੁੱਕਦੇ ਹੋਏ ਇਨ੍ਹਾਂ ਚੈਨਲਾਂ 'ਤੇ ਵੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਅਮਨ ਤੇ ਦੀਪ ਸਿੰਘ ਸਿੱਧੂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.