ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ
1. ਅੱਜ ਕਿਸਾਨਾਂ ਵੱਲੋਂ ਸਿਰਸਾ ’ਚ ਕਿਸਾਨ ਮਹਾਂਪੰਚਾਇਤ ਕੀਤੀ ਜਾਵੇਗੀ।
2. ਅੱਜ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਵੇਰੇ 11:30 ਵਜੇ ਕੈਪਟਨ ਅਮਰਿੰਦਰ ਸਿੰਘ ਸ਼ਰਧਾਂਜਲੀ ਦੇਣਗੇ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1.ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦਿੱਤਾ ਅਸਤੀਫ਼ਾ
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਅਸਤੀਫਾ ਦੇ ਦਿੱਤਾ ਹੈ। ਉਥੇ ਹੀ ਜਾਣਕਾਰੀ ਇਹ ਵੀ ਮਿਲ ਰਹੀ ਹੈ ਕੇ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਖੁਸ਼ ਤੇ ਸ਼ਾਂਤ ਕਰਨ ਲਈ ਅਸਤੀਫ਼ਾ ਦਿੱਤਾ ਹੈ।
2.ਕੈਪਟਨ ਵੱਲੋਂ ਤਰਤ ਤਾਰਨ ਜ਼ਿਲ੍ਹੇ ’ਚ ਮੀਂਹ ਕਾਰਨ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਪ੍ਰਮੁੱਖ ਸਕੱਤਰ ਜਲ ਸਰੋਤ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਭਾਗ ਅਤੇ ਇਸ ਦੇ ਡਰੇਨਜ਼ ਵਿੰਗ ਦੇ ਸੀਨੀਅਰ ਅਧਿਕਾਰੀਆਂ (Senior officers) ਦੀ ਉਚ ਪੱਧਰੀ ਟੀਮ ਨੂੰ ਤੁਰੰਤ ਮੌਕੇ 'ਤੇ ਭੇਜ ਕੇ ਪੱਟੀ ਤਹਿਸੀਲ ਦੇ ਖੇਮਕਰਨ ਖੇਤਰ ਦੇ ਕੁਝ ਪਿੰਡਾਂ ਵਿੱਚ ਲੋੜੀਂਦੀ ਮਸ਼ੀਨਰੀ ਅਤੇ ਵਿਭਾਗੀ ਅਮਲੇ ਦੀਆਂ ਸੇਵਾਵਾਂ ਲੈਂਦੇ ਹੋਏ ਤੁਰੰਤ ਪਾਣੀ ਦੀ ਨਿਕਾਸੀ ਕੀਤੀ ਜਾਵੇ।
3.ਕੈਪਟਨ ਨੇ ਲਾਇਆ ਇਹ ਜੁਗਾੜ, ਪੁਲਿਸ ਭਰਤੀ ਪ੍ਰੀਖਿਆ ‘ਚ ਰੁਕੇਗੀ ਗੜਬੜੀ
ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰਾਂ ਦੀ ਭਰਤੀ (Police Recruitment) ਦੌਰਾਨ ਨਕਲ ਤੇ ਗੜਬੜੀ (Bungling) ਤੋਂ ਸਬਕ ਲੈਂਦਿਆਂ ਹੁਣ ਸਿਪਾਹੀਆਂ ਤੇ ਹੌਲਦਾਰਾਂ ਦੀ ਹੋਣ ਜਾ ਰਹੀ ਨਵੀਂ ਭਰਤੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਨਵਾਂ ਜੁਗਾੜ ਲਗਾਇਆ ਹੈ। ਉਨ੍ਹਾਂ ਨੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਪ੍ਰੀਖਿਆ ਕੇਂਦਰਾਂ ਵਿੱਚ ਇਲੈਕਟ੍ਰਾਨਿਕ ਉਪਕਰਣਾਂ (Electronic devices) ਦੀ ਕੁਨੈਕਟੀਵਿਟੀ ਰੋਕਣ ਢੁਕਵੇਂ ਉਪਰਾਲੇ ਕੀਤੇ ਜਾਣ। ਇਸੇ ਲਈ ਹੁਣ ਜੈਮਰਾਂ (Jamers) ਦਾ ਇਸਤੇਮਾਲ ਕੀਤਾ ਜਾਵੇਗਾ।
Explainer--
1.ਜਾਣੋ ਭਾਰਤ ਦੇ ਕਿਸ ਪਿੰਡ ’ਚ ਚੱਲਦੀਆਂ ਹਨ ਕਿਸ਼ਤੀਆਂ !
