ਲਖਨਊ: ਇਹਨੀ ਦਿਨੀਂ ਯਾਤਰਾ ਦੌਰਾਨ ਯਾਤਰੀਆਂ ਦੇ ਨਾਲ ਕਈ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਥੇ ਕੁਝ ਸਮਾਂ ਪਹਿਲਾਂ ਹਵਾਈ ਜਹਾਜ਼ ਦੀ ਯਾਤਰਾ ਦੌਰਾਨ ਵੱਖ ਵੱਖ ਮਾਮਲਿਆਂ 'ਚ ਯਾਤਰੀਆਂ ਉੱਤੇ ਪਿਸ਼ਾਬ ਕਰਨ ਦੇ ਮਾਮਲੇ ਸਾਹਮਣੇ ਆਏ ਸਨ,ਤਾਂ ਉਥੇ ਹੀ ਹਾਲ ਹੀ ਵਿੱਚ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਹੁਣ ਇੱਕ ਟਰੇਨ ਵਿੱਚ ਵੀ ਯਾਤਰੀ ਨੇ ਸ਼ਰਾਬੀ ਹਾਲਤ ਵਿੱਚ ਇੱਕ ਹੋਰ ਯਾਤਰੀ ਉੱਤੇ ਪਿਸ਼ਾਬ ਕਰ ਦਿੱਤਾ। ਇੱਕ ਸ਼ਰਾਬੀ ਟੀਟੀਈ ਨੇ ਔਰਤ ਦੇ ਸਿਰ ਵਿੱਚ ਪਿਸ਼ਾਬ ਕਰ ਦਿੱਤਾ। ਜਦੋਂ ਟਰੇਨ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਮਹਿਲਾ ਦੀ ਸ਼ਿਕਾਇਤ 'ਤੇ ਟੀ.ਈ.ਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।ਜੀਆਰਪੀ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਅਕਾਲ ਤਖਤ ਐਕਸਪ੍ਰੈੱਸ 'ਚ ਟੀ.ਟੀ.ਈ. ਨੇ ਹਮਲਾ ਕਰ ਦਿੱਤਾ।
ਅਪਰਾਧਿਕ ਤਾਕਤ: “ਇਸ ਵਿਅਕਤੀ ਦੀ ਪਛਾਣ ਬੇਗੂਸਰਾਏ (ਬਿਹਾਰ) ਦੇ ਮੁੰਨਾ ਕੁਮਾਰ ਵਜੋਂ ਕੀਤੀ ਗਈ। ਜਿਸ ਨੂੰ ਲਖਨਊ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਨੇ ਗ੍ਰਿਫਤਾਰ ਕੀਤਾ ਅਤੇ ਸੋਮਵਾਰ ਨੂੰ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ । ਉਸ 'ਤੇ IPC ਦੀਆਂ ਧਾਰਾਵਾਂ 352 (ਹਮਲੇ), 354 (ਕਿਸੇ ਵੀ ਔਰਤ 'ਤੇ ਹਮਲਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ), ਅਤੇ 509 (ਕਿਸੇ ਵੀ ਔਰਤ ਦੀ ਨਿਮਰਤਾ ਦਾ ਅਪਮਾਨ) ਦੇ ਤਹਿਤ ਦੋਸ਼ ਲਗਾਇਆ ਗਿਆ ਸੀ, "ਸੰਜੇ ਕੁਮਾਰ ਸਿਨਹਾ, ਸਰਕਲ ਅਫਸਰ, ਜੀਆਰਪੀ, ਲਖਨਊ ਨੇ ਕਿਹਾ।
