ETV Bharat / bharat

ਫਾਸਟਵੇਅ ਕੇਬਲ ’ਤੇ ਈਡੀ ਦੀ ਛਾਪੇਮਾਰੀ, ਅਕਾਲੀ ਦਲ ਨੇ ਕਿਹਾ ਸੋਚ ਸਮਝ ਕੇ ਐਲਾਨ ਕਰਨ ਮੁੱਖ ਮੰਤਰੀ - ਦਲਜੀਤ ਸਿੰਘ ਚੀਮਾ

ਲੁਧਿਆਣਾ ਫਾਸਟਵੇਅ ਕੇਬਲ ਦੇ ਦਫ਼ਤਰ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) (ED raids Fastway cable office) ਨੇ ਛਾਪੇਮਾਰੀ ਕੀਤੀ ਹੈ। ਅਜੇ ਮੁੱਖ ਮੰਤਰੀ ਚੰਨੀ (CM Channi)ਨੇ ਲੁਧਿਆਣਾ ’ਚ ਕੁਝ ਦਿਨ ਪਹਿਲਾਂ ਹੀ ਕੇਬਲ ਮਾਫੀਆ ਨੂੰ ਨੱਥ ਪਾਉਣ ਦਾ ਐਲਾਨ (Announcement was made for action on cable mafia) ਕੀਤਾ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (Shiromani AKali Dal) ਨੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਸੋਚ ਸਮਝ ਕੇ ਐਲਾਨ ਕਰਨੇ ਚਾਹੀਦੇ ਹਨ (CM should make announcements cautiously)।

ਅਕਾਲੀ ਦਲ ਨੇ ਕਿਹਾ ਸੋਚ ਸਮਝ ਕੇ ਐਲਾਨ ਕਰਨ ਮੁੱਖ ਮੰਤਰੀ

author img

By

Published : Nov 25, 2021, 3:20 PM IST

Updated : Nov 25, 2021, 10:19 PM IST

ਲੁਧਿਆਣਾ: ਲੁਧਿਆਣਾ ਫਾਸਟਵੇਅ ਕੇਬਲ ਦੇ ਦਫ਼ਤਰ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੁਧਿਆਣਾ ’ਚ ਕੁਝ ਦਿਨ ਪਹਿਲਾਂ ਕੇਬਲ ਮਾਫੀਆ ਨੂੰ ਨੱਥ ਪਾਉਣ ਦਾ ਐਲਾਨ ਕੀਤਾ ਸੀ। ਬੀਤੇ ਦਿਨ ਹੀ ਕੇਬਲ ਆਪਰੇਟਰਾਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਆਖਰ 100 ਰੁਪਏ ਵਿੱਚ ਕੇਬਲ ਕਿਵੇਂ ਦਿੱਤੀ ਜਾ ਸਕਦੀ ਹੈ। ਅੱਜ ਈਡੀ ਦੀ ਛਾਪੇਮਾਰੀ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ (Daljit Singh Cheema) ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੋਚ ਸਮਝ ਕੇ ਐਲਾਨ ਕਰਨੇ ਚਾਹੀਦੇ ਹਨ ਤੇ ਸੂਬੇ ਦੀ ਵਿੱਤੀ ਹਾਲਤ ਦੇ ਦਾਇਰੇ ਵਿੱਚ ਜੋ ਕੰਮ ਹੋ ਸਕਣ, ਉਨ੍ਹਾਂ ਬਾਰੇ ਹੀ ਐਲਾਨ ਕੀਤਾ ਜਾਣਾ ਚਾਹੀਦਾ ਹੈ।

