ਹੈਦਰਾਬਾਦ: ਦੁਸਹਿਰੇ ਦਾ ਤਿਉਹਾਰ (Dussehra 2021 ) ਹਿੰਦੂ ਧਰਮ ਦਾ ਪ੍ਰਮੁੱਖ ਤਿਉਹਾਰ ਹੈ। ਇਸ ਨੂੰ ਵਿਜੈ ਦਸ਼ਮੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਮੁਤਾਬਕ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਨੇ ਇਸੇ ਦਿਨ ਅਹੰਕਾਰੀ ਰਾਵਣ ਦਾ ਨਾਸ਼ ਕੀਤਾ ਸੀ।
ਇੱਕ ਹੋਰ ਦੂਜੀ ਕਥਾ ਦੇ ਮੁਤਾਬਕ ਤ੍ਰਿਦੇਵੀਆਂ ਸਣੇ ਸਾਰੇ ਹੀ ਦੇਵਤਾਵਾਂ ਨੇ ਆਪਣੀ ਸ਼ਕਤੀਆਂ ਦੇ ਨਾਲ ਮਾਂ ਦੁਰਗਾ (MAA DURGA) ਨੂੰ ਉਤਪਨ ਕੀਤਾ ਸੀ। ਇਸ ਤੋਂ ਬਾਅਦ ਦੇਵੀ ਨੇ ਕਈ ਸ਼ਕਤੀਸ਼ਾਲੀ ਰਾਕਸ਼ਸਾਂ ਦੇ ਰਾਜਾ ਮਹਿਸ਼ਾਸੁਰ ਦਾ ਨਾਸ਼ ਕਰਕੇ ਉਸ ਦੇ ਅੱਤਵਾਦ ਤੋਂ ਸੰਪੂਰਨ ਜਗਤ ਨੂੰ ਮੁਕਤ ਕਰਵਾਇਆ ਸੀ। ਮਾਂ ਦੁਰਗਾ ਦੀ ਇਸ ਜਿੱਤ ਨੂੰ ਹੀ ਵਿਜੈ ਦਸ਼ਮੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਦੁਸਹਿਰੇ 'ਤੇ ਹੁੰਦੀ ਹੈ ਖ਼ਾਸ ਪੂਜਾ (SPECAIL PUJA ON Dussehra)
ਦੁਸ਼ਮਣਾਂ ਉੱਤੇ ਜਿੱਤ ਦੀ ਕਾਮਨਾ ਕਰਨ ਲਈ, ਇਸ ਦਿਨ ਹਥਿਆਰਾਂ ਦੀ ਪੂਜਾ ਕਰਨ ਦਾ ਨਿਯਮ ਹੈ। ਅਤੀਤ ਦੇ ਸਮੇਂ ਵਾਂਗ ਅੱਜ ਵੀ ਹਥਿਆਰਾਂ, ਮਸ਼ੀਨਾਂ, ਫੈਕਟਰੀਆਂ ਆਦਿ ਦੀ ਪੂਜਾ ਕਰਨ ਦੀ ਪਰੰਪਰਾ ਜਾਰੀ ਹੈ ਅਤੇ ਦੇਸ਼ ਦੀਆਂ ਦੀ ਸਾਰੀਆਂ ਰਿਆਸਤਾਂ ਅਤੇ ਸਰਕਾਰੀ ਸ਼ਸਤਰਾਂ ਵਿੱਚ, ਹਥਿਆਰਾਂ ਦੀ ਪੂਜਾ ਅਜੇ ਵੀ ਬਹੁਤ ਧੂਮਧਾਮ ਨਾਲ ਕੀਤੀ ਜਾਂਦੀ ਹੈ। ਇਸ ਦਿਨ, ਹਥਿਆਰਾਂ ਦੀ ਪੂਜਾ ਦੇ ਨਾਲ, ਅਪਰਾਜਿਤਾ, ਸ਼ਮੀ ਦੇ ਰੁੱਖ ਦੀ ਪੂਜਾ ਵੀ ਮਹੱਤਵਪੂਰਨ ਹੈ।
![ਦੁਸਹਿਰੇ ਦੇ ਰੀਤੀ ਰਿਵਾਜ਼ ਅਤੇ ਮਾਨਤਾਵਾਂ](https://etvbharatimages.akamaized.net/etvbharat/prod-images/13333460_dussehra.png)
