ਨਵੀਂ ਦਿੱਲੀ: ਗੁਰਦੁਆਰਾ ਚੋਣਾਂ ਲਈ ਵੋਟਾਂ ਦੀ ਗਿਣਤੀ ਵੀ ਹਰੀਨਗਰ ਵੋਟਿੰਗ ਕੇਂਦਰ ਵਿਖੇ ਸ਼ੁਰੂ ਹੋ ਗਈ ਹੈ। ਛੇ ਜ਼ੋਨਾਂ ਦੇ 12 ਵਾਰਡਾਂ ਦੀ ਗਿਣਤੀ ਹਰੀਨਗਰ ਆਈਟੀਆਈ ਸੈਂਟਰ ਵਿਖੇ ਕੀਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਕੁੱਲ ਪੰਜ ਗੇੜਿਆ ਦੀ ਗਿਣਤੀ ਦੁਪਹਿਰ 2.30 ਤੱਕ ਪੂਰੀ ਹੋ ਜਾਵੇਗੀ। ਜਿਸ ਤੋਂ ਬਾਅਦ ਹਾਰ ਜਿੱਤ ਦਾ ਫੈਸਲਾ ਵੀ ਹੋ ਜਾਵੇਗਾ।
ਦਿੱਲੀ ਦੇ ਵੱਖ ਵੱਖ ਇਲਾਕਿਆਂ ਚ ਵੋਟਾਂ ਦੀ ਗਿਣਤੀ ਦੇ ਲਈ 5 ਕੇਂਦਰ ਬਣਾਏ ਗਏ ਹਨ। ਇਸ ਕੜੀ ’ਚ ਦਿੱਲੀ ਦੇ ਖਿਚੜੀਪੁਰ ਮਯੂਰ ਵਿਹਾਰ ਖੇਤਰ ਵਿੱਚ ਸਥਿਤ ਆਈਟੀਆਈ ਵਿਖੇ ਇੱਕ ਗਿਣਤੀ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ, ਜਿੱਥੇ ਸਖਤ ਸੁਰੱਖਿਆ ਦੇ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਇੱਥੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।
ਇਸ ਕੇਂਦਰ ਵਿੱਚ ਚਾਰ ਜ਼ੋਨਾਂ ਦੀ ਗਿਣਤੀ ਕੀਤੀ ਜਾਣੀ ਹੈ। ਜਿਸ ਵਿੱਚ ਜ਼ੋਨ 17 ਕਨਾਟ ਪਲੇਸ, ਜ਼ੋਨ 18 ਲਾਜਪਤ ਨਗਰ, ਜ਼ੋਨ 19 ਸਰਿਤਾ ਵਿਹਾਰ ਅਤੇ ਜ਼ੋਨ 20 ਮਾਲਵੀਆ ਨਗਰ ਸ਼ਾਮਲ ਹਨ। ਪ੍ਰਮੁੱਖ ਉਮੀਦਵਾਰਾਂ ਵਿੱਚ ਕਾਲਕਾਜੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਦਕਿ ਜਾਗੋ ਪਾਰਟੀ ਦੇ ਸੁਪਰੀਮੋ ਮਨਜੀਤ ਸਿੰਘ ਜੀਕੇ ਦੀ ਵੀ ਵੋਟਾਂ ਦੀ ਗਿਣਤੀ ਇੱਥੇ ਕੀਤੀ ਜਾ ਰਹੀ ਹੈ।
ਸਖਤ ਸੁਰੱਖਿਆ ਦਰਮਿਆਨ ਆਰੀਆਭੱਟ ਕਾਲਜ ਦੇ ਗਿਣਤੀ ਕੇਂਦਰ ਵਿੱਚ ਵੀ ਗਿਣਤੀ ਸ਼ੁਰੂ ਹੋ ਗਈ ਹੈ। ਇੱਥੇ ਸਿਵਲ ਲਾਈਨ, ਪੰਜਾਬੀ ਬਾਗ, ਰੋਹਿਣੀ, ਪੀਤਮਪੁਰਾ ਅਤੇ ਸ਼ਕਤੀ ਨਗਰ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਸਾਰਿਆਂ ਦੀਆਂ ਨਜ਼ਰਾਂ ਇਸ ਕੇਂਦਰ ਦੇ ਪੰਜਾਬੀ ਬਾਗ ਵਾਰਡ 'ਤੇ ਹੋਵੇਗੀ। ਇੱਥੇ ਸਭ ਤੋਂ ਵੱਡਾ ਮੁਕਾਬਲਾ ਸਰਦਾਰ ਮਜਿੰਦਰ ਸਿੰਘ ਸਿਰਸਾ ਅਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਵਿਚਾਲੇ ਹੈ।