ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਕਰੋ ਜਾਂ ਮਰੋ ਦੀ ਸਥਿਤੀ ’ਚ ਅਫ਼ਗਾਨਿਸਤਾਨ ਦੇ ਸਿੱਖ, ਬਚੇ ਸਿਰਫ਼ 2 ਰਾਹ !
ਤਾਲਿਬਾਨ ਦਾ ਕਾਬਜ ਹੋਣ ਤੋਂ ਬਾਅਦ ਤੋਂ ਅਫ਼ਗਾਨਿਸਤਾਨ (Afghanistan) ਵਿੱਚ ਸੁਰੱਖਿਆ ਦੀ ਸਥਿਤੀ ਵਿਗੜੀ ਜਾ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਖਤਰਾ ਵਧਦਾ ਜਾ ਰਿਹਾ ਹੈ। ਉਥੇ ਹੀ ਹੁਣ ਅਧਿਕਾਰ ਅਤੇ ਸੁਰੱਖਿਆ ਲਈ ਅੰਤਰਰਾਸ਼ਟਰੀ ਫੋਰਮ (IFFRAS) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਫ਼ਗਾਨਿਸਤਾਨ (Afghanistan) ਵਿੱਚ ਰਹਿ ਰਹੇ ਘੱਟ ਗਿਣਤੀ ਸਿੱਖ ਭਾਈਚਾਰੇ ਕੋਲ ਅਮਲੀ ਰੂਪ ਵਿੱਚ ਸਿਰਫ਼ 2 ਹੀ ਰਸਤੇ ਬਚੇ ਹਨ, ਜਾਂ ਤਾਂ ਸੁੰਨੀ ਮੁਸਲਮਾਨ ਬਣਨਾ ਜਾਂ ਦੇਸ਼ ਛੱਡਣਾ। ਉਥੇ ਹੀ ਤਾਲਿਬਾਨ ਦੇ ਕਾਬਜ ਹੋਣ ਤੋਂ ਪਹਿਲਾਂ ਅਫਗਾਨਿਸਤਾਨ (Afghanistan) ਵਿੱਚ ਅਸ਼ਰਫ ਗਨੀ ਦੀ ਸਰਕਾਰ ਦੇ ਡਿੱਗਣ ਤੋਂ ਪਹਿਲਾਂ ਵੀ ਸਿੱਖਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ।
2. ਸੁਨੀਲ ਜਾਖੜ ਦਾ ਟਵੀਟ, ‘ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ‘
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਜਦੋਂ ਤੋਂ ਕਾਂਗਰਸ ਤੋਂ ਵੱਖ ਹੋਏ ਹਨ, ਉਦੋਂ ਤੋਂ ਲੈ ਕੇ ਕਾਂਗਰਸੀਆਂ ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਿਚਾਲੇ ਦੂਰੀਆਂ ਵਧੀਆਂ ਜਾ ਰਹੀਆਂ ਹਨ। ਉਥੇ ਹੀ ਇੰਨੀ ਦਿਨੀਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ (Aroosa Alam) ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਅਰੂਸਾ ਆਲਮ (Aroosa Alam) ਨੂੰ ਲੈ ਕੇ ਖੂਫ਼ ਵਿਵਾਦ ਛੜਿਆ ਹੋਇਆ ਹੈ।