ਉਂਝ ਤਾਂ ਦੁਸਹਿਰੇ ਦੇ ਦਿਨ ਪੂਰੀ ਦਸ਼ਮੀ ਤਰੀਕ ਹੀ ਸ਼ੁੱਭ ਮੰਨੀ ਜਾਂਦੀ ਹੈ, ਪਰ ਹਥਿਆਰਾਂ ਦੀ ਪੂਜਾ ਦੇ ਨਾਲ, ਅਪਰਾਜਿਤਾ, ਸ਼ਮੀ ਦੇ ਰੁੱਖ ਦੀ ਪੂਜਾ ਲਈ ਵਿਜੈ ਮਹੂਰਤ ਬੇਹਦ ਚੰਗਾ ਮੰਨਿਆ ਜਾਂਦਾ ਹੈ। ਇਸ ਮਹੂਰਤ ਵਿੱਚ ਕੀਤੇ ਗਏ ਕੰਮ ਜ਼ਰੂਰ ਸਫ਼ਲ ਹੁੰਦੇ ਹਨ। ਵਿਜੈ ਦਸ਼ਮੀ ਦੇ ਦਿਨ ਵਿਜੈ ਮਹੂਰਤ ਦੁਪਹਿਰ 02 : 09 ਵਜੇ ਤੋਂ 02 : 53 ਤੱਕ ਦਾ ਹੈ। ਇਸ ਸਮੇਂ ਵਿੱਚ ਹੀ ਤੁਹਾਨੂੰ ਆਪਣੇ ਹਥਿਆਰਾਂ ਤੇ ਸ਼ਸਤਰਾਂ ਆਦਿ ਦੀ ਪੂਜਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਦੁਸਹਿਰੇ ਦੇ ਰੀਤੀ ਰਿਵਾਜ਼ ਅਤੇ ਮਾਨਤਾਵਾਂ (SIGNIFICANCE OF Dussehra)
ਦੁਸਹਿਰੇ ਦੇ ਦਿਨ ਸ਼ਾਮ ਦੇ ਸਮੇਂ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ। 10 ਦਿਨਾਂ ਤੱਕ ਚੱਲਣ ਵਾਲੀ ਰਾਮਲੀਲਾ ਦਾ ਸਮਾਪਨ ਵੀ ਰਾਵਣ ਦਹਿਨ ਦੇ ਨਾਲ ਹੀ ਹੁੰਦਾ ਹੈ। ਹਰ ਸਾਲ ਦੁਸਹਿਰੇ ਦੇ ਦਿਨ ਰਾਵਣ ਦੇ ਪੁਤਲੇ ਦਾ ਦਹਿਨ ਇਸ ਲਈ ਕੀਤਾ ਜਾਂਦਾ ਹੈ ਕਿ ਵਿਅਕਤੀ ਆਪਣੀਆਂ ਬੁਰਾਈਆਂ ਨੂੰ ਨਸ਼ਟ ਕਰ ਦਵੇ ਅਤੇ ਆਪਣੇ ਅੰਦਰ ਚੰਗੀਆਂ ਆਦਤਾਂ ਤੇ ਵਿਵਹਾਰ ਵਿਕਸਤ ਕਰ ਸਕੇ। ਇਸ ਦੇ ਨਾਲ ਹੀ ਉਸ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਮੇਸ਼ਾ ਸੱਚ ਦੀ ਤੇ ਚੰਗਿਆਈ ਦੀ ਜਿੱਤ ਹੁੰਦੀ ਹੈ। ਜੋ ਲੋਕ ਨਰਾਤਿਆਂ ਦੇ ਦੌਰਾਨ ਮਾਂ ਦੁਰਗਾ ਦੀਆਂ ਮੂਰਤੀਆਂ ਸਥਾਪਤ ਕਰਦੇ ਹਨ ਉਨ੍ਹਾਂ ਨੂੰ ਦੁਸਹਿਰੇ ਦੇ ਦਿਨ ਵਿਸਰਜਿਤ ਕਰਦੇ ਹਨ।
ਦੁਸਹਿਰੇ ਵਾਲੇ ਦਿਨ ਨੀਲਕੰਠ ਪੰਛੀ ਨੂੰ ਵੇਖਣਾ ਬੇਹਦ ਸ਼ੁੱਭ ਮੰਨਿਆ ਜਾਂਦਾ ਹੈ। ਦੁਸਹਿਰੇ 'ਤੇ ਇਸ ਦੀ ਦਿੱਖ ਚੰਗੇ ਸਮੇਂ ਦੀ ਸ਼ੁਰੂਆਤ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਨੀਲਕੰਠ ਪੰਛੀ ਨੂੰ ਭਗਵਾਨ ਸ਼ਿਵ ਦਾ ਰੂਪ ਮੰਨਿਆ ਜਾਂਦਾ ਹੈ। ਦੁਸਹਿਰੇ ਦੇ ਦਿਨ ਖਾਣ-ਪੀਣ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਸ ਦਿਨ, ਭਗਵਾਨ ਸ਼੍ਰੀ ਰਾਮ ਦੇ ਭਗਤ ਭਗਵਾਨ ਹਨੂੰਮਾਨ ਨੂੰ ਪਾਨ ਭੇਟ ਕਰਕੇ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ : Shardiya Navratri 2021: ਇਸ ਤਰ੍ਹਾਂ ਮਾਂ ਦਾ ਕਰੋ ਸ਼ਿਗਾਰ, ਹੋਵੇਗੀ ਕਿਰਪਾ ਦੀ ਵਰਖਾ