ਹੈਦਰਾਬਾਦ: ਭਾਰਤੀ ਚੋਣ ਕਮਿਸ਼ਨ ਅੱਜ 5 ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਇਸ ਐਲਾਨ ਦੇ ਨਾਲ ਹੀ ਇਨ੍ਹਾਂ ਪੰਜ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਉੱਤਰ ਪ੍ਰਦੇਸ਼ ਤੋਂ ਇਲਾਵਾ ਪੰਜਾਬ, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਅੱਜ ਬਾਅਦ ਦੁਪਹਿਰ 3:30 ਵਜੇ ਤਰੀਕਾਂ ਦਾ ਐਲਾਨ ਕਰੇਗਾ।
ਪਰ ਦੂਜੇ ਪਾਸੇ ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ ਯੂ ਪੀ ਚੋਣਾਂ ਦੇ ਲਗਭਗ 6 ਤੋਂ 8 ਪੜਾਵਾਂ ਵਿੱਚ ਹੋਣਗੀਆਂ। ਇਸ ਤੋਂ ਇਲਾਵਾਂ ਪੰਜਾਬ ਵਿੱਚ ਚੋਣਾਂ 2 ਤੋਂਂ 3 ਪੜਾਵਾਂ ਵਿੱਚ ਹੋ ਸਕਦੀਆਂ ਹਨ। ਦੱਸ ਦਈਏ ਕਿ ਮਨੀਪੁਰ ਵਿੱਚ ਵੋਟਾਂ 2 ਪੜਾਵਾਂ ਵਿੱਚ ਪੈਣ ਦੀਆਂ ਆਸ ਹੈ। ਇਸ ਤੋਂ ਇਲਾਵਾਂ ਉੱਤਰਾਖੰਡ ਤੇ ਗੋਆ ਵਿੱਚ ਇੱਕ ਪੜਾਅ ਵਿੱਚ ਹੀ ਚੋਣਾਂ ਹੋ ਸਕਦੀਆਂ ਹਨ।
ਇਸ ਤੋਂ ਇਲਾਵਾਂ ਚੋਣ ਬੂਥਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਜਿਸ ਨਾਲ ਵੋਟਰਾਂ ਦੀ ਗਿਣਤੀ ਵਿੱਚ ਕਮੀ ਆਵੇਗੀ ਤੇ ਵੋਟਾਂ ਦੌਰਾਨ ਇਕੱਠ ਤੇ ਕਾਬੂ ਪਾਇਆ ਜਾਂ ਸਕੇਗਾ।
ਇਹ ਵੀ ਪੜੋ:- ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