3. ਸੀਐਮ ਚੰਨੀ ਨੇ ਆਪਣੇ ਹਲਕੇ ‘ਚ ਵੱਡੇ ਨਿਵੇਸ਼ ਦਾ ਐਲਾਨ ਕੀਤਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਦੌਰੇ ਦੌਰਾਨ ਹਲਕੇ ਦੇ ਸਰਬਪੱਖੀ ਵਿਕਾਸ ਲਈ ਵੱਡੇ ਪੱਧਰ 'ਤੇ ਉਦਯੋਗਿਕ ਨਿਵੇਸ਼ ਦਾ ਐਲਾਨ ਕੀਤਾ ਹੈ। ਸ. ਚੰਨੀ ਨੇ ਕਿਹਾ ਕਿ ਉਦਯੋਗਾਂ ਦੀ ਸਥਾਪਨਾ ਨਾਲ ਇਲਾਕੇ ਦੇ ਸਮੁੱਚੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਸਥਾਨਕ ਨੌਜਵਾਨਾਂ ਨੂੰ ਵੱਡੇ ਪੱਧਰ `ਤੇ ਰੁਜ਼ਗਾਰ ਦੇ ਮੌਕੇ ਮਿਲਣਗੇ। ਉਦਯੋਗਾਂ ਦੀ ਸਥਾਪਨਾ ਨਾਲ ਇਲਾਕੇ ਦੇ ਲੋਕਾਂ ਦੇ ਆਰਥਿਕ ਪੱਧਰ ਵਿਚ ਸੁਧਾਰ ਹੋਵੇਗਾ।
Explainer-
ਕੀ ਬਸਪਾ ਲਾਵੇਗੀ ਅਕਾਲੀ ਦਲ ਦੀ ਬੇੜੀ ਪਾਰ?
ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਸ਼ੁਰੂ ਹੋਏ, ਕਿਸਾਨ ਅੰਦੋਲਨ ਨੇ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਇਨ੍ਹਾਂ ਖੇਤੀ ਕਾਨੂੰਨਾਂ ਕਾਰਨ ਪੰਜਾਬ ਵਿਚ ਭਾਜਪਾ ਲਗਾਤਾਰ ਕਿਸਾਨਾਂ ਦੇ ਨਿਸ਼ਾਨੇ ਤੇ ਰਹੀ ਹੈ ਅਤੇ ਇਸ ਦੇ ਆਗੂਆਂ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ। ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨਾਲ ਆਪਣਾ ਨਾਤਾ ਤੋੜ ਕੇ ਬਹੁਜਨ ਸਮਾਜ ਪਾਰਟੀ ਨਾਲ ਮੁੜ ਗੱਠਜੋੜ ਕਰ ਲਿਆ ਹੈ। ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਭਾਜਪਾ ਦੀ ਕਮੀ ਬਹੁਜਨ ਸਮਾਜ ਪਾਰਟੀ ਪੂਰੀ ਕਰ ਪਾਉਂਦੀ ਹੈ ਕਿ ਨਹੀਂ?
Exclusive-
ਕੇਂਦਰੀ ਰਾਜ ਮੰਤਰੀ ਦਰਸ਼ਨਾ ਜਰਦੋਸ਼ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ
ਰੇਲ ਅਤੇ ਕੱਪੜਾ ਰਾਜ ਮੰਤਰੀ ਦਰਸ਼ਨਾ ਜਰਦੋਸ਼ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਇੰਨੇ ਸਾਲਾਂ ਤੋਂ ਸੱਤਾ ਵਿੱਚ ਸੀ, ਪਰ ਇਸ ਨੇ ਕੁਝ ਨਹੀਂ ਕੀਤਾ ਅਤੇ ਹੁਣ ਮੋਦੀ ਸਰਕਾਰ ਕੁਝ ਨਵੇਂ ਵਿਚਾਰ ਲੈ ਕੇ ਆਈ ਹੈ, ਫਿਰ ਵਿਰੋਧੀ ਧਿਰ ਇਸ ਉੱਤੇ ਸਵਾਲ ਖੜ੍ਹੇ ਕਰ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ "ਵਿਸ਼ਵ ਪੱਧਰੀ ਰੇਲਵੇ ਸਟੇਸ਼ਨਾਂ ਵਾਂਗ ਦੇਸ਼ ਭਰ ਵਿੱਚ 75 ਨਵੇਂ ਰੇਲਵੇ ਸਟੇਸ਼ਨਾਂ ਨੂੰ ਵਿਕਸਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।