ETV Bharat / bharat

Kanjhawala Case: ਅੰਜਲੀ ਨੂੰ ਕਾਰ ਨਾਲ ਘਸੀਟਣ ਵਾਲੇ ਮੁਲਜ਼ਮਾਂ ਖਿਲਾਫ ਚੱਲੇਗਾ ਕਤਲ ਦਾ ਮੁਕੱਦਮਾ, ਕੋਰਟ ਦਾ ਵੱਡਾ ਫੈਸਲਾ

ਕਾਂਝਵਾਲਾ ਹਿੱਟ ਐਂਡ ਡਰੈਗ ਮਾਮਲੇ 'ਚ ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਅਹਿਮ ਫੈਸਲਾ ਸੁਣਾਉਂਦੇ ਹੋਏ ਚਾਰ ਮੁਲਜ਼ਮਾਂ ਖਿਲਾਫ ਕਤਲ ਦਾ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਹੈ।ਦੱਸ ਦਈਏ ਅੰਜਲੀ ਨੂੰ ਕਾਰ ਨਾਲ ਟਕਰਾਉਣ ਤੋਂ ਬਾਅਦ 13 ਕਿਲੋਮੀਟਰ ਤੱਕ ਸੜਕ 'ਤੇ ਘਸੀਟਿਆ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

DELHI KANJHAWALA HIT AND DRAG CASE COURT FRAME MURDER CHARGES AGAINST FOUR ACCUSED
Kanjhawala Case : ਅੰਜਲੀ ਨੂੰ ਕਾਰ ਨਾਲ ਘਸੀਟਣ ਵਾਲੇ ਮੁਲਜ਼ਮਾਂ ਖਿਲਾਫ ਚੱਲੇਗਾ ਕਤਲ ਦਾ ਮੁਕੱਦਮਾ, ਕੋਰਟ ਦਾ ਵੱਡਾ ਫੈਸਲਾ
author img

By

Published : Jul 27, 2023, 10:30 PM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮਸ਼ਹੂਰ ਕਾਂਝਵਾਲਾ ਹਿੱਟ ਐਂਡ ਡਰੈਗ ਮਾਮਲੇ 'ਚ ਵੀਰਵਾਰ ਨੂੰ ਰੋਹਿਣੀ ਕੋਰਟ ਨੇ ਵੱਡਾ ਫੈਸਲਾ ਸੁਣਾਇਆ। ਅਦਾਲਤ ਨੇ ਕਾਰ 'ਚ ਸਵਾਰ ਚਾਰ ਨੌਜਵਾਨਾਂ 'ਤੇ ਦੋਸ਼ ਤੈਅ ਕਰਦੇ ਹੋਏ ਕਿਹਾ ਕਿ ਉਨ੍ਹਾਂ 'ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇਗਾ। ਪਹਿਲੀ ਜਨਵਰੀ ਨੂੰ ਇਨ੍ਹਾਂ ਲੋਕਾਂ ਨੇ 23 ਸਾਲ ਦੀ ਕੁੜੀ ਅੰਜਲੀ ਨੂੰ ਕਾਰ ਨਾਲ ਟਕਰਾਉਣ ਤੋਂ ਬਾਅਦ 13 ਕਿਲੋਮੀਟਰ ਤੱਕ ਸੜਕ 'ਤੇ ਘਸੀਟਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ: ਵਧੀਕ ਸੈਸ਼ਨ ਜੱਜ ਨੀਰਜ ਗੌੜ ਨੇ ਮੁਲਜ਼ਮ ਮਨੋਜ ਮਿੱਤਲ, ਅਮਿਤ ਖੰਨਾ, ਕ੍ਰਿਸ਼ਨਾ ਅਤੇ ਮਿਥੁਨ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 302 (ਕਤਲ), 201 (ਸਬੂਤ ਨਸ਼ਟ ਕਰਨਾ), 212 (ਅਪਰਾਧੀਆਂ ਨੂੰ ਪਨਾਹ ਦੇਣਾ), 120ਬੀ (ਅਪਰਾਧਿਕ ਸਾਜ਼ਿਸ਼) ਤਹਿਤ ਦੋਸ਼ ਆਇਦ ਕੀਤੇ। ਅਦਾਲਤ ਨੇ ਤਿੰਨ ਹੋਰ ਮੁਲਜ਼ਮਾਂ ਦੀਪਕ, ਆਸ਼ੂਤੋਸ਼ ਅਤੇ ਅੰਕੁਸ਼ ਖ਼ਿਲਾਫ਼ ਆਈਪੀਸੀ ਦੀ ਧਾਰਾ 201, 212, 182, 34 ਤਹਿਤ ਦੋਸ਼ ਆਇਦ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਇਨ੍ਹਾਂ ਤਿੰਨਾਂ ਨੂੰ ਆਈਪੀਸੀ ਦੀ ਧਾਰਾ 120ਬੀ ਤੋਂ ਬਰੀ ਕਰ ਦਿੱਤਾ ਹੈ। ਹੁਣ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 14 ਅਗਸਤ ਦੀ ਤਰੀਕ ਤੈਅ ਕੀਤੀ ਹੈ।

