ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੰਗਲਵਾਰ ਨੂੰ ਨਿਊਜ਼ਕਲਿੱਕ (NewsClick) ਵੈੱਬਸਾਈਟ ਨਾਲ ਜੁੜੇ ਪੱਤਰਕਾਰਾਂ ਦੇ 30 ਤੋਂ ਜ਼ਿਆਦਾ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਅਤੇ ਕਈ ਸਬੂਤ ਇਕੱਠੇ ਕੀਤੇ। ਇਹ ਛਾਪੇਮਾਰੀ ਦਿੱਲੀ-ਐਨਸੀਆਰ ਸਥਿਤ ਕੈਂਪਸ ਵਿੱਚ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਇਲੈਕਟ੍ਰਾਨਿਕ ਸਬੂਤਾਂ ਸਮੇਤ ਕਈ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਦੋਸ਼ ਹੈ ਕਿ ਨਿਊਜ਼ ਕਲਿੱਕ ਨੇ ਵਿਦੇਸ਼ੀ ਫੰਡਿੰਗ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕੀਤਾ ਹੈ। ਵੈੱਬਸਾਈਟ 'ਤੇ ਚੀਨ ਤੋਂ ਫੰਡ ਲੈ ਕੇ ਖਬਰਾਂ ਰਾਹੀਂ ਭਾਰਤ ਵਿਰੋਧੀ ਏਜੰਡਾ ਚਲਾਉਣ ਦਾ ਦੋਸ਼ ਹੈ। ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਈਡੀ ਇਸ ਤੋਂ ਪਹਿਲਾਂ ਵੀ ਛਾਪੇਮਾਰੀ ਕਰ ਚੁੱਕੀ ਹੈ। ਦਿੱਲੀ ਪੁਲਿਸ ਦੀ ਟੀਮ ਸੈਦੁਲਜਾਬ 275 ਵੈਸਟ ਐਂਡ ਰੋਡ 'ਤੇ ਸਥਿਤ ਨਿਊਜ਼ ਕਲਿੱਕ ਦੇ ਦਫ਼ਤਰ ਦੀ ਲਗਾਤਾਰ ਜਾਂਚ ਕਰ ਰਹੀ ਹੈ।
ਦੇਸ਼ ਵਿਰੋਧੀ ਏਜੰਡਾ ਚਲਾਉਣ ਦਾ ਦੋਸ਼: ਨਿਊਜ਼ਕਲਿੱਕ ਵਿਰੁੱਧ ਕੇਂਦਰੀ ਜਾਂਚ ਏਜੰਸੀ ਦੀ ਇਹ ਕਾਰਵਾਈ ਕਿਸੇ ਵੀ ਮੀਡੀਆ ਅਦਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਆਪਣੀ ਕਿਸਮ ਦੀ ਪਹਿਲੀ ਕਾਰਵਾਈ ਹੈ। ਛਾਪੇਮਾਰੀ ਤੋਂ ਪਹਿਲਾਂ, ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਨਿਊਜ਼ ਪੋਰਟਲ 'ਤੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (FCRA) ਦੀ ਉਲੰਘਣਾ ਕਰਕੇ ਵਿਦੇਸ਼ੀ ਫੰਡ ਪ੍ਰਾਪਤ ਕਰਨ ਦਾ ਦੋਸ਼ ਲਗਾਉਂਦੇ ਹੋਏ ਨਿਊਜ਼ਕਲਿੱਕ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਈਡੀ ਦਾ ਦੋਸ਼ ਹੈ ਕਿ ਇਸ ਪੈਸੇ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਕੀਤੀ ਗਈ ਹੈ।
-
#WATCH दिल्ली: न्यूज़क्लिक कार्यालय पर छापेमारी चल रही है।
— ANI_HindiNews (@AHindinews) October 3, 2023 " class="align-text-top noRightClick twitterSection" data="
न्यूज़क्लिक से जुड़े विभिन्न परिसरों पर वर्तमान में 30 से अधिक स्थानों पर छापेमारी चल रही है, अभी तक कोई गिरफ्तारी नहीं हुई है। pic.twitter.com/Ka8llOYEjq
">#WATCH दिल्ली: न्यूज़क्लिक कार्यालय पर छापेमारी चल रही है।
— ANI_HindiNews (@AHindinews) October 3, 2023