ਫਾਸਟਵੇਅ ਦੇ ਦਫਤਰ ’ਤੇ ਈਡੀ ਦੀ ਛਾਪੇਮਾਰੀ

ਲੁਧਿਆਣਾ ਫਾਸਟਵੇ ਕੇਬਲ ਦੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਹੋਈ ਹੈ। ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਿਤ ਫਾਸਟਵੇਅ ਦੇ ਮੁੱਖ ਦਫਤਰ ਸਣੇ ਕਈ ਥਾਵਾਂ ਤੇ ਈਡੀ ਵੱਲੋਂ ਅੱਜ ਦਸਤਕ ਦਿੱਤੀ ਗਈ ਫਿਰੋਜ਼ਪੁਰ ਰੋਡ ਤੇ ਸਥਿਤ ਦਫਤਰ ਵਿਖੇ ਤਿੰਨ ਇਨੋਵਾ ਗੱਡੀਆਂ ਚ ਭਰ ਕੇ ਸੀਆਰਪੀਐਫ ਦੇ ਜਵਾਨਾਂ ਦੇ ਨਾਲ ਈਡੀ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਅਤੇ ਫਾਸਟਵੇਅ ਦੇ ਮੁਲਾਜ਼ਮ ਹੀ ਡੱਕ ਲਿਆ ਜਦੋਂਕਿ ਸਨ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ।

ਅਕਾਲੀ ਦਲ ਨੇ ਕਿਹਾ ਸੋਚ ਸਮਝ ਕੇ ਐਲਾਨ ਕਰਨ ਮੁੱਖ ਮੰਤਰੀ

ਨਵਜੋਤ ਸਿੱਧੂ ਵੀ ਟਵੀਟ ਕਰਕੇ ਕੇਬਲ ਬਾਰੇ ਦਿੱਤਾ ਬਿਆਨ

ਉੱਧਰ ਇਸ ਕਾਰਵਾਈ ਨੂੰ ਲੈ ਕੇ ਲਗਾਤਾਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਤੋਂ ਬਾਅਦ ਇੱਕ ਟਵੀਟ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਾਦਲਾਂ ਵੱਲੋਂ ਕੇਬਲ ਮਨੋਪਲੀ ਦਾ ਐਕਟ ਬਣਾਇਆ ਗਿਆ ਸੀ ਜਿਸ ਕਰ ਕੇ ਵਜ਼ਾਰਤ ਵਿਚ ਅੱਜ ਕੇਵਲ ਦੀ ਮੁਅੱਤਲੀ ਹੈ ਅਤੇ ਮਨਮਰਜ਼ੀ ਦੀਆਂ ਕੀਮਤਾਂ ਵਸੂਲੀਆਂ ਜਾਂਦੀਆਂ ਹਨ।

ਸੁਰਿੰਦਰਪਾਲ ਪਹਿਲਵਾਲ ਦੇ ਘਰ ਵੀ ਛਾਪੇਮਾਰੀ

ਫਾਸਟਵੇਅ ਦੇ ਦਫ਼ਤਰ ਤੋਂ ਇਲਾਵਾ ਸੁਰਿੰਦਰ ਪਹਿਲਵਾਨ ਦੇ ਘਰ ਵੀ ਈਡੀ ਵੱਲੋਂ ਦਸਤਕ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੁੱਲ ਅੱਠ ਥਾਂਵਾਂ ਤੇ ਈਡੀ ਵੱਲੋਂ ਅੱਜ ਰੇਡ ਕੀਤੀ ਗਈ ਤੜਕਸਾਰ ਤੋਂ ਹੀ ਰੇਡ ਜਾਰੀ ਹੈ ਜਦਕਿ ਉੱਧਰ ਦੂਜੇ ਪਾਸੇ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਮਨਪ੍ਰੀਤ ਇਯਾਲੀ ਦੇ ਘਰ ਵੀ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ, ਹਾਲਾਂਕਿ ਇਸ ਦੌਰਾਨ ਕੁਝ ਬਰਾਮਦ ਨਹੀਂ ਹੋਇਆ।

