ਰਾਜਸਥਾਨ: ਸੂਬੇ ਵਿੱਚ ਹਾਲ ਹੀ ਵਿੱਚ ਵਾਪਰੀਆਂ ਫਿਰਕੂ ਘਟਨਾਵਾਂ ਤੋਂ ਬਾਅਦ ਸਰਕਾਰ ਅਤੇ ਪੁਲਿਸ ਤੰਤਰ ਕਟਹਿਰੇ ਵਿੱਚ ਹੈ। ਇਸ ਦੌਰਾਨ ਪੁਲਿਸ ਹੈੱਡਕੁਆਰਟਰ ਤੋਂ ਵੱਡੀ ਖ਼ਬਰ ਆਈ ਹੈ। ਵੱਡਾ ਫੈਸਲਾ ਲੈਂਦਿਆਂ ਡੀਜੀਪੀ ਐਮਐਲ ਲਾਥੇਰ ਨੇ ਹਾਲ ਹੀ ਵਿੱਚ ਹੋਈਆਂ ਫਿਰਕੂ ਘਟਨਾਵਾਂ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਡੀਜੀਪੀ ਲਾਥੇਰ ਨੇ ਇਸ ਲਈ 6 ਮੈਂਬਰਾਂ ਦੀ ਟੀਮ ਬਣਾਈ ਹੈ। ਜਿਸ ਵਿੱਚ ਏ.ਡੀ.ਜੀ ਵਿਜੀਲੈਂਸ ਬੀਜੂ ਜਾਰਜ ਜੋਸਫ ਦੀ ਅਗਵਾਈ ਵਿੱਚ ਟੀਮ ਇਨਾਂ ਘਟਨਾਵਾਂ ਦੀ ਜਾਂਚ ਕਰੇਗੀ। ਡੀਜੀਪੀ ਵੱਲੋਂ ਗਠਿਤ ਕਮੇਟੀ ਕਰੌਲੀ, ਜੋਧਪੁਰ ਅਤੇ ਭੀਲਵਾੜਾ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਪੁਲੀਸ ਮੁਖੀ ਨੂੰ ਆਪਣੀ ਰਿਪੋਰਟ ਸੌਂਪੇਗੀ। ਪੁਲਿਸ ਟੀਮ ਇਹ ਵੀ ਪਤਾ ਲਗਾਵੇਗੀ ਕਿ ਕੀ ਹਾਲੀਆ ਫਿਰਕੂ ਘਟਨਾਵਾਂ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਨਹੀਂ।
ਪੁਲਿਸ ਕ੍ਰਾਈਮ ਦੇ ਇੰਸਪੈਕਟਰ ਜਨਰਲ ਰਾਜੇਂਦਰ ਸਿੰਘ, ਪੁਲਿਸ ਸੁਪਰਡੈਂਟ ਐਸਓਜੀ ਗੌਰਵ ਯਾਦਵ, ਪੁਲਿਸ ਵੂਮੈਨ ਕ੍ਰਾਈਮ ਅਤੇ ਰਿਸਰਚ ਸੈੱਲ ਕਰੌਲੀ ਦੇ ਵਧੀਕ ਸੁਪਰਡੈਂਟ ਕਿਸ਼ੋਰ ਬੁਟੋਲੀਆ, ਏਸੀਪੀ ਪੱਛਮੀ ਜੋਧਪੁਰ ਕਮਿਸ਼ਨਰੇਟ ਚੱਕਰਵਰਤੀ ਸਿੰਘ ਅਤੇ ਸੀਓ ਸਦਰ ਭੀਲਵਾੜਾ ਰਾਮਚੰਦਰ ਨੂੰ ਜਾਂਚ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਇੱਕ ਮਹੀਨੇ ਵਿੱਚ ਆਪਣੀ ਰਿਪੋਰਟ ਪੁਲੀਸ ਹੈੱਡਕੁਆਰਟਰ ਨੂੰ ਸੌਂਪੇਗੀ। ਰਿਪੋਰਟ ਦੇ ਆਧਾਰ 'ਤੇ ਸਾਰੀ ਘਟਨਾ ਦੇ ਮੂਲ ਕਾਰਨਾਂ ਦਾ ਪਤਾ ਲਗਾ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : IPL 'ਚ ਡਰੀਮ 11 ਦੀ ਟੀਮ ਚੁਣ ਕੇ ਸਰਨ ਰਮੇਸ਼ ਬਣਿਆ ਕਰੋੜਪਤੀ