ETV Bharat / bharat

LIKE ਲੈਣ ਦੇ ਚੱਕਰ ਵਿੱਚ ਨਾ ਹੋ ਜਾਣਾ ਸਾਈਬਰ ਧੋਖਾਧੜੀ ਦੇ ਸ਼ਿਕਾਰ, ਫਰਜ਼ੀ Friend request ਤੋਂ ਰਹੋ ਸੁਚੇਤ

author img

By

Published : Dec 17, 2021, 10:55 PM IST

ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਦੇ ਕੀੜੇ ਹੋ ਅਤੇ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਲਾਈਕਸ ਲੈਣ ਲਈ ਬਿਨਾਂ ਸੋਚੇ-ਸਮਝੇ ਫ੍ਰੈਂਡ ਰਿਕਵੈਸਟ ਸਵੀਕਾਰ ਕਰਨ ਦੀ ਆਦਤ ਹੈ, ਤਾਂ ਸਾਵਧਾਨ ਹੋ ਜਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਪਲ-ਪਲ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਦੇ ਹੋ ਤਾਂ ਇਹ ਤੁਹਾਡੇ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

LIKE ਲੈਣ ਦੇ ਚੱਕਰ ਵਿੱਚ ਨਾ ਹੋ ਜਾਣਾ ਸਾਈਬਰ ਧੋਖਾਧੜੀ ਦੇ ਸ਼ਿਕਾਰ

ਹੈਦਰਾਬਾਦ: ਸੋਸ਼ਲ ਨੈੱਟਵਰਕਿੰਗ ਨਾਲ ਜੁੜੀਆਂ ਵੱਖ-ਵੱਖ ਤਰ੍ਹਾਂ ਦੀਆਂ ਧੋਖਾਧੜੀਆਂ ਸਾਹਮਣੇ ਆ ਰਹੀਆਂ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਕਿ ਠੱਗ ਅਤੇ ਬਲੈਕਮੇਲਰ ਫਰਜ਼ੀ ਖਾਤੇ ਬਣਾ ਕੇ ਫੇਸਬੁੱਕ ਜਾਂ ਹੋਰ ਸੋਸ਼ਲ ਨੈੱਟਵਰਕਿੰਗ ਉਪਭੋਗਤਾਵਾਂ ਨਾਲ ਜੁੜ ਰਹੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਅਪਰਾਧੀ ਜੋ ਸਾਈਬਰ ਸਟਾਕਿੰਗ ਕਰਦੇ ਹਨ, ਇਹ ਠੱਗ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਅਪਰਾਧ ਕਰਨ ਤੋਂ ਪਹਿਲਾਂ ਇਹ ਅਪਰਾਧੀ ਆਪਣੇ ਪੀੜਤਾਂ ਨੂੰ ਵਾਰ-ਵਾਰ ਫਰੈਂਡ ਰਿਕਵੈਸਟਾਂ ਭੇਜਦੇ ਹਨ। ਫ੍ਰੈਂਡ ਲਿਸਟ 'ਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਦੇ ਸਟੇਟਸ 'ਤੇ ਨਜ਼ਰ ਰੱਖਦੇ ਹਨ। ਇੰਟਰਨੈੱਟ ਦੀ ਨਿਗਰਾਨੀ ਜਾਂ ਰੇਕੀ ਕਰਨ ਤੋਂ ਬਾਅਦ ਉਹ ਛੇੜਛਾੜ ਜਾਂ ਅਸ਼ਲੀਲਤਾ ਦੀ ਹੱਦ ਤੱਕ ਪਹੁੰਚ ਜਾਂਦੇ ਹਨ। ਹੁਣ ਜੇਕਰ ਤੁਸੀਂ ਵੀ ਫੇਸਬੁੱਕ ਜਾਂ ਕਿਸੇ ਹੋਰ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਐਕਟਿਵ ਹੋ ਤਾਂ ਸਾਈਬਰ ਅਪਰਾਧੀਆਂ ਤੋਂ ਬਚਣ ਲਈ ਸਾਵਧਾਨੀ ਵਰਤੋ ਨਹੀਂ ਤਾਂ ਤੁਸੀਂ ਜਾਂ ਤੁਹਾਡੇ ਸਾਥੀ ਵੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।