ਸੀਐਮ ਚੰਨੀ ਨੇ ਕਿਹਾ ਸੀ 100 ਰੁਪਏ ਤੋਂ ਵੱਧ ਨਾ ਦੇਣ ਲੋਕ

ਜਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ ਚ ਇਕ ਵੱਡੀ ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਟੇਜ ਤੋਂ ਕੇਬਲ ਮਾਫੀਆ ਦੇ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਸੀ ਕਿ ਮਨਮਰਜ਼ੀ ਦੀਆਂ ਕੀਮਤਾਂ ਕੇਬਲ ਆਪ੍ਰੇਟਰ ਲੋਕਾਂ ਤੋਂ ਵਸੂਲ ਰਹੇ ਹਨ ਉਨ੍ਹਾਂ ਕਿਹਾ ਸੀ ਕਿ 100 ਰੁਪਏ ਤੋਂ ਵੱਧ ਕੇਬਲ ਦਾ ਕਿਰਾਇਆ ਨਹੀਂ ਦੇਣਾ ਇਹ ਬਤੌਰ ਮੁੱਖਮੰਤਰੀ ਉਹ ਐਲਾਨ ਕਰ ਰਹੇ ਨੇ ਉਨ੍ਹਾਂ ਨੇ ਕਿਹਾ ਸੀ ਕਿ ਕੇਬਲ ਮਾਫੀਆ ਦੀ ਉਹ ਤਾਰ ਵੱਢਣਗੇ.. ਉਧਰ ਦੂਜੇ ਪਾਸੇ ਵਿਰੋਧੀ ਧਿਰ ਵੀ ਲਗਾਤਾਰ ਇਸ ਪੂਰੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨਿਸ਼ਾਨੇ ਸਾਧਦੇ ਹੋਇਆਂ ਅਕਾਲੀ ਦਲ ਨੇ ਕਿਹਾ ਸੀ ਕਿ ਸੰਭਵ ਨਹੀਂ ਹੋ ਸਕਦਾ।

ਮੁੱਖ ਮੰਤਰੀ ਐਲਾਨਾਂ ਨਾਲ ਭਰੋਸੇਯੋਗਤਾ ਗੁਆ ਰਹੇ ਹਨ:ਚੀਮਾ

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਅਜਿਹੇ ਐਲਾਨ ਕਰ ਰਹੇ ਹਨ ਅਤੇ ਆਪਣੀ ਭਰੋਸੇਯੋਗਤਾ ਗੁਆ ਰਹੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਦੇ ਇਸ ਬਿਆਨ ਤੋਂ ਕੁਝ ਦੇਰ ਬਾਅਦ ਹੀ ਫਾਸਟਵੇਅ ਕੇਬਲ ਨੈੱਟਵਰਕ ਤੇ ਕੀੜੀ ਦੀ ਛਾਪੇਮਾਰੀ ਹੋਈ ਹੈ ਜਿਸ ਦਾ ਨਵਜੋਤ ਸਿੰਘ ਸਿੱਧੂ ਸਮਰਥਨ ਕਰਦੇ ਵਿਖਾਈ ਦੇਖੇ ਗਏ ਉਥੇ ਹੀ ਲੱਖ ਕਰ ਬਾਦਲਾਂ ਨਾਲ ਸਬੰਧਤ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਤੇ ਕਾਰਵਾਈ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਬੱਸਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਹਾਈ ਕੋਰਟ ਵੱਲੋਂ ਕੰਪਨੀਆਂ ਨੂੰ ਰਾਹਤ ਦਿੱਤੀ ਗਈ ਪਰ ਵਿਰੋਧੀ ਪਾਰਟੀਆਂ ਵੱਲੋਂ ਇਸ ਪੂਰੀ ਕਾਰਵਾਈ ਨੂੰ ਬਦਲਾਖੋਰੀ ਦੀ ਰਾਜਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:Assembly Election 2022: ਭਾਜਪਾ ਲਈ ਪ੍ਰਚਾਰ ਕਰਨਗੇ ਕੈਪਟਨ ਅਮਰਿੰਦਰ ਸਿੰਘ

Last Updated : Nov 25, 2021, 10:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.