न्यूज़क्लिक से जुड़े विभिन्न परिसरों पर वर्तमान में 30 से अधिक स्थानों पर छापेमारी चल रही है, अभी तक कोई गिरफ्तारी नहीं हुई है। pic.twitter.com/Ka8llOYEjq#WATCH दिल्ली: न्यूज़क्लिक कार्यालय पर छापेमारी चल रही है।
— ANI_HindiNews (@AHindinews) October 3, 2023
न्यूज़क्लिक से जुड़े विभिन्न परिसरों पर वर्तमान में 30 से अधिक स्थानों पर छापेमारी चल रही है, अभी तक कोई गिरफ्तारी नहीं हुई है। pic.twitter.com/Ka8llOYEjq
- Child Dead In Nanded: ਨਾਂਦੇੜ ਦੇ ਸਰਕਾਰੀ ਹਸਪਤਾਲ 'ਚ 24 ਮਰੀਜ਼ਾਂ ਦੀ ਮੌਤ, ਮਰਨ ਵਾਲਿਆਂ 'ਚ ਨਵਜੰਮੇ ਬੱਚੇ ਵੀ ਸ਼ਾਮਿਲ, ਦਵਾਈਆਂ ਦੀ ਕਮੀ ਦੱਸੀ ਜਾ ਰਹੀ ਵਜ੍ਹਾ
- Rajouri Encounter: ਰਾਜੌਰੀ 'ਚ ਸਰਚ ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਦੋ ਜਵਾਨ ਜ਼ਖਮੀ
- Modi Rally In Nizamabad: KCR ਦੀ ਧੀ ਕੇ. ਕਵਿਤਾ ਦੇ ਖੇਤਰ ਨਿਜ਼ਾਮਾਬਾਦ ਤੇਲੰਗਾਨਾ 'ਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਵਿਸ਼ਾਲ ਰੈਲੀ
-
Delhi police landed at my home. Taking away my laptop and Phone...
— Abhisar Sharma (@abhisar_sharma) October 3, 2023 " class="align-text-top noRightClick twitterSection" data="
">Delhi police landed at my home. Taking away my laptop and Phone...
— Abhisar Sharma (@abhisar_sharma) October 3, 2023Delhi police landed at my home. Taking away my laptop and Phone...
— Abhisar Sharma (@abhisar_sharma) October 3, 2023
ਭਾਜਪਾ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ: ਧਿਆਨ ਯੋਗ ਹੈ ਕਿ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਿਊਜ਼ਕਲਿੱਕ ਚੀਨੀ ਪ੍ਰਚਾਰ ਨੂੰ ਫੈਲਾਉਣ ਲਈ ਨੇਵਿਲ ਰਾਏ ਸਿੰਘਮ ਦੁਆਰਾ ਫੰਡ ਕੀਤੇ ਗਏ ਇੱਕ ਗਲੋਬਲ ਨੈਟਵਰਕ ਦਾ ਹਿੱਸਾ ਸੀ। ਇਸ ਨੂੰ ਲੈ ਕੇ ਭਾਜਪਾ ਨੇ ਸੰਸਦ 'ਚ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਸੀ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਮਹੀਨਿਆਂ ਬਾਅਦ ਸੰਸਦ ਪਹੁੰਚੇ ਕਾਂਗਰਸ ਸੰਸਦ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਲੋਕ ਸਭਾ 'ਚ ਇਹ ਮੁੱਦਾ ਚੁੱਕਿਆ। ਇਸ ਦੇ ਨਾਲ ਹੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈੱਸ ਕਾਨਫਰੰਸ 'ਤੇ ਕਰ ਨਿਸ਼ਾਨਾ ਸਾਧਿਆ ਸੀ। ਭਾਜਪਾ ਨੇ ਕਿਹਾ ਕਿ ਨਿਊਜ਼ਕਲਿੱਕ ਦੇ ਭਾਰਤ ਵਿਰੋਧੀ ਮੁਹਿੰਮ 'ਚ ਸ਼ਾਮਲ ਹੋਣ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੂੰ ਜਵਾਬ ਦੇਣਾ ਚਾਹੀਦਾ ਹੈ।