ਇਕ ਸਰਵੇਖਣ ਮੁਤਾਬਿਕ ਭਾਰਤ ਦੇ ਸਿਰਫ 35 ਫੀਸਦੀ ਧੋਖਾਧੜੀ ਦੇ ਸ਼ਿਕਾਰ ਲੋਕਾਂ ਨੇ ਹੀ ਸਾਈਬਰ ਧੋਖਾਧੜੀ ਦੀ ਸ਼ਿਕਾਇਤ ਕੀਤੀ ਹੈ। 46.7 ਫੀਸਦੀ ਔਰਤਾਂ ਨੇ ਸ਼ਿਕਾਇਤ ਵੀ ਨਹੀਂ ਕੀਤੀ। 18.3 ਫੀਸਦੀ ਔਰਤਾਂ ਨੂੰ ਆਪਣੇ ਖਿਲਾਫ ਕੀਤੇ ਗਏ ਸਾਈਬਰ ਅਪਰਾਧ ਬਾਰੇ ਪਤਾ ਨਹੀਂ ਸੀ। ਆਮ ਲੋਕ ਸਾਈਬਰ ਸਟਾਕਿੰਗ, ਸਾਈਬਰ ਪੋਰਨੋਗ੍ਰਾਫੀ ਅਤੇ ਸਾਈਬਰ ਧੱਕੇਸ਼ਾਹੀ ਵਰਗੇ ਸ਼ਬਦਾਂ ਤੋਂ ਵੀ ਅਣਜਾਣ ਹਨ।

ਸੋਸ਼ਲ ਮੀਡੀਆ 'ਤੇ ਐਕਟਿਵ ਹੋ ਤਾਂ ਅਕਾਉਂਟ ਦੀ ਸਕਿਉਰਟੀ ਦਾ ਰੱਖੋ ਧਿਆਨ

ਪਬਲਿਕ ਖੋਜ ਤੋਂ ਪ੍ਰੋਫਾਈਲਾਂ ਨੂੰ ਬਲੌਕ ਕਰੋ। ਔਨਲਾਈਨ ਸਰਚ ਦੁਆਰਾ ਆਪਣੀ ਪ੍ਰੋਫਾਈਲ ਨੂੰ ਸੁਰੱਖਿਅਤ ਕਰੋ।

ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਬਾਅਦ ਲੌਗ ਆਊਟ ਕਰਦੇ ਰਹੋ, ਸੋਸ਼ਲ ਮੀਡੀਆ 'ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ

  • ਅਣਜਾਣ ਲੋਕਾਂ ਦੀ ਫਰੈਂਡ ਰਿਕੁਵੈਸਟ ਨੂੰ ਸਵੀਕਾਰ ਨਾ ਕਰੋ, ਅਣਜਾਣ ਲਿੰਕਾਂ 'ਤੇ ਕਲਿੱਕ ਨਾ ਕਰੋ।
  • ਆਪਣੀ ਸੋਸ਼ਲ ਮੀਡੀਆ ਗੋਪਨੀਯਤਾ ਨੂੰ ਜਨਤਕ ਕਰਦੇ ਸਮੇਂ ਇਸ ਨੂੰ ਸੀਮਤ ਪੱਧਰ 'ਤੇ ਰੱਖੋ।
  • ਕਿਸੇ ਵੀ ਸਮੱਗਰੀ, ਫੋਟੋ ਜਾਂ ਵੀਡੀਓ ਨੂੰ ਔਨਲਾਈਨ ਸਾਂਝਾ ਕਰਦੇ ਸਮੇਂ ਸਾਵਧਾਨ ਰਹੋ।