ਕੀ ਸੀ ਮਾਮਲਾ?: ਕਾਂਝਵਾਲਾ ਹਿੱਟ ਐਂਡ ਡਰੈਗ ਮਾਮਲੇ 'ਚ ਦਿੱਲੀ ਪੁਲਿਸ ਨੇ 1 ਅਪ੍ਰੈਲ ਨੂੰ ਮਾਮਲੇ 'ਚ 7 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। 31 ਦਸੰਬਰ, 2022 ਅਤੇ 1 ਜਨਵਰੀ, 2023 ਦੀ ਵਿਚਕਾਰਲੀ ਰਾਤ ਨੂੰ, 23 ਸਾਲ ਦੀ ਅੰਜਲੀ ਨੂੰ ਕਥਿਤ ਤੌਰ 'ਤੇ ਸੁਲਤਾਨਪੁਰੀ ਖੇਤਰ ਵਿੱਚ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਮੁਲਜ਼ਮ 13 ਕਿਲੋਮੀਟਰ ਤੱਕ ਕੁੜੀ ਨੂੰ ਕਾਰ ਨਾਲ ਘਸੀਟ ਕੇ ਲੈ ਗਏ। ਇਸ ਘਟਨਾ ਵਿੱਚ ਇੱਕ ਲੜਕੀ ਦੀ ਦਰਦਨਾਕ ਮੌਤ ਹੋ ਗਈ ਸੀ। ਜਾਂਚ 'ਚ ਪਤਾ ਲੱਗਾ ਕਿ ਸਕੂਟੀ 'ਤੇ ਸਵਾਰ ਦੋ ਕੁੜੀਆਂ ਨਵੇਂ ਸਾਲ ਦਾ ਜਸ਼ਨ ਮਨਾ ਕੇ ਰਾਤ ਨੂੰ ਘਰ ਪਰਤ ਰਹੀਆਂ ਸਨ। ਇਸ ਦੌਰਾਨ ਇਹ ਹਾਦਸਾ ਵਾਪਰਿਆ ਅਤੇ ਇਸ ਹਾਦਸੇ ਦੀਆਂ ਵੱਖ-ਵੱਖ ਸੀਸੀਟੀਵੀ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਨਸ਼ ਹੋਈਆਂ ਸਨ। ਪੁਲਿਸ ਨੇ ਜੱਦੋ-ਜਹਿਦ ਮਗਰੋਂ ਕਾਰ ਸਵਾਰ 4 ਮੁਲਜ਼ਮਾੰ ਨੂੰ ਗ੍ਰਿਫ਼ਤਾਰ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.