ਅੱਜ ਦੀਆਂ ਵੱਡੀਆਂ ਖਬਰਾਂ
1.ਅੱਜ ਲੁਧਿਆਣਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਰਨਗੇ ਵਪਾਰੀਆਂ ਨਾਲ ਮੁਲਾਕਾਤ
2. ਅੱਜ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਡਰੱਗ ਮਾਮਲੇ 'ਤੇ ਹੋਵੇਗੀ ਸੁਣਵਾਈ
3. ਅੱਜ ਸ਼ਹੀਦਾਂ ਦੀ ਮ੍ਰਿਤਕ ਦੇਹ ਪਹੁੰਚੇਗੀ, ਸ਼ਹੀਦਾਂ ਦੇ ਜੱਦੀ ਘਰ, ਹੋਵੇਗਾ ਅੰਤਿਮ ਸੰਸਕਾਰ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1.ਲਾਲ ਲਕੀਰ 'ਚ ਆਉਂਦਾ ਮੁੱਖ ਮੰਤਰੀ ਚੰਨੀ ਦਾ ਜੱਦੀ ਘਰ, ਪਿੰਡ ਵਾਸੀਆਂ ਕਿਹਾ...
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 'ਮੇਰਾ ਮਕਾਨ ਮੇਰੇ ਨਾਮ' ਦੀ ਸੂਰੂ ਕੀਤੀ ਜਾਣ ਵਾਲੀ ਸਕੀਮ ਦੀ ਲੋਕਾਂ ਨੇ ਇਸ ਫੈਸਲੇ ਦਾ ਪ੍ਰਸ਼ੰਸਾ ਕੀਤੀ ਹੈ। ਇਸ ਫ਼ੈਸਲੇ 'ਤੇ ਚਰਨਜੀਤ ਸਿੰਘ ਚੰਨੀ ਦੇ ਜੱਦੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਵੱਡਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਲਾਲ ਡੋਰੇ ਜਾਂ ਲਾਲ ਲਕੀਰ ਵਾਲੇ ਫ਼ੈਸਲੇ 'ਤੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ
2.ਕੇਜਰੀਵਾਲ ਨੇ ਸੇਖਵਾਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅੱਜ (ਮੰਗਲਵਾਰ) ਗੁਰਦਾਸਪੁਰ ਦੇ ਪਿੰਡ ਸੇਖਵਾਂ ਵਿਖੇ ਸੇਵਾ ਸਿੰਘ ਸੇਖਵਾਂ (Seva Singh Sekhwan) ਦੇ ਦੇਹਾਂਤ ਦਾ ਦੁੱਖ ਸਾਂਝਾ ਕਰਨ ਲਈ ਅਤੇ ਸੇਖਵਾਂ ਪਰਿਵਾਰ ਨਾਲ ਮਿਲਣ ਪਹੁੰਚੇ
3.ਟਰਾਂਸਪੋਰਟ ਮੰਤਰੀ ਦਾ ਫਿਰ ਤੋਂ ਵੱਡਾ ਐਕਸ਼ਨ, 10 ਬੱਸਾਂ ਹੋਰ ਜ਼ਬਤ
ਪੰਜਾਬ ਦੇ ਟਰਾਂਸਪੋਰਟ ਵਿਭਾਗ (Department of Transportation) ਦੇ ਚੈਕਿੰਗ ਦਸਤਿਆਂ ਨੇ ਆਪਣੀ ਚੈਕਿੰਗ ਮੁਹਿੰਮ ਜਾਰੀ ਰੱਖਦਿਆਂ ਮੰਗਲਵਾਰ ਨੂੰ 5 ਜ਼ਿਲ੍ਹਿਆਂ 'ਚ ਪੰਜਾਬ ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਆਪ੍ਰੇਟਰਾਂ ਦੀਆਂ 10 ਹੋਰ ਬੱਸਾਂ ਨੂੰ ਜ਼ਬਤ ਕੀਤਾ ਤੇ 4 ਬੱਸਾਂ ਦਾ ਚਲਾਨ ਕੱਟਿਆ ਹੈ
Explainer--
1.PM ਮੋਦੀ ਨੇ NHRC ਦੇ ਸਥਾਪਨਾ ਦਿਵਸ 'ਤੇ ਕਿਹਾ- ਭਾਰਤ ਨੇ ਵਿਸ਼ਵ ਨੂੰ ਅਹਿੰਸਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ 28 ਵੇਂ ਸਥਾਪਨਾ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਨਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ ਦੇਸ਼ ਹੀ ਨਹੀਂ ਬਲਕਿ ਪੂਰਾ ਵਿਸ਼ਵ ਸਾਡੇ ਬਾਪੂ ਨੂੰ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਕਦਰਾਂ -ਕੀਮਤਾਂ ਦੇ ਪ੍ਰਤੀਕ ਵਜੋਂ ਵੇਖਦਾ ਹੈ।
Exclusive-
1. ਸੂਬੇ ਅੰਦਰ ਕੋਲੇ ਦੀ ਘਾਟ ਮੁੱਦੇ 'ਤੇ ਚੰਦੂਮਾਜਰਾ ਨੇ ਖੜਕਾਈ ਕਾਂਗਰਸ ਸਰਕਾਰ
ਚੰਡੀਗੜ੍ਹ: ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਅੱਜ ਪੰਜਾਬ ਵਿੱਚ ਕੋਲਾ ਖਤਮ ਹੋਣ ਵਾਲਾ ਹੈ ਅਤੇ ਸਰਕਾਰ ਕੁੱਝ ਨਹੀਂ ਕਰ ਰਹੀ ਹੈ। ਜੇਕਰ ਇੱਕ ਹਫ਼ਤੇ ਦੇ ਅੰਦਰ ਪੰਜਾਬ ਬਿਜਲੀ ਸੰਕਟ (Punjab power crisis) ਵਿੱਚੋਂ ਨਾ ਉੱਠਿਆ ਤਾਂ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਸੱਦਾ ਦੇ ਕੇ ਸੰਘਰਸ਼ ਦਾ ਰਾਹ ਅਪਣਾਏਗੀ। ਇਹ ਕਹਿਣਾ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ (Prof. Prem Singh Chandumajra) ਦਾ, ਜੋ ਈਟੀਵੀ ਇੰਡੀਆ (ETV bharat) ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।