ਬਿਹਾਰ ਰਾਜ (State of Bihar) ਦੇ ਦਰਭੰਗਾ ਜ਼ਿਲ੍ਹੇ ਦੇ ਕੁਸ਼ੇਸ਼ਵਰਸਥਾਨ (Village Kusheshwar) ਅਧਿਨ 'ਗੌਰਾ' ਪਿੰਡ ਦੇ ਹਰ ਇੱਕ ਪਰਿਵਾਰ ਕੋਲ ਆਪਣੀ ਨਿੱਜੀ ਕਿਸ਼ਤੀ ਹੈ। ਜਿਸ ਕਰਕੇ ਇਸ ਪਿੰਡ ਨੂੰ ਹੁਣ 'ਕਿਸ਼ਤੀਆਂ ਵਾਲਾ ਪਿੰਡ' ਵੀ ਕਿਹਾ ਜਾ ਸਕਦਾ ਹੈ।
Exclusive--
1.ਸਾਕਾ ਸਾਰਾਗੜ੍ਹੀ: ਮੁੱਖ ਨਾਇਕ ਹਵਾਲਦਾਰ ਈਸ਼ਰ ਸਿੰਘ ਦਾ ਬਣਾਇਆ ਕਾਂਸੇ ਦਾ ਬੁੱਤ
ਫਿਰੋਜ਼ਪੁਰ: ਇੰਗਲੈਡ ਦੇ ਸ਼ਹਿਰ ਵੈਨਜਫੀਲਡ ਦੇ ਕੌਂਸਲਰ ਭੁਪਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸਾਰਾਗੜ੍ਹੀ ਦੀ ਲੜਾਈ ਦੇ ਮੁੱਖ ਨਾਇਕ ਹਵਾਲਦਾਰ ਈਸ਼ਰ ਸਿੰਘ (Havildar Ishar Singh) ਦਾ 9 ਫੁੱਟ ਦਾ ਕਾਂਸੇ ਦਾ ਬੁੱਤ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਸਮਾਰਕ ਵੱਜੋਂ ਇੰਗਲੈਡ ਦੇ ਵੈਨਜ਼ਫੀਲਡ ਵਿੱਚ ਲੋਕ ਅਰਪਣ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਸਮਾਗਮ ਉਲੀਕਿਆ ਗਿਆ ਹੈ। ਜਿਸ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ (Sri Akal Takhat Sahib) ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਅਮਰੀਕਾ ਤੋਂ ਸਾਰਾਗੜੀ ਫਾਊਡੇਸ਼ਨ ਦੇ ਚੈਅਰਮੇਨ ਡਾ. ਗੁਰਿੰਦਰਪਾਲ ਸਿੰਘ ਜੋਸਨ ਅਤੇ ਭਾਰਤ ਟੋਂ ਸੰਸਥਾ ਦੇ ਵਾਈਸ ਪ੍ਰਧਾਨ ਗੁਰਭੇਜ ਸਿੰਘ ਟਿੱਬੀ ਤੋਂ ਇਲਾਵਾ ਸ਼ਹੀਦ ਨਾਇਕ ਲਾਲ ਸਿੰਘ ਦਾ ਪਰਿਵਾਰ ਬਲਜੀਤ ਸਿੰਘ ਸੰਧੂ ਅਮਰੀਕਾ, ਸ਼ਹੀਦ ਹਵਾਲਦਾਰ ਈਸ਼ਰ ਸਿੰਘ (Havildar Ishar Singh) ਅਤੇ ਸ਼ਹੀਦ ਬਖਤੋਰ ਸਿੰਘ ਦਾ ਪਰਿਵਾਰ ਮਨਦੀਪ ਕੌਰ ਗਿੱਲ, ਕੁਲਜੀਤ ਸਿੰਘ ਗਿੱਲ ਕੈਨੇਡਾ, ਸ਼ਹੀਦ ਮੰਦ ਸਿੰਘ ਦਾ ਪਰਿਵਾਰ ਭਾਰਤ ਤੋਂ ਅਤੇ ਸ਼ਹੀਦ ਸਾਹਿਬ ਸਿੰਘ ਦਾ ਪਰਿਵਾਰ ਵਿਸ਼ੇਸ਼ ਤੌਰ 'ਤੇ ਪੁੱਜਾ ਹੈ।