ਜੇਕਰ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋਏ ਗਏ ਤਾਂ ਕੀ ਕਰੀਏ

ਹੈਲਪ ਡੈਸਕ ਰਾਹੀਂ ਫਰਜ਼ੀ ਪ੍ਰੋਫਾਈਲ ਨੂੰ ਬਲਾਕ ਕਰਨ ਲਈ ਆਪਣੇ ਸਰਵਿਸ ਪ੍ਰੋਵਾਇਡਰ ਨੂੰ ਬੇਨਤੀ ਭੇਜੋ

  • ਜਾਅਲੀ ਪ੍ਰੋਫਾਈਲਾਂ ਬਾਰੇ ਸਾਰੇ ਸੰਪਰਕਾਂ ਨੂੰ ਮੇਲ ਜਾਂ ਸੁਨੇਹਾ ਭੇਜੋ ਅਤੇ ਉਨ੍ਹਾਂ ਨੂੰ ਜਾਅਲੀ ਪ੍ਰੋਫਾਈਲਾਂ ਦਾ ਜਵਾਬ ਨਾ ਦੇਣ ਬਾਰੇ ਸੂਚਿਤ ਕਰੋ।
  • ਕਥਿਤ ਫਰਜ਼ੀ ਪ੍ਰੋਫਾਈਲ ਦਾ ਸਕ੍ਰੀਨਸ਼ੌਟ ਲਓ ਅਤੇ URL ਨੂੰ ਵੀ ਸੁਰੱਖਿਅਤ ਕਰੋ।
  • ਫਿਰ ਸਾਫਟ ਕਾਪੀ ਦੇ ਨਾਲ ਪੁਲਿਸ ਅਤੇ ਸਾਈਬਰ ਕ੍ਰਾਈਮ ਥਾਣੇ ਨੂੰ ਸ਼ਿਕਾਇਤ ਕਰੋ।

ਨਿੱਜੀ ਤਸਵੀਰ/ ਵੀਡੀਓ ਵਾਇਰਲ ਹੋ ਜਾਵੇ ਤਾਂ ਕੀ ਕਰੀਏ

  • 1 ਇਸ ਤਰ੍ਹਾਂ ਦੇ ਕੰਨਟੈਂਟ ਨੂੰ ਇੰਨਟਰਨੈੱਟ ਤੋਂ ਹਟਵਾਇਆ ਜਾ ਸਕਦਾ ਹੈ।
  • 2 ਕਨਟੈਂਟ ਪਲੇਟਫਾਰਮ 'ਤੇ ਪ੍ਰਾਈਵੇਸੀ/ ਕਾਪੀਰਾਇਟਰ ਵਾਇਲੈਸਨ ਫਾਰਮ ਭਰਿਆ ਜਾ ਸਕਦਾ ਹੈ।
  • 3 ਸਾਇਬਰ ਪੀਸ ਫਾਉਂਡੇਸ਼ਨ ਦੇ ਹੈਲਲਾਇਨ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
  • 4 ਆਪਣੀ ਪ੍ਰੇਸ਼ਾਨੀ helpline@cyberpeace.net ਨੂੰ ਮੇਲ ਕੀਤੀ ਜਾ ਸਕਦੀ ਹੈ।
  • 5 +9195700000 ਤੇ ਵਾਟਸਐਪ ਦੇ ਜਰੀਏ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਨਿਰਭਿਆ ਕਾਂਡ ਦੇ 9 ਸਾਲ: 16 ਦਸੰਬਰ ਦੀ ਉਹ ਭਿਆਨਕ ਰਾਤ, ਜਾਣੋ ਪੂਰਾ ਹਾਲ...

ETV Bharat Logo

Copyright © 2024 Ushodaya Enterprises Pvt. Ltd., All Rights Reserved.