ਇਹ ਵੀ ਪੜ੍ਹੋ : Hungama on Wedding: ਦੂਜਾ ਵਿਆਹ ਕਰਵਾ ਰਿਹਾ ਸੀ ਲਾੜਾ, ਅਨੰਦ ਕਾਰਜਾਂ ਮੌਕੇ ਆ ਗਈ ਪਹਿਲੀ ਘਰਵਾਲੀ, ਲਾੜੇ ਸਣੇ ਪਰਿਵਾਰ ਫਰਾਰ
ਟੀਟੀਈ ਨੇ ਸਿਰ 'ਤੇ ਪਿਸ਼ਾਬ ਕੀਤਾ: ਜੀਆਰਪੀ ਚਾਰਬਾਗ ਦੇ ਇੰਸਪੈਕਟਰ ਨਵਰਤਨ ਗੌਤਮ ਅਨੁਸਾਰ ਅੰਮ੍ਰਿਤਸਰ ਵਾਸੀ ਰਾਜੇਸ਼ ਆਪਣੀ ਪਤਨੀ ਨਾਲ ਅਕਾਲ ਤਖ਼ਤ ਐਕਸਪ੍ਰੈਸ ਦੀ ਏ-1 ਬੋਗੀ ਵਿੱਚ ਸਫ਼ਰ ਕਰ ਰਿਹਾ ਸੀ। ਰਾਤ ਕਰੀਬ 12 ਵਜੇ ਪਤਨੀ ਆਪਣੀ ਸੀਟ 'ਤੇ ਆਰਾਮ ਕਰ ਰਹੀ ਸੀ। ਦੋਸ਼ ਹੈ ਕਿ ਟੀਟੀਈ ਨੇ ਸਿਰ 'ਤੇ ਪਿਸ਼ਾਬ ਕੀਤਾ। ਪਤਨੀ ਨੇ ਵਿਰੋਧ 'ਚ ਰੌਲਾ ਪਾਇਆ ਤਾਂ ਸਵਾਰੀਆਂ ਨੇ ਟਰੇਨ ਦੇ ਅੰਦਰ ਇਕੱਠੇ ਹੋ ਕੇ ਟੀਟੀਈ ਨੂੰ ਫੜ ਲਿਆ।
ਜੇਲ੍ਹ ਭੇਜ ਦਿੱਤਾ: ਯਾਤਰੀਆਂ ਨੇ ਟੀਟੀਈ ਦੀ ਕੁੱਟਮਾਰ ਵੀ ਕੀਤੀ। ਯਾਤਰੀਆਂ ਨੇ ਦੋਸ਼ ਲਗਾਇਆ ਕਿ ਟੀਟੀਈ ਨੇ ਸ਼ਰਾਬ ਪੀ ਕੇ ਔਰਤ ਦੇ ਸਿਰ 'ਤੇ ਪਿਸ਼ਾਬ ਕਰ ਦਿੱਤਾ। ਜੀਆਰਪੀ ਇੰਸਪੈਕਟਰ ਨਵਰਤਨ ਗੌਤਮ ਦਾ ਕਹਿਣਾ ਹੈ ਕਿ ਯਾਤਰੀ ਰਾਜੇਸ਼ ਦੀ ਤਹਿਰੀਕ 'ਤੇ ਰਿਪੋਰਟ ਦਰਜ ਕਰ ਲਈ ਗਈ ਹੈ। ਟੀਟੀਈ ਮੁੰਨਾ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਜੀਆਰਪੀ ਦੇ ਐਸਪੀ ਸੰਜੀਵ ਸਿਨਹਾ ਦਾ ਕਹਿਣਾ ਹੈ ਕਿ ਆਰਪੀਐਫ ਕੰਟਰੋਲ ਰੂਮ ਅਤੇ ਟਵਿੱਟਰ ਰਾਹੀਂ ਸੂਚਨਾ ਮਿਲੀ ਸੀ ਕਿ ਟੀਟੀਈ ਮੁੰਨਾ ਕੁਮਾਰ ਨੇ ਬਿਹਾਰ ਜਾ ਰਹੇ ਇੱਕ ਜੋੜੇ ਉੱਤੇ ਪਿਸ਼ਾਬ ਕਰ ਦਿੱਤਾ ਹੈ। ਇਸ ਤੋਂ ਬਾਅਦ ਜੀਆਰਪੀ ਇੰਸਪੈਕਟਰ ਨਵਰਤਨ ਗੌਤਮ ਨੇ ਉਸ ਨੂੰ ਚਾਰਬਾਗ ਰੇਲਵੇ ਸਟੇਸ਼ਨ 'ਤੇ ਟਰੇਨ ਤੋਂ ਹੇਠਾਂ ਉਤਾਰਿਆ ਅਤੇ ਯਾਤਰੀ ਦੀ ਸ਼ਿਕਾਇਤ 'ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਟੀਟੀਈ ਮੁੰਨਾ ਕੁਮਾਰ ਸਹਾਰਨਪੁਰ ਵਿੱਚ ਤਾਇਨਾਤ ਹੈ। ਫਿਲਹਾਲ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।